ਅੜਿਲ ॥
Arril
ਅੜਿਲ:
ਬਾਸਵ ਕੀ ਛਬਿ ਹੇਰਿ ਤਿਯਾ ਹੂ ਬਸਿ ਭਈ ॥
Enticed by the handsomeness ofIndra, the women fell for him too,
ਇੰਦਰ ਦੀ ਛਬੀ ਨੂੰ ਵੇਖ ਕੇ ਇਸਤਰੀ (ਅਹਿਲਿਆ) ਵੀ ਉਸ ਦੇ ਵਸ ਵਿਚ ਹੋ ਗਈ।
ਬਿਰਹ ਸਮੁੰਦ ਕੇ ਬੀਚ ਬੂਡਿ ਸਭ ਹੀ ਗਈ ॥
And she felt thoroughly drenched in the sea of separatio.
(ਉਹ) ਬਿਰਹੋਂ ਦੇ ਸਮੁੰਦਰ ਵਿਚ ਸਾਰੀ ਡੁਬ ਗਈ
ਤੀਨ ਲੋਕ ਕੋ ਨਾਥ ਜੁ ਭੇਟਨ ਪਾਇਯੈ ॥
(She thought) ‘lfI attain this one who propels all the three domains,
(ਅਤੇ ਸੋਚਣ ਲਗੀ ਕਿ) ਜੇ ਮੈਂ ਤਿੰਨਾਂ ਲੋਕਾਂ ਦੇ ਸੁਆਮੀ (ਇੰਦਰ) ਨੂੰ ਪ੍ਰਾਪਤ ਕਰ ਲਵਾਂ,
ਹੋ ਜੋਬਨ ਜੜ ਮੁਨਿ ਤੀਰ ਨ ਬ੍ਰਿਥਾ ਗਵਾਇਯੈ ॥੫॥
‘Then, I will not waste my youth by living with this foolish sage.(5)
ਤਾਂ (ਇਸ) ਮੂਰਖ ਮੁਨੀ ਕੋਲ ਰਹਿ ਕੇ ਵਿਅਰਥ ਵਿਚ ਜੋਬਨ ਨੂੰ ਨਾ ਗੰਵਾਵਾਂ ॥੫॥