ਚੌਪਈ

Chaupaee

ਚੌਪਈ:

ਮੁਸਟ ਜੁਧ ਤਸਕਰ ਸੋ ਕਿਯੋ

(ਉਹ) ਚੋਰ ਨਾਲ ਘੁੰਨ ਮੁਕੀ ਹੋਇਆ

ਛੀਨ ਰੁਮਾਲ ਹਾਥ ਤੇ ਲਿਯੋ

Be scuffled with the thief and snatched the handkerchief.

ਅਤੇ (ਉਸ ਦੇ) ਹੱਥ ਤੋਂ ਰੁਮਾਲ ਖੋਹ ਲਿਆ।

ਚੋਰ ਕਹਾ ਮੋ ਤ੍ਰਿਯ ਇਹ ਕਾਢਾ

ਚੋਰ ਨੇ ਕਿਹਾ ਕਿ ਇਹ ਮੇਰੀ ਇਸਤਰੀ ਨੇ ਕਢਿਆ ਹੈ।

ਯੌ ਸੁਨਿ ਅਧਿਕ ਰੋਸ ਜਿਯ ਬਾਢਾ ॥੬॥

‘The thief had stressed that the woman embroidered that for him, and learning this the swindler flew in a rage.(6)

ਇਹ ਸੁਣ ਕੇ (ਠਗ ਦੇ ਮਨ ਵਿਚ) ਹੋਰ ਗੁੱਸਾ ਵਧਿਆ ॥੬॥

ਆਪੁ ਬੀਚ ਗਾਰੀ ਦੋਊ ਦੇਹੀ

‘The thief had stressed that the woman embroidered that for him, and learning this the swindler flew in a rage.(6)

ਦੋਵੇਂ ਆਪਸ ਵਿਚ ਗਾਲ੍ਹਾਂ ਦੇਣ ਲਗੇ

ਦਾਤਿ ਨਿਕਾਰ ਕੇਸ ਗਹਿ ਲੇਹੀ

Screeching their teeth, they pulled each other’s hair.

ਅਤੇ ਦੰਦ ਪੀਂਹਦੇ ਹੋਇਆਂ (ਇਕ ਦੂਜੇ ਦੇ) ਵਾਲ ਫੜ ਲਏ।

ਲਾਤ ਮੁਸਟ ਕੇ ਕਰੈ ਪ੍ਰਹਾਰਾ

ਲੱਤਾਂ ਅਤੇ ਮੁਕਿਆਂ ਦੇ ਵਾਰ ਕਰਨ ਲਗੇ,

ਜਾਨੁਕ ਚੋਟ ਪਰੈ ਘਰਿਯਾਰਾ ॥੭॥

Using their legs and fists they thrashed like the beat of the pendulum of the clock.(7)

ਮਾਨੋ ਘੜਿਆਲ ਉਤੇ ਸੱਟਾਂ ਪੈਂਦੀਆਂ ਹੋਣ ॥੭॥

ਦੋਊ ਲਰਿ ਇਸਤ੍ਰੀ ਪਹਿ ਆਏ

Using their legs and fists they thrashed like the beat of the pendulum of the clock.(7)

ਦੋਵੇਂ ਲੜਦੇ ਹੋਏ (ਉਸ) ਇਸਤਰੀ ਕੋਲ ਆਏ

ਅਧਿਕ ਕੋਪ ਹ੍ਵੈ ਬਚਨ ਸੁਨਾਏ

When the fighting ceased, both, full of wrath, came to the woman,

ਅਤੇ ਬਹੁਤ ਕ੍ਰੋਧਿਤ ਹੋ ਕੇ ਕਹਿਣ ਲਗੇ।

ਠਗ ਤਸਕਰ ਦੁਹੂੰ ਬਚਨ ਉਚਾਰੀ

ਠਗ ਅਤੇ ਚੋਰ ਦੋਵੇਂ ਬੋਲਣ ਲਗੇ

ਤੈ ਇਹ ਨਾਰਿ ਕਿ ਮੋਰੀ ਨਾਰੀ ॥੮॥

Both, the swindler and the thief shouted, ‘whose woman are you. His or mine?(8)

ਕਿ ਤੂੰ ਇਸ ਦੀ ਇਸਤਰੀ ਹੈਂ ਜਾਂ ਮੇਰੀ ॥੮॥