ਦੇਵਗੰਧਾਰੀ ੫ ॥
Dayv-Gandhaaree, Fifth Mehl:
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
ਚੰਚਲੁ ਸੁਪਨੈ ਹੀ ਉਰਝਾਇਓ ॥
His fickle mind is entangled in a dream.
ਕਿਤੇ ਭੀ ਕਦੇ ਨਾਹ ਟਿਕਣ ਵਾਲਾ ਮਨੁੱਖੀ ਮਨ ਸੁਪਨੇ (ਵਿਚ ਦਿੱਸਣ ਵਰਗੇ ਪਦਾਰਥਾਂ) ਵਿਚ ਫਸਿਆ ਰਹਿੰਦਾ ਹੈ। ਚੰਚਲੁ = ਕਦੇ ਭੀ ਇਕ ਥਾਂ ਨਾਹ ਟਿਕਣ ਵਾਲਾ। ਸੁਪਨੈ = ਸੁਪਨੇ ਵਿਚ। ਉਰਝਾਇਓ = ਫਸ ਰਿਹਾ ਹੈ।
ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ ॥੧॥ ਰਹਾਉ ॥
He does not even understand this much, that someday he shall have to depart; he has gone crazy with Maya. ||1||Pause||
ਮਾਇਆ ਦੇ ਮੋਹ ਵਿਚ ਬੁੱਧੂ ਬਣਿਆ ਰਹਿੰਦਾ ਹੈ ਤੇ ਕਦੇ ਇਤਨੀ ਗੱਲ ਭੀ ਨਹੀਂ ਸਮਝਦਾ ਕਿ ਇਥੋਂ ਆਖ਼ਰ ਤੁਰ ਜਾਣਾ ਹੈ ॥੧॥ ਰਹਾਉ ॥ ਕਬਹੂ = ਕਦੇ। ਬਿਕਲ = ਵਿਆਕੁਲ, ਬੁੱਧੂ। ਸੰਗਿ ਮਾਇਓ = ਮਾਇਆ ਨਾਲ ॥੧॥ ਰਹਾਉ ॥
ਕੁਸਮ ਰੰਗ ਸੰਗ ਰਸਿ ਰਚਿਆ ਬਿਖਿਆ ਏਕ ਉਪਾਇਓ ॥
He is engrossed in the delight of the flower's color; he strives only to indulge in corruption.
ਮਨੁੱਖ ਫੁੱਲਾਂ (ਵਰਗੇ ਛਿਨ-ਭੰਗਰ ਪਦਾਰਥਾਂ) ਦੇ ਰੰਗ ਤੇ ਸਾਥ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਸਦਾ ਇਕ ਮਾਇਆ (ਇਕੱਠੀ ਕਰਨ) ਦਾ ਹੀ ਉਪਾਉ ਕਰਦਾ ਫਿਰਦਾ ਹੈ। ਕੁਸਮ = ਫੁੱਲ। ਰਸਿ = ਰਸ ਵਿਚ; ਸੁਆਦ ਵਿਚ। ਰਚਿਆ = ਮਸਤ। ਬਿਖਿਆ = ਮਾਇਆ। ਉਪਾਇਓ = ਉਪਾਉ, ਦੌੜ-ਭੱਜ।
ਲੋਭ ਸੁਨੈ ਮਨਿ ਸੁਖੁ ਕਰਿ ਮਾਨੈ ਬੇਗਿ ਤਹਾ ਉਠਿ ਧਾਇਓ ॥੧॥
Hearing about greed, he feels happy in his mind, and he runs after it. ||1||
ਜਦੋਂ ਇਹ ਲੋਭ (ਦੀ ਗੱਲ) ਸੁਣਦਾ ਹੈ ਤਾਂ ਮਨ ਵਿਚ ਖ਼ੁਸ਼ੀ ਮਨਾਂਦਾ ਹੈ (ਜਿਸ ਪਾਸਿਓਂ ਕੁਝ ਪ੍ਰਾਪਤ ਹੋਣ ਦੀ ਆਸ ਹੁੰਦੀ ਹੈ) ਉਧਰ ਛੇਤੀ ਉੱਠ ਦੌੜਦਾ ਹੈ ॥੧॥ ਸੁਨੈ = ਸੁਣਦਾ ਹੈ। ਮਨਿ = ਮਨ ਵਿਚ। ਬੇਗਿ = ਛੇਤੀ। ਤਹਾ = ਉਸ ਪਾਸੇ ॥੧॥
ਫਿਰਤ ਫਿਰਤ ਬਹੁਤੁ ਸ੍ਰਮੁ ਪਾਇਓ ਸੰਤ ਦੁਆਰੈ ਆਇਓ ॥
Wandering and roaming all around, I have endured great pain, but now, I have come to the door of the Saint.
ਭਟਕਦਾ ਭਟਕਦਾ ਜਦੋਂ ਮਨੁੱਖ ਬਹੁਤ ਥੱਕ ਗਿਆ ਤੇ ਗੁਰੂ ਦੇ ਦਰ ਤੇ ਆਇਆ, ਸ੍ਰਮੁ = ਥਕਾਵਟ। ਦੁਆਰੈ = ਦਰ ਤੇ।
ਕਰੀ ਕ੍ਰਿਪਾ ਪਾਰਬ੍ਰਹਮਿ ਸੁਆਮੀ ਨਾਨਕ ਲੀਓ ਸਮਾਇਓ ॥੨॥੧੫॥
Granting His Grace, the Supreme Lord Master has blended Nanak with Himself. ||2||15||
ਹੇ ਨਾਨਕ! ਤਦੋਂ ਮਾਲਕ ਪਰਮਾਤਮਾ ਨੇ ਇਸ ਉਤੇ ਮੇਹਰ ਕੀਤੀ, ਤੇ, ਆਪਣੇ ਚਰਨਾਂ ਵਿਚ ਮਿਲਾ ਲਿਆ ॥੨॥੧੫॥ ਪਾਰਬ੍ਰਹਮਿ = ਪਰਮਾਤਮਾ ਨੇ ॥੨॥੧੫॥