ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ ॥
Fareed, those who built houses, mansions and lofty buildings, are also gone.
ਹੇ ਫਰੀਦ! ('ਵਿਸੁ ਗੰਦਲਾਂ' ਦੇ ਵਪਾਰੀਆਂ ਵਲ ਤੱਕ!) ਘਰ ਮਹਲ ਮਾੜੀਆਂ ਉਸਾਰਨ ਵਾਲੇ ਭੀ (ਇਹਨਾਂ ਨੂੰ ਛੱਡ ਕੇ) ਚਲੇ ਗਏ। ਮੰਡਪ = ਸ਼ਾਮੀਆਨੇ। ਮਾੜੀਆ = ਚੁਬਾਰਿਆਂ ਵਾਲੇ ਮਹਲ।
ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ ॥੪੬॥
They made false deals, and were dropped into their graves. ||46||
ਉਹੋ ਹੀ ਸਉਦਾ ਕੀਤੋ ਨੇ, ਜੋ ਨਾਲ ਨਾਹ ਨਿਭਿਆ ਤੇ (ਅੰਤ ਖ਼ਾਲੀ ਹੱਥ) ਕਬਰੀਂ ਜਾ ਪਏ ॥੪੬॥ ਕੂੜਾ = ਸੰਗ ਨਾਹ ਨਿਭਣ ਵਾਲਾ। ਗੋਰੀ = ਗੋਰੀਂ, ਕਬਰਾਂ ਵਿਚ ॥੪੬॥