ਅਥ ਪੰਚਮੋ ਅਵਤਾਰ ਬ੍ਰਹਮਾ ਬਿਆਸ ਮਨੁ ਰਾਜਾ ਕੋ ਰਾਜ ਕਥਨੰ

Now being the description of Vyas, the fifth incarnation of Brahma and the description of the rule of king menu.

ਹੁਣ ਬ੍ਰਹਮਾ ਦੇ ਪੰਜਵੇਂ ਅਵਤਾਰ ਬਿਆਸ ਦਾ ਪ੍ਰਸੰਗ ਮਨੁ ਰਾਜਾ ਦੇ ਰਾਜ ਦਾ ਕਥਨ

ਪਾਧੜੀ ਛੰਦ

PAADHARI STANZA

ਪਾਧੜੀ ਛੰਦ:

ਤ੍ਰੇਤਾ ਬਿਤੀਤ ਜੁਗ ਦੁਆਪੁਰਾਨ

ਤ੍ਰੇਤਾ (ਯੁਗ) ਬੀਤ ਗਿਆ ਅਤੇ ਦੁਆਪਰ ਯੁਗ ਆ ਗਿਆ।

ਬਹੁ ਭਾਤਿ ਦੇਖ ਖੇਲੇ ਖਿਲਾਨ

Treat age passed and Dwapar age came, when Krishna manifested himself and performed various kinds of sports, then Vyas was born

(ਤਾਂ) ਬਹੁਤ ਤਰ੍ਹਾਂ ਦੀਆਂ ਲੀਲਾਵਾਂ ਅਤੇ ਕੌਤਕ ਵੇਖੇ।

ਜਬ ਭਯੋ ਆਨਿ ਕ੍ਰਿਸਨਾਵਤਾਰ

ਜਦ ਕ੍ਰਿਸ਼ਨਾਵਤਾਰ ਆ ਕੇ ਹੋਏ,

ਤਬ ਭਏ ਬ︀ਯਾਸ ਮੁਖ ਆਨਿ ਚਾਰ ॥੫॥

He had a charming face.5.

ਤਦ ਬ੍ਰਹਮਾ ਬਿਆਸ ਰੂਪ ਵਿਚ ਆ ਗਿਆ ॥੫॥

ਜੇ ਜੇ ਚਰਿਤ੍ਰ ਕੀਅ ਕ੍ਰਿਸਨ ਦੇਵ

ਕ੍ਰਿਸ਼ਨ ਨੇ ਜੋ ਜੋ ਕੌਤਕ ਕੀਤੇ ਸਨ,

ਤੇ ਤੇ ਭਨੇ ਸੁ ਸਾਰਦਾ ਤੇਵ

Whatever sports Krishna performed, he described them with the halp of Saraswati the godess of learning

ਉਹ ਉਹ ਸਾਰਦਾ ਦੇਵੀ ਨੇ ਕਹਿ ਸੁਣਾਏ।

ਅਬ ਕਹੋ ਤਉਨ ਸੰਛੇਪ ਠਾਨਿ

(ਮੈਂ) ਹੁਣ ਉਨ੍ਹਾਂ ਨੂੰ ਸੰਖੇਪ ਵਿਚ ਕਹਿੰਦਾ ਹਾਂ,

ਜਿਹ ਭਾਤਿ ਕੀਨ ਸ੍ਰੀ ਅਭਿਰਾਮ ॥੬॥

Now I describe them in brief, all the works, which Vyas executed.6.

ਜਿਸ ਤਰ੍ਹਾਂ ਦੇ ਸ਼ੋਭਾਸ਼ਾਲੀ (ਕ੍ਰਿਸ਼ਨ) ਨੇ (ਕੌਤਕ) ਕੀਤੇ ਸਨ ॥੬॥

ਜਿਹ ਭਾਤਿ ਕਥਿ ਕੀਨੋ ਪਸਾਰ

ਜਿਸ ਤਰ੍ਹਾਂ ਵਿਸਥਾਰ ਨਾਲ ਕਥਨ ਕੀਤੇ ਗਏ ਸਨ,

ਤਿਹ ਭਾਤਿ ਕਾਬਿ ਕਥਿ ਹੈ ਬਿਚਾਰ

The manner in which he propagated his writings, in the same manner, I relate the same here thoughtfully

ਉਸੇ ਤਰ੍ਹਾਂ (ਬਿਆਸ ਨੇ) ਕਾਵਿ ਵਿਚ ਵਿਚਾਰ ਪੂਰਵਕ ਪ੍ਰਗਟ ਕੀਤੇ ਹਨ।

ਕਹੋ ਜੈਸ ਕਾਬ੍ਰਯ ਕਹਿਯੋ ਬ︀ਯਾਸ

ਜਿਸ ਤਰ੍ਹਾਂ ਬਿਆਸ ਨੇ ਕਾਵਿ ਰਚਨਾ ਕੀਤੀ ਹੈ,

ਤਉਨੇ ਕਥਾਨ ਕਥੋ ਪ੍ਰਭਾਸ ॥੭॥

The poetry that Vyas composed, I now relate here same type of glorious sayings.7.

ਉਸੇ ਕਥਾ ਨੂੰ ਪ੍ਰਭਾ ਸਹਿਤ (ਅਰਥਾਤ-ਚਮਤਕਾਰ ਪੂਰਨ ਢੰਗ ਨਾਲ) (ਮੈਂ) ਬਿਆਨ ਕਰਦਾ ਹਾਂ ॥੭॥

ਜੇ ਭਏ ਭੂਪ ਭੂਅ ਮੋ ਮਹਾਨ

ਧਰਤੀ ਉਤੇ ਜਿਹੜੇ ਜਿਹੜੇ ਮਹਾਨ ਰਾਜੇ ਹੋਏ ਹਨ,

ਤਿਨ ਕੋ ਸੁਜਾਨ ਕਥਤ ਕਹਾਨ

The scholars describe the stories of all the great kings, who ruled over the earth

ਉਨ੍ਹਾਂ ਦੀਆਂ ਕਹਾਣੀਆਂ ਸੁਜਾਨ ਕਵੀ (ਬਿਆਸ) ਨੇ ਕਹੀਆਂ ਹਨ।

ਕਹ ਲਗੇ ਤਾਸਿ ਕਿਜੈ ਬਿਚਾਰੁ

ਉਨ੍ਹਾਂ ਦਾ ਵਿਚਾਰ ਕਿਥੋਂ ਤਕ ਕੀਤਾ ਜਾਏ।

ਸੁਣਿ ਲੇਹੁ ਬੈਣ ਸੰਛੇਪ ਯਾਰ ॥੮॥

To what extent, they may be narrated, O my fried! Listen to the same in brief.8.

ਹੇ ਮਿਤਰੋ! (ਮੈਂ) ਸੰਖੇਪ ਵਿਚ ਕਹਿੰਦਾ ਹਾਂ, (ਧਿਆਨ ਨਾਲ) ਸੁਣ ਲਵੋ ॥੮॥

ਜੇ ਭਏ ਭੂਪ ਤੇ ਕਹੇ ਬ︀ਯਾਸ

ਜਿਹੜੇ ਰਾਜੇ ਹੋਏ ਹਨ, ਉਹ ਬਿਆਸ ਨੇ ਕਹੇ ਹਨ।

ਹੋਵਤ ਪੁਰਾਣ ਤੇ ਨਾਮ ਭਾਸ

Vayas narrated the exploits of the erstwhile kings, we gather this from the Puranas

ਪੁਰਾਣਾਂ ਵਿਚੋਂ ਉਨ੍ਹਾਂ ਦੇ ਨਾਂਵਾਂ ਦਾ ਆਭਾਸ ਹੁੰਦਾ ਹੈ।

ਮਨੁ ਭਯੋ ਰਾਜ ਮਹਿ ਕੋ ਭੂਆਰ

ਮਨੁ ਨਾਂ ਦਾ (ਇਕ) ਰਾਜਾ ਧਰਤੀ ਉਤੇ ਰਾਜਾ ਹੋਇਆ ਹੈ।

ਖੜਗਨ ਸੁ ਪਾਨਿ ਮਹਿਮਾ ਅਪਾਰ ॥੯॥

There had been one mighty and glorious king named manu.9.

ਉਹ ਹੱਥ ਵਿਚ ਤਲਵਾਰ ਰਖਦਾ ਸੀ (ਅਰਥਾਤ-ਤਲਵਾਰ ਦਾ ਧਨੀ ਸੀ) ਅਤੇ ਉਸ ਦੀ ਅਪਾਰ ਮਹਿਮਾ ਸੀ ॥੯॥

ਮਾਨਵੀ ਸ੍ਰਿਸਟਿ ਕਿਨੀ ਪ੍ਰਕਾਸ

(ਉਸ ਨੇ) ਮਾਨਵੀ ਸ੍ਰਿਸ਼ਟੀ ਦਾ ਪ੍ਰਕਾਸ਼ ਕੀਤਾ

ਦਸ ਚਾਰ ਲੋਕ ਆਭਾ ਅਭਾਸ

He brought to the human words and extending his approbation his greatness?

ਅਤੇ ਚੌਦਾਂ ਲੋਕਾਂ ਵਿਚ ਆਪਣੀ ਸ਼ੋਭਾ ਨੂੰ ਪ੍ਰਕਾਸ਼ਿਤ ਕੀਤਾ।

ਮਹਿਮਾ ਅਪਾਰ ਬਰਨੇ ਸੁ ਕਉਨ

(ਉਸ ਦੀ) ਅਪਾਰ ਮਹਿਮਾ ਦਾ ਕੌਣ ਕਥਨ ਕਰ ਸਕਦਾ ਹੈ।

ਸੁਣਿ ਸ੍ਰਵਣ ਕ੍ਰਿਤ ਹੁਇ ਰਹੈ ਮਉਨ ॥੧੦॥

And listening to his praise one can only remain mute.10.

(ਉਸ ਦੀ) ਕੀਰਤੀ ਨੂੰ ਕੰਨਾਂ ਨਾਲ ਸੁਣ ਕੇ, (ਸਾਰੇ) ਚੁਪ ਹੋ ਜਾਂਦੇ ਹਨ ॥੧੦॥

ਦਸ ਚਾਰ ਚਾਰਿ ਬਿਦਿਆ ਨਿਧਾਨ

(ਉਹ) ਅਠਾਰ੍ਹਾਂ ਵਿਦਿਆਵਾਂ ਦਾ ਖ਼ਜ਼ਾਨਾ ਸੀ

ਅਰਿ ਜੀਤਿ ਜੀਤਿ ਦਿਨੋ ਨਿਸਾਨ

He was ocean of eighteen sciences and he got his trumpets sounded after conquering his enemies

ਅਤੇ ਵੈਰੀਆਂ ਨੂੰ ਜਿਤ ਜਿਤ ਕੇ ਧੌਂਸਾ ਵਜਾਇਆ ਸੀ।

ਮੰਡੇ ਮਹੀਪ ਮਾਵਾਸ ਖੇਤਿ

(ਉਸ ਨੇ) ਆਕੀ ਰਾਜਿਆਂ ਨਾਲ ਯੁੱਧ ਰਚਾਇਆ ਸੀ

ਗਜੇ ਮਸਾਣ ਨਚੇ ਪਰੇਤ ॥੧੧॥

He made many person kings, and those who resisted, he killed them, the ghosts and fiends also used to dance in his battlefield.11.

ਜਿਸ ਵਿਚ ਮਸਾਣ ਗੱਜੇ ਸਨ ਅਤੇ ਪ੍ਰੇਤ ਨਚੇ ਸਨ ॥੧੧॥

ਜਿਤੇ ਸੁ ਦੇਸ ਏਸੁਰ ਮਵਾਸ

ਉਸ ਨੇ ਆਕੀ ਰਾਜੇ ਜਿਤ ਲਏ ਸਨ

ਕਿਨੇ ਖਰਾਬ ਖਾਨੇ ਖ੍ਵਾਸ

He conquered many countries of opponents and destroyed many to the status of royalty

ਅਤੇ ਉਨ੍ਹਾਂ ਦੇ ਮਹੱਲਾਂ ਅਤੇ ਰਣਵਾਸਾਂ ਨੂੰ ਖੁਆਰ ਕੀਤਾ।

ਭੰਡੇ ਅਭੰਡ ਮੰਡੇ ਮਹੀਪ

(ਉਸ ਨੇ) ਰਾਜਿਆਂ ਨਾਲ (ਯੁੱਧ) ਮੰਡ ਕੇ ਨਾ ਭੰਡੇ ਜਾ ਸਕਣ ਵਾਲਿਆਂ ਨੂੰ ਭੰਡ ਦਿੱਤਾ।

ਦਿਨੇ ਨਿਕਾਰ ਛਿਨੇ ਸੁ ਦੀਪ ॥੧੨॥

He snatched the countries of many and exiled them.12.

ਉਨ੍ਹਾਂ ਦੇ ਦੇਸ ਜਿਤ ਕੇ ਬਾਹਰ ਕੱਢ ਦਿੱਤੇ ॥੧੨॥

ਖੰਡੇ ਸੁ ਖੇਤਿ ਖੂਨੀ ਖਤ੍ਰੀਯਾਣ

ਖ਼ੂਨਖ਼ਾਰ ਛਤ੍ਰੀਆਂ ਨੂੰ ਰਣ-ਭੂਮੀ ਵਿਚ ਖੰਡ ਖੰਡ ਕਰ ਦਿੱਤਾ

ਮੋਰੇ ਅਮੋਰ ਜੋਧਾ ਦੁਰਾਣ

He killed many dreadful Kshatriyas and suppressed many corrupt and tyrannical warriors

ਅਤੇ ਭਿਆਨਕ ਤੇ ਅਮੋੜ ਯੋਧਿਆਂ (ਦੇ ਮੂੰਹ) ਮੋੜ ਦਿੱਤੇ।

ਚਲੇ ਅਚਲ ਮੰਡੇ ਅਮੰਡ

ਨਾ ਵਿਚਲਿਤ ਕੀਤੇ ਜਾ ਸਕਣ ਵਾਲਿਆਂ ਨੂੰ ਚਲਾਇਮਾਨ ਕਰ ਦਿੱਤਾ ਅਤੇ (ਜਿਨ੍ਹਾਂ ਨਾਲ) ਯੁੱਧ ਨਹੀਂ ਕੀਤਾ ਜਾ ਸਕਦਾ ਸੀ (ਉਨ੍ਹਾਂ ਨਾਲ ਵੀ) ਯੁੱਧ ਕੀਤਾ

ਕਿਨੇ ਘਮੰਡ ਖੰਡੇ ਪ੍ਰਚੰਡ ॥੧੩॥

Many stable and invincible fighter fled before him and me destroyed many powerful warriors.13.

ਅਤੇ ਪ੍ਰਚੰਡ ਸੂਰਮਿਆਂ ਦਾ ਘਮੰਡ ਖੰਡਿਤ ਕਰ ਦਿੱਤਾ ॥੧੩॥

ਕਿਨੇ ਸੁ ਜੇਰ ਖੂਨੀ ਖਤ੍ਰੇਸ

ਖ਼ੂਨਖ਼ਾਰ ਛਤ੍ਰੀਆਂ ਨੂੰ (ਆਪਣੇ) ਅਧੀਨ ਕਰ ਲਿਆ।

ਮੰਡੇ ਮਹੀਪ ਮਾਵਾਸ ਦੇਸ

He subdued many mighty kshatriyas and established many new kings,

ਆਕੀ ਦੇਸ਼ਾਂ ਵਿਚ (ਨਵੇਂ) ਰਾਜੇ ਸਥਾਪਿਤ ਕਰ ਦਿੱਤੇ।

ਇਹ ਭਾਤਿ ਦੀਹ ਦੋਹੀ ਫਿਰਾਇ

ਇਸ ਤਰ੍ਹਾਂ (ਹਰ ਪਾਸੇ) ਬਹੁਤ ਦੁਹਾਈ ਫਿਰਾ ਦਿੱਤੀ।

ਮਾਨੀ ਸੁ ਮਾਨਿ ਮਨੁ ਰਾਜ ਰਾਇ ॥੧੪॥

In the countries of opposing kings, in the way, the king menu was hououred throughout the bravery.14.

ਇਸ ਤਰ੍ਹਾਂ ਮਨੁ ਰਾਜੇ ਦਾ ਮਾਨ ਸਨਮਾਨ ਹੋਣ ਲਗਾ ॥੧੪॥

ਇਹ ਭਾਤਿ ਦੀਹ ਕਰਿ ਦੇਸ ਰਾਜ

ਇਸ ਤਰ੍ਹਾਂ (ਉਸ ਨੇ) ਬੜੀ ਤਕੜਾਈ ਨਾਲ ਦੇਸ ਉਤੇ ਰਾਜ ਕੀਤਾ।

ਬਹੁ ਕਰੇ ਜਗਿ ਅਰੁ ਹੋਮ ਸਾਜ

In this way, after conquering many kings, manu performed many hom-yajnas,

ਬਹੁਤ ਸਾਰੇ ਹੋਮ ਸਾਜੇ ਅਤੇ ਯੱਗ ਕੀਤੇ।

ਬਹੁ ਭਾਤਿ ਸ੍ਵਰਣ ਕਰਿ ਕੈ ਸੁ ਦਾਨ

ਬਹੁਤ ਤਰ੍ਹਾਂ ਨਾਲ ਸੋਨਾ ਦਾਨ ਕੀਤਾ

ਗੋਦਾਨ ਆਦਿ ਬਿਧਵਤ ਸਨਾਨ ॥੧੫॥

He bestowed different typed of charities of gold and cows and took bath at various pilgrim-satations.15.

ਅਤੇ ਵਿਧੀਪੂਰਵਕ ਇਸ਼ਨਾਨ ਕਰ ਕੇ ਗੋਦਾਨ ਕੀਤੇ ॥੧੫॥

ਜੋ ਹੁਤੀ ਜਗ ਅਰੁ ਬੇਦ ਰੀਤਿ

ਜੋ ਯੱਗ ਦੀ ਮਰਯਾਦਾ ਅਤੇ ਵੇਦ ਦੀ ਰੀਤ ਸੀ,

ਸੋ ਕਰੀ ਸਰਬ ਨ੍ਰਿਪ ਲਾਇ ਪ੍ਰੀਤਿ

He performed all the Vedic traditions with devotion

ਉਹ ਸਾਰੀ ਰਾਜੇ ਨੇ ਪ੍ਰੇਮ ਪੂਰਵਕ ਪੂਰੀ ਕੀਤੀ।

ਭੂਆ ਦਾਨ ਦਾਨ ਰਤਨਾਦਿ ਆਦਿ

ਭੂਮੀ ਦਾ ਦਾਨ ਅਤੇ ਰਤਨ ਆਦਿ ਦਾ ਦਾਨ ਕਰ ਕੇ

ਤਿਨ ਭਾਤਿ ਭਾਤਿ ਲਿਨੇ ਸੁਵਾਦ ॥੧੬॥

He also gave various types of charities concerning lands, jewels ect.16.

ਉਸ ਨੇ ਭਾਂਤ ਭਾਂਤ ਦੇ ਆਨੰਦ ਮਾਣੇ ॥੧੬॥

ਕਰਿ ਦੇਸ ਦੇਸ ਇਮਿ ਨੀਤਿ ਰਾਜ

(ਇਸ ਤਰ੍ਹਾਂ) ਦੇਸ਼ ਦੇਸ਼ ਤੇ ਆਪਣੀ ਰਾਜਨੀਤੀ ਦੀ ਸਥਾਪਨਾ ਕੀਤੀ

ਬਹੁ ਭਾਤਿ ਦਾਨ ਦੇ ਸਰਬ ਸਾਜ

He promulgated his policies in all the countries, and donated gifts of various type

ਅਤੇ ਬਹੁਤ ਸਾਰੇ ਦਾਨ ਦੇ ਸਾਜ ਕੀਤੇ।

ਹਸਤਾਦਿ ਦਤ ਬਾਜਾਦਿ ਮੇਧ

(ਉਸ ਰਾਜੇ ਨੇ) ਹਾਥੀ ਆਦਿ ਦਾਨ ਦਿੱਤੇ

ਤੇ ਭਾਤਿ ਭਾਤਿ ਕਿਨੇ ਨ੍ਰਿਪੇਧ ॥੧੭॥

He donated elephants ect. And performed various types of ashvamedha yajnas (horse-sacrifices). 17.

ਅਤੇ ਤਰ੍ਹਾਂ ਤਰ੍ਹਾਂ ਦੇ ਅਸ਼੍ਵਮੇਧ ਅਤੇ ਨ੍ਰਿਪਮੇਧ ਯੱਗ ਕੀਤੇ ॥੧੭॥

ਬਹੁ ਸਾਜ ਬਾਜ ਦਿਨੇ ਦਿਜਾਨ

(ਉਸ ਨੇ) ਬ੍ਰਾਹਮਣਾਂ ਨੂੰ ਬਹੁਤ ਸਾਰੇ ਘੋੜੇ ਸਾਜ਼ਾਂ ਸਮੇਤ ਦਿੱਤੇ

ਦਸ ਚਾਰੁ ਚਾਰੁ ਬਿਦਿਆ ਸੁਜਾਨ

He donated many decorated horses to those Brahmins, who had the knowledge of eighteen sciences, who were the reciters of six Shastr ect.

ਜੋ ਚੌਦਾਂ ਵਿਦਿਆਵਾਂ ਵਿਚ ਪ੍ਰਬੀਨ ਸਨ।

ਖਟ ਚਾਰ ਸਾਸਤ੍ਰ ਸਿੰਮ੍ਰਿਤ ਰਟੰਤ

(ਜੋ) ਚਾਰ ਵੇਦਾਂ, ਛੇ ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦਾ ਪਾਠ ਕਰਦੇ ਸਨ।

ਕੋਕਾਦਿ ਭੇਦ ਬੀਨਾ ਬਜੰਤ ॥੧੮॥

And also those who were skilful in playing various types of musical instruments.18.

ਕੋਕ (ਸੰਭੋਗ) ਆਦਿਕ ਦੇ ਭੇਦ (ਸਮਝਦੇ ਸਨ) ਅਤੇ ਬੀਨਾ (ਆਦਿਕ ਸਾਜ਼) ਵਜਾਉਂਦੇ ਸਨ ॥੧੮॥

ਘਨਸਾਰ ਘੋਰਿ ਘਸੀਅਤ ਗੁਲਾਬ

ਕਪੂਰ (ਕਾਫੂਰ) ਨੂੰ ਗੁਲਾਬ (ਦੇ ਅਰਕ ਵਿਚ) ਘੋਲ ਕੇ ਘਿਸਾਇਆ ਜਾਂਦਾ ਸੀ

ਮ੍ਰਿਗ ਮਦਿਤ ਡਾਰਿ ਚੂਵਤ ਸਰਾਬ

At that time the Sandal and roses were rubbed and the liquor of musk was prepared

ਅਤੇ ਕਸਤੂਰੀ ('ਮ੍ਰਿਗ ਮਦਿਤ') ਪਾ ਕੇ ਸ਼ਰਾਬ ਕੱਢੀ ਜਾਂਦੀ ਸੀ।

ਕਸਮੀਰ ਘਾਸ ਘੋਰਤ ਸੁਬਾਸ

ਸੁਗੰਧੀ ਲਈ ਕੇਸਰ ('ਕਸ਼ਮੀਰ ਘਾਸ') ਨੂੰ ਘੋਲਿਆ ਜਾਂਦਾ ਸੀ।

ਉਘਟਤ ਸੁਗੰਧ ਮਹਕੰਤ ਅਵਾਸ ॥੧੯॥

During the reign of that king, the abodes of all the people gave out the fragrance of Kashmiri grass.19.

(ਉਸ ਤੋਂ) ਸੁਗੰਧੀ ਉਠਦੀ ਸੀ ਅਤੇ ਘਰ ਮਹਿਕ ਜਾਂਦੇ ਸਨ ॥੧੯॥