ਚੌਪਈ

Chaupaee

ਚੌਪਈ:

ਧਰਮ ਰਾਜ ਮੁਹਿ ਬਚਨ ਉਚਾਰੇ

(The Voice) ‘What the Lord of Righteousness had expressed to me,

(ਜੋਗੀ ਨੇ ਕਿਹਾ) ਧਰਮ ਰਾਜ ਨੇ ਮੈਨੂੰ ਜੋ ਬਚਨ ਕਹੇ ਸਨ,

ਸੁ ਹੌ ਕਹਤ ਹੌ ਤੀਰ ਤਿਹਾਰੇ

Now I am going to tell you.

(ਮੈਂ) ਉਹ ਤੁਹਾਡੇ ਕੋਲ ਕਹਿੰਦਾ ਹਾਂ।

ਮੋਰੀ ਕਹੀ ਰਾਵ ਸੌ ਕਹਿਯਹੁ

‘He had asked me to make you to abide by this,

(ਧਰਮ ਰਾਜ ਨੇ ਕਿਹਾ ਕਿ) ਮੇਰਾ ਕਿਹਾ ਰਾਜੇ ਨੂੰ ਕਹਿਣਾ,

ਨਾਤਰ ਭ੍ਰਮਤ ਨਰਕ ਮਹਿ ਰਹਿਯਹੁ ॥੮੯॥

Failing which, you will keeping on roaming around in the hell.(89)

ਨਹੀਂ ਤਾਂ (ਤੂੰ) ਨਰਕਾਂ ਵਿਚ ਭਰਮਦਾ ਰਹੇਂਗਾ ॥੮੯॥

ਜੈਸੋ ਕੋਟਿ ਜਗ︀ਯ ਤਪੁ ਕੀਨੋ

‘Like the benefit of the meditation of thousands of years

ਜਿਵੇਂ ਕਰੋੜਾਂ ਯੱਗਾਂ ਦੀ ਤਪਸਿਆ ਕਰਨ ਦਾ (ਫਲ ਹੈ)

ਤੈਸੋ ਸਾਚ ਨ︀ਯਾਇ ਕਰਿ ਦੀਨੋ

You must indulge in the Justice.

ਉਸੇ ਤਰ੍ਹਾਂ ਸੱਚਾ ਨਿਆਂ ਕਰਨ ਦਾ (ਫਲ ਹੈ)।

ਨ︀ਯਾਇ ਸਾਸਤ੍ਰ ਲੈ ਰਾਜ ਕਮਾਵੈ

‘One who does justice according to the righteousness of Shastras,

(ਜੋ) ਨਿਆਂ ਸ਼ਾਸਤ੍ਰ ਅਨੁਸਾਰ ਰਾਜ ਕਰਦਾ ਹੈ,

ਤਾ ਕੇ ਨਿਕਟ ਕਾਲ ਨਹੀ ਆਵੈ ॥੯੦॥

‘The god of destruction does not come near him.(90)

ਉਸ ਦੇ ਨੇੜੇ ਕਾਲ ਨਹੀਂ ਆ ਸਕਦਾ ॥੯੦॥