ਵਡਹੰਸੁ ਮਹਲਾ ੪ ॥
Wadahans, Fourth Mehl:
ਵਡਹੰਸ ਚੋਥੀ ਪਾਤਸ਼ਾਹੀ।
ਮੇਰਾ ਹਰਿ ਪ੍ਰਭੁ ਸੁੰਦਰੁ ਮੈ ਸਾਰ ਨ ਜਾਣੀ ॥
My Lord God is so beautiful. I do not know His worth.
ਮੇਰਾ ਹਰੀ ਪ੍ਰਭੂ ਸੋਹਣਾ ਹੈ, ਪਰ ਮੈਂ ਉਸ ਦੀ ਕਦਰ ਨਹੀਂ ਜਾਣਦੀ। ਸਾਰ = ਕਦਰ, ਕੀਮਤ।
ਹਉ ਹਰਿ ਪ੍ਰਭ ਛੋਡਿ ਦੂਜੈ ਲੋਭਾਣੀ ॥੧॥
Abandoning my Lord God, I have become entangled in duality. ||1||
ਮੈਂ ਉਸ ਹਰੀ ਨੂੰ, ਉਸ ਪ੍ਰਭੂ ਨੂੰ ਛੱਡ ਕੇ ਮਾਇਆ ਦੇ ਮੋਹ ਵਿਚ ਹੀ ਫਸੀ ਰਹੀ ॥੧॥ ਹਉ = ਮੈਂ। ਛੋਡਿ = ਛੱਡ ਕੇ। ਦੂਜੈ ਲੋਭਾਣੀ = ਮਾਇਆ (ਦੇ ਮੋਹ) ਵਿਚ ॥੧॥
ਹਉ ਕਿਉ ਕਰਿ ਪਿਰ ਕਉ ਮਿਲਉ ਇਆਣੀ ॥
How can I meet with my Husband? I don't know.
ਮੈਂ ਮੂਰਖ ਹਾਂ, ਮੈਂ ਪ੍ਰਭੂ-ਪਤੀ ਨੂੰ ਕਿਵੇਂ ਮਿਲ ਸਕਦੀ ਹਾਂ? ਕਉ = ਨੂੰ। ਮਿਲਉ = ਮਿਲਉਂ, ਮੈਂ ਮਿਲਾਂ। ਇਆਣੀ = ਅੰਞਾਣ, ਮੂਰਖ।
ਜੋ ਪਿਰ ਭਾਵੈ ਸਾ ਸੋਹਾਗਣਿ ਸਾਈ ਪਿਰ ਕਉ ਮਿਲੈ ਸਿਆਣੀ ॥੧॥ ਰਹਾਉ ॥
She who pleases her Husband Lord is a happy soul-bride. She meets with her Husband Lord - she is so wise. ||1||Pause||
ਜੇਹੜੀ (ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਪਸੰਦ ਆਉਂਦੀ ਹੈ, ਉਹ ਭਾਗਾਂ ਵਾਲੀ ਹੈ, ਉਹੀ ਅਕਲ ਵਾਲੀ ਹੈ, ਉਹੀ ਪ੍ਰਭੂ-ਪਤੀ ਨੂੰ ਮਿਲ ਸਕਦੀ ਹੈ ॥੧॥ ਰਹਾਉ ॥ ਪਿਰ ਭਾਵੈ = ਪਿਰ ਨੂੰ ਭਾਉਂਦੀ ਹੈ। ਸਾਈ = ਉਹੀ। ਸਿਆਣੀ = ਅਕਲ ਵਾਲੀ ॥੧॥ ਰਹਾਉ ॥
ਮੈ ਵਿਚਿ ਦੋਸ ਹਉ ਕਿਉ ਕਰਿ ਪਿਰੁ ਪਾਵਾ ॥
I am filled with faults; how can I attain my Husband Lord?
ਮੇਰੇ ਅੰਦਰ (ਅਨੇਕਾਂ) ਐਬ ਹਨ, ਮੈਂ ਪ੍ਰਭੂ-ਪਤੀ ਨੂੰ ਕਿਵੇਂ ਮਿਲ ਪਾਵਾਂ? ਮੈ ਵਿਚਿ = ਮੇਰੇ ਅੰਦਰ।
ਤੇਰੇ ਅਨੇਕ ਪਿਆਰੇ ਹਉ ਪਿਰ ਚਿਤਿ ਨ ਆਵਾ ॥੨॥
You have many loves, but I am not in Your thoughts, O my Husband Lord. ||2||
ਹੇ ਪ੍ਰਭੂ-ਪਤੀ! ਤੇਰੇ ਨਾਲ ਪਿਆਰ ਕਰਨ ਵਾਲੇ ਅਨੇਕਾਂ ਹੀ ਹਨ, ਮੈਂ ਤੇਰੇ ਚਿੱਤ ਵਿਚ ਨਹੀਂ ਆ ਸਕਦੀ ॥੨॥ ਪਿਰ ਚਿਤਿ = ਪਿਰ ਦੇ ਚਿੱਤ ਵਿਚ, ਹੇ ਪਿਰ! ਤੇਰੇ ਚਿੱਤ ਵਿਚ। ਆਵਾ = ਆਵਾਂ ॥੨॥
ਜਿਨਿ ਪਿਰੁ ਰਾਵਿਆ ਸਾ ਭਲੀ ਸੁਹਾਗਣਿ ॥
She who enjoys her Husband Lord, is the good soul-bride.
ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾ ਲਿਆ, ਉਹ ਨੇਕ ਹੈ, ਉਹ ਭਾਗਾਂ ਵਾਲੀ ਹੈ, ਜਿਨਿ = ਜਿਸ ਨੇ।
ਸੇ ਮੈ ਗੁਣ ਨਾਹੀ ਹਉ ਕਿਆ ਕਰੀ ਦੁਹਾਗਣਿ ॥੩॥
I don't have these virtues; what can I, the discarded bride, do? ||3||
ਉਸ ਸੁਹਾਗਣ ਵਾਲੇ ਗੁਣ ਮੇਰੇ ਅੰਦਰ ਨਹੀਂ ਹਨ, ਮੈਂ ਛੁੱਟੜ (ਪ੍ਰਭੂ-ਪਤੀ ਨੂੰ ਮਿਲਣ ਲਈ) ਕੀਹ ਕਰ ਸਕਦੀ ਹਾਂ? ॥੩॥ ਕਰੀ = ਕਰੀਂ, ਮੈਂ ਕਰਾਂ। ਦੁਹਾਗਣਿ = ਮੰਦੇ ਭਾਗਾਂ ਵਾਲੀ ॥੩॥
ਨਿਤ ਸੁਹਾਗਣਿ ਸਦਾ ਪਿਰੁ ਰਾਵੈ ॥
The soul-bride continually, constantly enjoys her Husband Lord.
ਜੇਹੜੀ ਜੀਵ-ਇਸਤ੍ਰੀ ਸਦਾ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਈ ਰੱਖਦੀ ਹੈ ਉਹ ਸਦਾ ਭਾਗਾਂ ਵਾਲੀ ਹੈ। ਰਾਵੈ = ਯਾਦ ਰੱਖਦੀ ਹੈ, ਹਿਰਦੇ ਵਿਚ ਵਸਾਈ ਰੱਖਦੀ ਹੈ।
ਮੈ ਕਰਮਹੀਣ ਕਬ ਹੀ ਗਲਿ ਲਾਵੈ ॥੪॥
I have no good fortune; will He ever hold me close in His embrace? ||4||
ਮੇਰੇ ਵਰਗੀ ਮੰਦ-ਭਾਗਣ ਨੂੰ ਉਹ ਕਦੇ (ਕਿਸਮਤ ਨਾਲ) ਹੀ ਆਪਣੇ ਗਲ ਨਾਲ ਲਾਂਦਾ ਹੈ ॥੪॥ ਕਰਮਹੀਣ = ਭਾਗ-ਹੀਣ, ਬਦ-ਕਿਸਮਤ। ਗਲਿ = ਗਲ ਨਾਲ ॥੪॥
ਤੂ ਪਿਰੁ ਗੁਣਵੰਤਾ ਹਉ ਅਉਗੁਣਿਆਰਾ ॥
You, O Husband Lord, are meritorious, while I am without merit.
ਹੇ ਪ੍ਰਭੂ-ਪਤੀ! ਤੂੰ ਗੁਣਾਂ ਨਾਲ ਭਰਪੂਰ ਹੈਂ, ਪਰ ਮੈਂ ਅਉਗਣਾਂ ਨਾਲ ਭਰਿਆ ਹੋਇਆ ਹਾਂ।
ਮੈ ਨਿਰਗੁਣ ਬਖਸਿ ਨਾਨਕੁ ਵੇਚਾਰਾ ॥੫॥੨॥
I am worthless; please forgive Nanak, the meek. ||5||2||
ਮੈਨੂੰ ਗੁਣ-ਹੀਨ ਨਿਮਾਣੇ ਨਾਨਕ ਨੂੰ ਬਖ਼ਸ਼ ਲੈ ॥੫॥੨॥ ਨਿਰਗੁਣ = ਗੁਣ-ਹੀਨ ॥੫॥੨॥