ਦੋਹਰਾ

Dohira

ਦੋਹਰਾ:

ਸੁਨ ਤਸਕਰ ਠਗ ਮੈ ਕਹੋ ਹੌ ਤਾਹੀ ਕੀ ਨਾਰਿ

‘Listen, you, the thief and the swindler, I am the woman of one,

ਹੇ ਚੋਰ ਅਤੇ ਠਗ! ਸੁਣੋ, ਮੈਂ ਕਹਿੰਦੀ ਹਾਂ ਕਿ ਮੈਂ ਉਸ ਦੀ ਨਾਰੀ ਹਾਂ

ਜੋ ਛਲ ਬਲ ਜਾਨੈ ਘਨੋ ਜਾ ਮੈ ਬੀਰਜ ਅਪਾਰ ॥੯॥

‘Who is most clever and who maintains greater intellect by dint of his semen.’(9)

ਜੋ ਬਹੁਤ ਅਧਿਕ ਛਲ ਬਲ ਜਾਣਦਾ ਹੈ ਅਤੇ ਜਿਸ ਵਿਚ ਅਪਾਰ ਸ਼ਕਤੀ ਹੈ ॥੯॥

ਬਹੁਰਿ ਬਾਲ ਐਸੇ ਕਹਾ ਸੁਨਹੁ ਬਚਨ ਮੁਰ ਏਕ

Then she added, ‘Listen carefully what I say,

ਫਿਰ ਇਸਤਰੀ ਨੇ ਇਸ ਤਰ੍ਹਾਂ ਕਿਹਾ ਕਿ ਮੇਰੀ ਇਕ ਗੱਲ ਸੁਣੋ।

ਸੋ ਮੋ ਕੋ ਇਸਤ੍ਰੀ ਕਰੈ ਜਿਹ ਮਹਿ ਹੁਨਰ ਅਨੇਕ ॥੧੦॥

‘One who wants to call me as his woman must show extraordinary intelligence.’(10)

ਮੈਨੂੰ ਉਹੀ ਆਪਣੀ ਇਸਤਰੀ ਸਮਝੇ ਜਿਸ ਵਿਚ ਅਨੇਕ ਹੁਨਰ ਹੋਣ ॥੧੦॥