ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ

Drums were beaten in their honor, there were canopies above their heads, and bugles announced their coming.

(ਇਹਨਾਂ 'ਵਿਸੁ ਗੰਦਲਾਂ' ਦਾ ਕੀਹ ਮਾਣ?) (ਜਿਨ੍ਹਾਂ ਲੋਕਾਂ ਦੇ) ਪਾਸ ਧੌਂਸੇ (ਵੱਜਦੇ ਸਨ), ਸਿਰ ਉੱਤੇ ਛਤਰ (ਝੁਲਦੇ ਸਨ), ਤੂਤੀਆਂ (ਵੱਜਦੀਆਂ ਸਨ) ਉਸਤਤੀ ਦੇ ਛੰਦ (ਗਾਂਵੇ ਜਾਂਦੇ ਸਨ), ਪਾਸਿ = ਕੋਲ (ਜਿਨ੍ਹਾਂ ਦੇ)। ਦਮਾਮੇ = ਧੌਂਸੇ। ਛਤੁ = ਛਤਰ। ਸਿਰਿ = ਸਿਰ ਉਤੇ (ਵੇਖੇ ਸ਼ਲੋਕ ਨੰ: ੪੩)। ਭੇਰੀ = ਤੂਤੀਆਂ। ਸਡੋ = ਸੱਦ। ਰਡ = ਇਕ 'ਛੰਦ' ਦਾ ਨਾਮ ਹੈ ਜੋ ਉਸਤਤੀ ਵਾਸਤੇ ਵਰਤਿਆ ਜਾਂਦਾ ਹੈ (ਵੇਖੋ, ਸਵਈਏ ਮਹਲੇ ਚਉਥੇ ਕੇ, ਭੱਟ ਨਲ੍ਯ੍ਯ, ਛੰਦ ਨੰ: ੧ ਤੋਂ ੮॥੧੨)।

ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ ॥੪੫॥

They have gone to sleep in the cemetary, buried like poor orphans. ||45||

ਉਹ ਭੀ ਆਖ਼ਰ ਮਸਾਣਾਂ ਵਿਚ ਜਾ ਸੁੱਤੇ, ਤੇ ਯਤੀਮਾਂ ਨਾਲ ਜਾ ਰਲੇ (ਭਾਵ, ਯਤੀਮਾਂ ਵਰਗੇ ਹੀ ਹੋ ਗਏ) ॥੪੫॥ ਜੀਰਾਣ = ਮਸਾਣ। ਅਤੀਮ = ਯਤੀਮ, ਮਹਿੱਟਰ। ਗਡ ਥੀਏ = ਰਲ ਗਏ ॥੪੫॥