ਰਾਗੁ ਸੋਰਠਿ ॥
Raag Sorat'h:
ਰਾਗੁ ਸੋਰਠਿ।
ਭੂਖੇ ਭਗਤਿ ਨ ਕੀਜੈ ॥
I am so hungry, I cannot perform devotional worship service.
ਜੇ ਮਨੁੱਖ ਦੀ ਰੋਟੀ ਵਲੋਂ ਹੀ ਤ੍ਰਿਸ਼ਨਾ ਨਹੀਂ ਮੁੱਕੀ, ਤਾਂ ਉਹ ਪ੍ਰਭੂ ਦੀ ਭਗਤੀ ਨਹੀਂ ਕਰ ਸਕਦਾ, ਫਿਰ ਉਹ ਭਗਤੀ ਵਿਖਾਵੇ ਦੀ ਹੀ ਰਹਿ ਜਾਂਦੀ ਹੈ। ਭੂਖ = ਰੋਜ਼ੀ ਮਾਇਆ ਆਦਿਕ ਦੀ ਤਾਂਘ। ਭੂਖਾ = ਰੋਜ਼ੀ ਮਾਇਆ ਆਦਿਕ ਦੀ ਤ੍ਰਿਸ਼ਨਾ ਦੇ ਅਧੀਨ। ਭੂਖੇ = ਰੋਜ਼ੀ ਮਾਇਆ ਆਦਿਕ ਦੀ ਤ੍ਰਿਸ਼ਨਾ ਦੇ ਅਧੀਨ ਰਿਹਾਂ। ਨ ਕੀਜੈ = ਨਹੀਂ ਕੀਤੀ ਜਾ ਸਕਦੀ।
ਯਹ ਮਾਲਾ ਅਪਨੀ ਲੀਜੈ ॥
Here, Lord, take back Your mala.
ਹੇ ਪ੍ਰਭੂ! ਇਹ ਆਪਣੀ ਮਾਲਾ ਮੈਥੋਂ ਲੈ ਲਉ। (ਪ੍ਰਭੂ! ਇੱਕ ਤਾਂ ਮੈਨੂੰ ਰੋਟੀ ਵਲੋਂ ਬੇ-ਫ਼ਿਕਰ ਕਰ, ਦੂਜੇ) ਯਹ = ਇਹ। ਲੀਜੈ = ਕਿਰਪਾ ਕਰ ਕੇ ਲੈ ਲਉ। ਯਹ.........ਲੀਜੈ = ਹੇ ਪ੍ਰਭੂ! ਇਹ ਆਪਣੀ ਮਾਲਾ ਮੈਥੋਂ ਲੈ ਲਉ।
ਹਉ ਮਾਂਗਉ ਸੰਤਨ ਰੇਨਾ ॥
I beg for the dust of the feet of the Saints.
ਮੈਂ ਸੰਤਾਂ ਦੀ ਚਰਨ-ਧੂੜ ਮੰਗਦਾ ਹਾਂ,
ਮੈ ਨਾਹੀ ਕਿਸੀ ਕਾ ਦੇਨਾ ॥੧॥
I do not owe anyone anything. ||1||
ਤਾਕਿ ਮੈਂ ਕਿਸੇ ਦਾ ਮੁਥਾਜ ਨਾਹ ਹੋਵਾਂ ॥੧॥
ਮਾਧੋ ਕੈਸੀ ਬਨੈ ਤੁਮ ਸੰਗੇ ॥
O Lord, how can I be with You?
ਹੇ ਪ੍ਰਭੂ! ਤੈਥੋਂ ਸ਼ਰਮ ਕੀਤਿਆਂ ਨਹੀਂ ਨਿਭ ਸਕਣੀ;
ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥
If You do not give me Yourself, then I shall beg until I get You. ||Pause||
ਸੋ, ਜੇ ਤੂੰ ਆਪ ਨਾਹ ਦੇਵੇਂਗਾ, ਤਾਂ ਮੈਂ ਹੀ ਮੰਗ ਕੇ ਲੈ ਲਵਾਂਗਾ ਰਹਾਉ॥
ਦੁਇ ਸੇਰ ਮਾਂਗਉ ਚੂਨਾ ॥
I ask for two kilos of flour,
ਮੈਨੂੰ ਦੋ ਸੇਰ ਆਟੇ ਦੀ ਲੋੜ ਹੈ, ਚੂਨਾ = ਆਟਾ।
ਪਾਉ ਘੀਉ ਸੰਗਿ ਲੂਨਾ ॥
and half a pound of ghee, and salt.
ਇਕ ਪਾਉ ਘਿਉ ਤੇ ਕੁਝ ਲੂਣ ਚਾਹੀਦਾ ਹੈ,
ਅਧ ਸੇਰੁ ਮਾਂਗਉ ਦਾਲੇ ॥
I ask for a pound of beans,
ਮੈਂ ਤੈਥੋਂ ਅੱਧ ਸੇਰ ਦਾਲ ਮੰਗਦਾ ਹਾਂ-
ਮੋ ਕਉ ਦੋਨਉ ਵਖਤ ਜਿਵਾਲੇ ॥੨॥
which I shall eat twice a day. ||2||
ਇਹ ਚੀਜ਼ਾ ਮੇਰੇ ਦੋਹਾਂ ਵੇਲਿਆਂ ਦੀ ਗੁਜ਼ਰਾਨ ਲਈ ਕਾਫ਼ੀ ਹਨ ॥੨॥ ਜਿਵਾਲੇ = ਜੀਊਂਦਿਆਂ ਰੱਖੇ ॥੨॥
ਖਾਟ ਮਾਂਗਉ ਚਉਪਾਈ ॥
I ask for a cot, with four legs,
ਸਾਬਤ ਮੰਜੀ ਮੰਗਦਾ ਹਾਂ, ਖਾਟ = ਮੰਜੀ। ਚਉਪਾਈ = ਚਾਰ ਪਾਵਿਆਂ ਵਾਲੀ, ਸਾਬਤ।
ਸਿਰਹਾਨਾ ਅਵਰ ਤੁਲਾਈ ॥
and a pillow and mattress.
ਸਿਰਾਣਾ ਤੇ ਤੁਲਾਈ ਭੀ।
ਊਪਰ ਕਉ ਮਾਂਗਉ ਖੀਂਧਾ ॥
I ask for a quilt to cover myself.
ਉਪਰ ਲੈਣ ਲਈ ਰਜ਼ਾਈ ਦੀ ਲੋੜ ਹੈ- ਖੀਂਧਾ = ਰਜ਼ਾਈ।
ਤੇਰੀ ਭਗਤਿ ਕਰੈ ਜਨੁ ਥੀਂ︀ਧਾ ॥੩॥
Your humble servant shall perform Your devotional worship service with love. ||3||
ਬੱਸ! ਫਿਰ ਤੇਰਾ ਭਗਤ (ਸਰੀਰਕ ਲੋੜਾਂ ਵਲੋਂ ਬੇ-ਫ਼ਿਕਰ ਹੋ ਕੇ) ਤੇਰੇ ਪ੍ਰੇਮ ਵਿਚ ਭਿੱਜ ਕੇ ਤੇਰੀ ਭਗਤੀ ਕਰੇਗਾ ॥੩॥ ਥੀਧਾ = ਥਿੰਧਾ, ਪ੍ਰੇਮ ਵਿਚ ਰਸ ਕੇ ॥੩॥
ਮੈ ਨਾਹੀ ਕੀਤਾ ਲਬੋ ॥
I have no greed;
ਹੇ ਪ੍ਰਭੂ! ਮੈਂ (ਮੰਗਣ ਵਿਚ) ਕੋਈ ਲਾਲਚ ਨਹੀਂ ਕੀਤਾ, ਲਬੋ = ਲਾਲਚ।
ਇਕੁ ਨਾਉ ਤੇਰਾ ਮੈ ਫਬੋ ॥
Your Name is the only ornament I wish for.
ਕਿਉਂਕਿ (ਉਹ ਚੀਜ਼ਾਂ ਤਾਂ ਸਰੀਰਕ ਨਿਰਬਾਹ-ਮਾਤ੍ਰ ਹਨ) ਅਸਲ ਵਿਚ ਤਾਂ ਮੈਨੂੰ ਤੇਰਾ ਨਾਮ ਹੀ ਪਿਆਰਾ ਹੈ। ਮੈ ਫਬੋ = ਮੈਨੂੰ ਪਸੰਦ ਹੈ।
ਕਹਿ ਕਬੀਰ ਮਨੁ ਮਾਨਿਆ ॥
Says Kabeer, my mind is pleased and appeased;
ਕਬੀਰ ਆਖਦਾ ਹੈ- ਮੇਰਾ ਮਨ (ਤੇਰੇ ਨਾਮ ਵਿਚ) ਪਰਚਿਆ ਹੋਇਆ ਹੈ,
ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥
now that my mind is pleased and appeased, I have come to know the Lord. ||4||11||
ਤੇ ਜਦੋਂ ਦਾ ਪਰਚਿਆ ਹੈ ਤਦੋਂ ਤੋਂ ਤੇਰੇ ਨਾਲ ਮੇਰੀ (ਡੂੰਘੀ) ਜਾਣ-ਪਛਾਣ ਹੋ ਗਈ ਹੈ ॥੪॥੧੧॥ ਜਾਨਿਆ = ਸਾਂਝ ਪਾ ਲਈ ਹੈ ॥੪॥੧੧॥