ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ॥
Fareed, some have lots of flour, while others do not even have salt.
ਹੇ ਫਰੀਦ! ਕਈ ਬੰਦਿਆਂ ਪਾਸ ਆਟਾ ਬਹੁਤ ਹੈ ('ਵਿਸੁ ਗੰਦਲਾਂ' ਬਹੁਤ ਹਨ, ਦੁਨੀਆ ਦੇ ਪਦਾਰਥ ਬਹੁਤ ਹਨ), ਇਕਨਾਂ ਪਾਸ (ਇਤਨਾ ਭੀ) ਨਹੀਂ ਜਿਤਨਾ (ਆਟੇ ਵਿਚ) ਲੂਣ (ਪਾਈਦਾ) ਹੈ। ਅਗਲਾ = ਬਹੁਤਾ। ਲੋਣੁ = ਲੂਣ।
ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ ॥੪੪॥
When they go beyond this world, it shall be seen, who will be punished. ||44||
(ਮਨੁੱਖੀ ਜੀਵਨ ਦੀ ਸਫਲਤਾ ਦਾ ਮਾਪ ਇਹ 'ਵਿਸੁ ਗੰਦਲਾਂ' ਨਹੀਂ), ਅੱਗੇ ਜਾ ਕੇ (ਅਮਲਾਂ ਉੱਤੇ) ਪਛਾਣ ਹੋਵੇਗੀ ਕਿ ਮਾਰ ਕਿਸ ਨੂੰ ਪੈਂਦੀ ਹੈ ॥੪੪॥ ਅਗੈ = ਪਰਲੋਕ ਵਿਚ। ਸਿੰਞਾਪਸਨ੍ਹ੍ਹਿ = ਪਛਾਣੇ ਜਾਣਗੇ। ਹੈ। ਖਾਸੀ-ਖਾਏਗਾ। (ਨੋਟ: ਅੱਖਰ 'ਨ੍ਹ੍ਹਿ' ਦੇ ਅੰਤ ਵਿਚ ਅੱਧਾ ਅੱਖਰ 'ਹ' ਹੈ) ॥੪੪॥