ਵਡਹੰਸੁ ਮਹਲਾ ੪ ਘਰੁ ੧ ॥
Wadahans, Fourth Mehl, First House:
ਰਾਗ ਵਡਹੰਸ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੇਜ ਏਕ ਏਕੋ ਪ੍ਰਭੁ ਠਾਕੁਰੁ ॥
There is one bed, and One Lord God.
(ਹਿਰਦਾ) ਇਕ ਪਲੰਘ ਹੈ ਜਿਸ ਉੱਤੇ ਮਾਲਕ ਪ੍ਰਭੂ ਬਿਰਾਜਮਾਨ ਹੈ। ਠਾਕੁਰੁ = ਮਾਲਕ।
ਗੁਰਮੁਖਿ ਹਰਿ ਰਾਵੇ ਸੁਖ ਸਾਗਰੁ ॥੧॥
The Gurmukh enjoys the Lord, the ocean of peace. ||1||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸੁਖਾਂ ਦੇ ਸਮੁੰਦਰ ਹਰੀ ਨੂੰ (ਸਦਾ) ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ॥੧॥ ਰਾਵੈ = ਹਿਰਦੇ ਵਿਚ ਵਸਾਈ ਰੱਖਦਾ ਹੈ, ਆਤਮਕ ਮਿਲਾਪ ਮਾਣਦਾ ਹੈ। ਸੁਖ ਸਾਗਰ = ਸੁਖਾਂ ਦਾ ਸਮੁੰਦਰ ਪ੍ਰਭੂ ॥੧॥
ਮੈ ਪ੍ਰਭ ਮਿਲਣ ਪ੍ਰੇਮ ਮਨਿ ਆਸਾ ॥
My mind longs to meet my Beloved Lord.
ਮੇਰੇ ਮਨ ਵਿਚ ਪ੍ਰਭੂ ਨੂੰ ਮਿਲਣ ਲਈ ਖਿੱਚ ਹੈ, ਆਸ ਹੈ। ਪ੍ਰੇਮ = ਖਿਚ। ਮਨਿ = ਮਨ ਵਿਚ।
ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ ॥੧॥ ਰਹਾਉ ॥
The Perfect Guru leads me to meet my Beloved; I am a sacrifice, a sacrifice to my Guru. ||1||Pause||
ਪੂਰਾ ਗੁਰੂ ਹੀ ਮੇਰਾ ਪਿਆਰਾ (ਪ੍ਰਭੂ) ਮਿਲਾ ਸਕਦਾ ਹੈ, ਮੈਂ ਆਪਣੇ ਗੁਰੂ ਤੋਂ ਕੁਰਬਾਨ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥ ਹਉ = ਮੈਂ। ਵਾਰਿ ਵਾਰਿ ਜਾਸਾ = ਕੁਰਬਾਨ ਜਾਵਾਂਗਾ ॥੧॥ ਰਹਾਉ ॥
ਮੈ ਅਵਗਣ ਭਰਪੂਰਿ ਸਰੀਰੇ ॥
My body is over-flowing with corruption;
ਮੇਰੇ ਸਰੀਰ ਵਿਚ ਔਗੁਣ ਹੀ ਔਗੁਣ ਭਰੇ ਪਏ ਹਨ।
ਹਉ ਕਿਉ ਕਰਿ ਮਿਲਾ ਅਪਣੇ ਪ੍ਰੀਤਮ ਪੂਰੇ ॥੨॥
how can I meet my Perfect Beloved? ||2||
ਮੈਂ ਆਪਣੇ ਉਸ ਪ੍ਰੀਤਮ ਨੂੰ ਕਿਵੇਂ ਮਿਲ ਸਕਾਂ ਜੋ ਸਾਰੇ ਗੁਣਾਂ ਨਾਲ ਭਰਪੂਰ ਹੈ? ॥੨॥ ਕਿਉ ਕਰਿ = ਕਿਸ ਤਰ੍ਹਾਂ? ਕਿਵੇਂ? ॥੨॥
ਜਿਨਿ ਗੁਣਵੰਤੀ ਮੇਰਾ ਪ੍ਰੀਤਮੁ ਪਾਇਆ ॥
The virtuous ones obtain my Beloved;
ਜਿਸ ਗੁਣਾਂ ਵਾਲੀ (ਵਡ-ਭਾਗਣ ਜੀਵ-ਇਸਤ੍ਰੀ) ਨੇ ਪਿਆਰੇ ਪ੍ਰਭੂ ਨੂੰ ਲੱਭ ਲਿਆ, ਜਿਨਿ = ਜਿਸ ਨੇ।
ਸੇ ਮੈ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ॥੩॥
I do not have these virtues. How can I meet Him, O my mother? ||3||
ਮੇਰੇ ਅੰਦਰ ਉਹੋ ਜਿਹੇ ਗੁਣ ਨਹੀਂ ਹਨ। ਮੈਂ ਕਿਵੇਂ ਪ੍ਰਭੂ ਨੂੰ ਮਿਲ ਸਕਦੀ ਹਾਂ? ॥੩॥ ਸੇ ਗੁਣ = {ਬਹੁ-ਵਚਨ} ਉਹ ਗੁਣ। ਮੈ = ਮੇਰੇ ਵਿਚ। ਮਾਇਆ = ਹੇ ਮਾਂ! ॥੩॥
ਹਉ ਕਰਿ ਕਰਿ ਥਾਕਾ ਉਪਾਵ ਬਹੁਤੇਰੇ ॥
I am so tired of making all these efforts.
ਮੈਂ ਅਨੇਕਾਂ ਉਪਾਵ ਕਰ ਕਰ ਕੇ ਥੱਕ ਗਿਆ ਹਾਂ, ਉਪਾਵ = ਉਪਰਾਲੇ {ਲਖ਼ਜ਼ 'ਉਪਾਉ' ਤੋਂ ਬਹੁ-ਵਚਨ}।
ਨਾਨਕ ਗਰੀਬ ਰਾਖਹੁ ਹਰਿ ਮੇਰੇ ॥੪॥੧॥
Please protect Nanak, the meek one, O my Lord. ||4||1||
ਨਾਨਕ ਗਰੀਬ ਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ, ਹੇ ਪ੍ਰਭ! ॥੪॥੧॥