ਚੌਪਈ

CHAUPAI

ਚੌਪਈ:

ਸਭ ਰਿਖਿ ਉਠਿ ਠਾਢੇ ਤਬ ਭਏ

ਤਦ ਸਾਰੇ ਰਿਸ਼ੀ ਉਠ ਕੇ ਖੜੋ ਗਏ।

ਆਨੰਦ ਬਿਸਰ ਚਿਤ ਕੇ ਗਏ

ਸਾਰਿਆਂ ਦੇ ਚਿਤ ਦਾ ਆਨੰਦ ਖ਼ਤਮ ਹੋ ਗਿਆ।

ਇਕ ਰਿਖਿ ਥੋ ਤਿਨਿ ਐਸ ਉਚਾਰਿਯੋ

ਇਕ ਰਿਸ਼ੀ ਸੀ, ਉਸ ਨੇ ਇਸ ਤਰ੍ਹਾਂ ਕਿਹਾ,

ਬੁਰਾ ਕੀਓ ਹਲਧਰਿ ਦਿਜ ਮਾਰਿਯੋ ॥੨੩੮੪॥

Abandoning the peace of their mind, all the sages stood up and one of them said, “O Balram! you have performed a bad act in killing a Brahmin.”2384.

ਬਲਰਾਮ ਨੇ ਬੁਰਾ ਕੀਤਾ (ਜੋ) ਬ੍ਰਾਹਮਣ ਨੂੰ ਮਾਰ ਦਿੱਤਾ ॥੨੩੮੪॥

ਤਬ ਹਲਧਰ ਪੁਨਿ ਐਸ ਉਚਰਿਯੋ

ਤਦ ਫਿਰ ਬਲਰਾਮ ਨੇ ਇਸ ਤਰ੍ਹਾਂ ਕਿਹਾ,

ਬੈਠ ਰਹਿਓ ਕਿਉ ਹਮ ਤੇ ਡਰਿਯੋ

(ਉਹ) ਬੈਠਾ ਰਿਹਾ, ਮੇਰੇ ਕੋਲੋਂ ਕਿਉਂ ਨਾ ਡਰਿਆ।

ਤਬ ਮੈ ਕ੍ਰੋਧ ਚਿਤ ਮੈ ਕੀਯੋ

ਤਦ ਮੈਂ ਮਨ ਵਿਚ ਕ੍ਰੋਧ ਕੀਤਾ

ਮਾਰਿ ਕਮਾਨ ਸੰਗ ਇਹ ਦੀਯੋ ॥੨੩੮੫॥

Then Balram said, “I was sitting here, why was he not frightned of me? Therefore, getting enraged, I killed him, by taking up my bow and arrows.2385.

ਅਤੇ ਉਸ ਨੂੰ ਕਮਾਨ ਨਾਲ ਮਾਰ ਦਿੱਤਾ ॥੨੩੮੫॥