ਅਥ ਚਤੁਰਥ ਬ੍ਰਹਮਾ ਬਚੇਸ ਕਥਨੰ

End of the description of shukra, the third incarnation of Brahma.

ਹੁਣ ਚੌਥਾ ਬ੍ਰਹਮਾ ਅਵਤਾਰ 'ਬਚੇਸ' ਦਾ ਕਥਨ

ਪਾਧੜੀ ਛੰਦ

PAADARI STANZA :Now begins the description about Baches the fourth incarnation of Brahma

ਪਾਧੜੀ ਛੰਦ:

ਮਿਲਿ ਦੀਨ ਦੇਵਤਾ ਲਗੇ ਸੇਵ

ਹੀਣੇ ਹੋ ਚੁਕੇ ਦੇਵਤੇ ਮਿਲ ਕੇ (ਕਾਲ ਪੁਰਖ ਦੀ) ਸੇਵਾ ਕਰਨ ਲਗੇ।

ਬੀਤੇ ਸੌ ਬਰਖ ਰੀਝੇ ਗੁਰਦੇਵ

The lowly gods served the Lord for a hundred years, when he (the Guru-Lord) was pleased

ਸੌ ਵਰ੍ਹਿਆਂ ਦੇ ਬੀਤਣ ਤੋਂ ਬਾਦ ਗੁਰੂ ਦੇਵ ਪ੍ਰਸੰਨ ਹੋਏ।

ਤਬ ਧਰਾ ਰੂਪ ਬਾਚੇਸ ਆਨਿ

ਤਦ (ਬ੍ਰਹਮਾ ਨੇ) ਆ ਕੇ ਬਾਚੇਸ ਦਾ ਰੂਪ ਧਾਰਨ ਕੀਤਾ।

ਜੀਤਾ ਸੁਰੇਸ ਭਈ ਅਸੁਰ ਹਾਨਿ ॥੩॥

Then Brahma assumed the from of Baches, when Indra, the king of gods became the conqueror and the demons were defeated.3.

(ਜਿਸ ਦੇ ਫਲਸਰੂਪ) ਇੰਦਰ ਜਿਤ ਗਿਆ ਅਤੇ ਦੈਂਤਾਂ ਦਾ ਨੁਕਸਾਨ ਹੋਇਆ ॥੩॥

ਇਹ ਭਾਤਿ ਧਰਾ ਚਤੁਰਥ ਵਤਾਰ

ਇਸ ਤਰ੍ਹਾਂ (ਬ੍ਰਹਮਾ ਨੇ) ਚੌਥਾ ਅਵਤਾਰ ਧਾਰਨ ਕੀਤਾ।

ਜੀਤਾ ਸੁਰੇਸ ਹਾਰੇ ਦਿਵਾਰ

In way, the fourth incarnation manifested himself, on account of which Indra, conquered and the demons were defeated

ਜਿਸ (ਕਰ ਕੇ) ਇੰਦਰ ਜਿਤ ਗਿਆ ਅਤੇ ਦੈਂਤ ('ਦਿਵਾਰ') ਹਾਰ ਗਏ।

ਉਠਿ ਦੇਵ ਸੇਵ ਲਾਗੇ ਸੁ ਸਰਬ

ਸਾਰੇ ਦੇਵਤੇ ਉਠ ਕੇ

ਧਰਿ ਨੀਚ ਨੈਨ ਕਰਿ ਦੂਰ ਗਰਬ ॥੪॥

Then all the gods relinquished their pried and served with him bowed eyes.4.

ਅੱਖਾਂ ਨੀਵੀਆਂ ਕਰ ਕੇ ਅਤੇ ਹੰਕਾਰ ਦੂਰ ਕਰ ਕੇ ਉਸ ਦੀ ਸੇਵਾ ਵਿਚ ਲਗ ਗਏ ॥੪॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਚਤੁਰਥ ਅਵਤਾਰ ਬ੍ਰਹਮਾ ਬਚੇਸ ਸਮਾਪਤੰ ॥੪॥

End of the description of Baches, the fourth incarnation of Brahma.

ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਬ੍ਰਹਮਾ ਦੇ ਚੌਥੇ ਅਵਤਾਰ 'ਬਾਚੇਸ' ਦੀ ਸਮਾਪਤੀ ॥੪॥