ਦੋਹਰਾ

Dohira

ਦੋਹਰਾ:

ਰਿਖੀ ਗੌਤਮ ਬਨ ਮੈ ਬਸੈ ਤਾਹਿ ਅਹਿਲ︀ਯਾ ਤ੍ਰੀਯ

The sage, Rishi Gautam lived in a jungle; Ahliya was his wife.

ਗੌਤਮ ਰਿਸ਼ੀ ਬਨ ਵਿਚ ਰਹਿੰਦਾ ਸੀ। ਉਸ ਦੀ ਅਹਿਲਿਆ ਨਾਂ ਦੀ ਇਸਤਰੀ ਸੀ।

ਮਨਸਾ ਬਾਚਾ ਕਰਮਨਾ ਬਸਿ ਕਰਿ ਰਾਖਿਯੋ ਪੀਯ ॥੧॥

Through incantations, she had gained authority over her husband.(1)

ਮਨ, ਬਚਨ ਅਤੇ ਕਰਮ ਕਰ ਕੇ (ਉਸ ਨੇ ਆਪਣੇ) ਪਤੀ ਨੂੰ ਵਸ ਵਿਚ ਕਰ ਰਖਿਆ ਸੀ ॥੧॥

ਸੁਰੀ ਆਸੁਰੀ ਕਿੰਨ੍ਰਨੀ ਤਾ ਸਮ ਔਰ ਕੋਇ

Among wives of gods, devils, Kinners, there was none,

ਦੇਵ-ਇਸਤਰੀਆਂ, ਦੈਂਤ-ਇਸਤਰੀਆਂ ਅਤੇ ਕਿੰਨਰ-ਇਸਤਰੀਆਂ ਵਿਚੋਂ ਹੋਰ ਕੋਈ ਵੀ ਉਸ ਦੇ ਬਰਾਬਰ ਨਹੀਂ ਸੀ।

ਰੂਪਵਤੀ ਤ੍ਰੈ ਲੋਕ ਮੈ ਤਾ ਸੀ ਅਉਰ ਹੋਇ ॥੨॥

As pretty as she through out the domain ofheaven.(2)

ਤਿੰਨਾਂ ਲੋਕਾਂ ਵਿਚ ਉਸ ਵਰਗੀ ਰੂਪਵਾਨ ਕੋਈ ਹੋਰ ਨਹੀਂ ਸੀ ॥੨॥

ਸਿਵਾ ਸਚੀ ਸੀਤਾ ਸਤੀ ਤਾ ਕੋ ਰੂਪ ਨਿਹਾਰਿ

Shiva’s consort, Saachi, Sita and other devout woman,

ਪਾਰਬਤੀ, ਸਚੀ (ਇੰਦ੍ਰਾਣੀ) ਸੀਤਾ ਅਤੇ ਸਤੀ ਉਸ ਦਾ ਰੂਪ ਵੇਖ ਕੇ

ਰਹਤ ਨਾਰਿ ਨਿਹੁਰਾਇ ਕਰਿ ਨਿਜ ਘਟਿ ਰੂਪ ਬਿਚਾਰਿ ॥੩॥

Always looked towards her to correlate their beauty.(3)

ਅਤੇ ਆਪਣੇ ਰੂਪ ਨੂੰ ਘਟ ਸਮਝ ਕੇ ਗਰਦਨ ਝੁਕਾ ਦਿੰਦੀਆਂ ਸਨ ॥੩॥

ਗੌਤਮ ਰਿਖਿ ਕੇ ਦੇਵ ਸਭ ਗਏ ਕੌਨਹੂੰ ਕਾਜ

On a special mission, all the gods called at Gautam Rishi.

ਕਿਸੇ ਕੰਮ ਲਈ ਸਾਰੇ ਦੇਵਤੇ ਗੌਤਮ ਰਿਸ਼ੀ ਦੇ (ਘਰ) ਗਏ।

ਰੂਪ ਅਹਿਲ︀ਯਾ ਕੋ ਨਿਰਖਿ ਰੀਝਿ ਰਹਿਯੋ ਸੁਰ ਰਾਜ ॥੪॥

Reflecting upon the beauty of Ahliya, Lord Indra was charmed.(4)

ਅਹਿਲਿਆ ਦੇ ਰੂਪ ਨੂੰ ਵੇਖ ਕੇ ਇੰਦਰ ('ਸੁਰ ਰਾਜ') ਮੋਹਿਤ ਹੋ ਗਿਆ ॥੪॥