ਤੋਮਰ

TOMAR STANZA

ਤੋਮਰ:

ਰੋਮ ਹਰਖ ਥੋ ਤਹਾ ਸੋਊ ਆਯੋ ਤਹ ਦਉਰਿ

(ਰਿਸ਼ੀ) ਰੋਮਹਰਖ (ਰੋਮਹਰਸ਼) ਉਥੇ ਨਹੀਂ ਸੀ। (ਬਲਰਾਮ ਦਾ ਆਇਆ ਸੁਣ ਕੇ) ਉਥੇ ਭਜ ਕੇ ਆ ਗਿਆ।

ਹਲੀ ਮਦਰਾ ਪੀਤ ਥੋ ਕਬਿ ਸ︀ਯਾਮ ਤਾਹੀ ਠਾਉਰਿ

Romharsh reached there running, where Balram was drinking wine

ਕਵੀ ਸ਼ਿਆਮ (ਕਹਿੰਦੇ ਹਨ) ਉਸ ਸਥਾਨ ਉਤੇ ਬਲਰਾਮ ਸ਼ਰਾਬ ਪੀ ਰਿਹਾ ਸੀ।

ਸੋਊ ਆਇ ਠਾਢ ਭਯੋ ਤਹਾ ਜੜ ਯਾਹਿ ਸਿਰ ਨਿਵਾਇ ਕੈ

ਉਹ ਮੂਰਖ ਉਥੇ ਆ ਕੇ ਖੜੋ ਗਿਆ ਅਤੇ ਉਸ (ਬਲਰਾਮ) ਨੂੰ ਸਿਰ ਨਾ ਨਿਵਾਇਆ।

ਬਲਿਭਦ੍ਰ ਕੁਪਿਯੋ ਕਮਾਨ ਕਰਿ ਲੈ ਮਾਰਿਯੋ ਤਿਹ ਧਾਇ ਕੈ ॥੨੩੮੩॥

On coming there, he stood there with bowed head and Balram coming speedily, taking his bow and arrows in his hands, in great rage, killed him.2383.

ਬਲਰਾਮ ਨੇ ਕ੍ਰੋਧਿਤ ਹੋ ਕੇ ਅਤੇ ਕਮਾਨ ਨੂੰ ਹੱਥ ਵਿਚ ਲੈ ਕੇ ਉਸ ਨੂੰ ਤੁਰਤ ਮਾਰ ਦਿੱਤਾ ॥੨੩੮੩॥