ਦੇਵਗੰਧਾਰੀ

Dayv-Gandhaaree, Fifth Mehl:

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਸਰਬ ਸੁਖਾ ਗੁਰ ਚਰਨਾ

All peace is found in the Guru's feet.

ਗੁਰੂ ਚਰਨਾਂ ਵਿਚ ਪਿਆਂ ਸਾਰੇ ਸੁਖ ਮਿਲ ਜਾਂਦੇ ਹਨ। ਸਰਬ = ਸਾਰੇ।

ਕਲਿਮਲ ਡਾਰਨ ਮਨਹਿ ਸਧਾਰਨ ਇਹ ਆਸਰ ਮੋਹਿ ਤਰਨਾ ॥੧॥ ਰਹਾਉ

They drive away my sins and purify my mind; their Support carries me across. ||1||Pause||

ਇਸ ਤਰ੍ਹਾਂ ਪਾਪ ਦੂਰ ਕਰ ਦੇਂਦੇ ਹਨ, ਮਨ ਨੂੰ ਸਹਾਰਾ ਮਿਲਦਾ ਹੈ, ਤੇ ਇੰਜ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਵਾਂਗਾ ॥੧॥ ਰਹਾਉ ॥ ਕਲਿਮਲ = ਪਾਪ। ਡਾਰਨ = ਦੂਰ ਕਰਨ-ਯੋਗ। ਮਨਹਿ = ਮਨ ਨੂੰ। ਸਧਾਰਨ = ਆਸਰਾ ਦੇਣ ਵਾਲੇ। ਮੋਹਿ = ਮੈਂ ॥੧॥ ਰਹਾਉ ॥

ਪੂਜਾ ਅਰਚਾ ਸੇਵਾ ਬੰਦਨ ਇਹੈ ਟਹਲ ਮੋਹਿ ਕਰਨਾ

This is the labor which I perform: worship, flower-offerings, service and devotion.

ਮੈਂ ਗੁਰੂ ਦੇ ਚਰਨਾਂ ਦੀ ਹੀ ਟਹਿਲ-ਸੇਵਾ ਕਰਦਾ ਹਾਂ-ਇਹੀ ਮੇਰੇ ਵਾਸਤੇ ਦੇਵ-ਪੂਜਾ ਹੈ, ਇਹੀ ਦੇਵ-ਮੂਰਤੀ ਅੱਗੇ ਚੰਦਨ ਆਦਿਕ ਦੀ ਭੇਟ ਹੈ, ਇਹੀ ਦੇਵਤੇ ਦੀ ਸੇਵਾ ਹੈ, ਇਹੀ ਦੇਵ-ਮੂਰਤੀ ਅੱਗੇ ਨਮਸਕਾਰ ਹੈ। ਅਰਚਾ = ਦੇਵ-ਪੂਜਾ ਸਮੇ ਚੰਦਨ ਆਦਿਕ ਦੀ ਭੇਟਾ। ਬੰਦਨ = (ਦੇਵਤਿਆਂ ਨੂੰ) ਨਮਸਕਾਰ। ਮੋਹਿ = ਮੈਂ।

ਬਿਗਸੈ ਮਨੁ ਹੋਵੈ ਪਰਗਾਸਾ ਬਹੁਰਿ ਗਰਭੈ ਪਰਨਾ ॥੧॥

My mind blossoms forth and is enlightened, and I am not cast into the womb again. ||1||

(ਗੁਰੂ ਦੀ ਚਰਨੀਂ ਪਿਆਂ) ਮਨ ਖਿੜ ਪੈਂਦਾ ਹੈ, ਆਤਮਕ ਜੀਵਨ ਦੀ ਸਮਝ ਪੈ ਜਾਂਦੀ ਹੈ, ਤੇ, ਮੁੜ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪਈਦਾ ॥੧॥ ਬਿਗਸੈ = ਖਿੜ ਪੈਂਦਾ ਹੈ। ਪਰਗਾਸਾ = (ਆਤਮਕ ਜੀਵਨ ਦਾ) ਚਾਨਣ। ਗਰਭੈ = ਗਰਭ ਵਿਚ, ਕੁੱਖ ਵਿਚ, ਜੂਨਾਂ ਵਿਚ ॥੧॥

ਸਫਲ ਮੂਰਤਿ ਪਰਸਉ ਸੰਤਨ ਕੀ ਇਹੈ ਧਿਆਨਾ ਧਰਨਾ

I behold the fruitful vision of the Saint; this is the meditation I have taken.

ਮੈਂ ਸੰਤ ਜਨਾਂ ਦੇ ਚਰਨ ਪਰਸਦਾ ਹਾਂ, ਇਹੀ ਮੇਰੇ ਵਾਸਤੇ ਫਲ ਦੇਣ ਵਾਲੀ ਮੂਰਤੀ ਹੈ, ਇਹੀ ਮੇਰੇ ਵਾਸਤੇ ਮੂਰਤੀ ਦਾ ਧਿਆਨ ਧਰਨਾ ਹੈ। ਸਫਲ = ਫਲ ਦੇਣ ਵਾਲੀ। ਪਰਸਉ = ਮੈਂ ਪਰਸਦਾ ਹਾਂ।

ਭਇਓ ਕ੍ਰਿਪਾਲੁ ਠਾਕੁਰੁ ਨਾਨਕ ਕਉ ਪਰਿਓ ਸਾਧ ਕੀ ਸਰਨਾ ॥੨॥੧੬॥

The Lord Master has become Merciful to Nanak, and he has entered the Sanctuary of the Holy. ||2||16||

ਜਦੋਂ ਦਾ ਮਾਲਕ-ਪ੍ਰਭੂ ਮੈਂ ਨਾਨਕ ਉੱਤੇ ਦਇਆਵਾਨ ਹੋਇਆ ਹੈ, ਮੈਂ ਗੁਰੂ ਦੀ ਸਰਨ ਪਿਆ ਹੋਇਆ ਹਾਂ ॥੨॥੧੬॥ ਕਉ = ਨੂੰ। ਸਾਧ = ਗੁਰੂ ॥੨॥੧੬॥