ਚੌਪਈ

Chaupaee

ਚੌਪਈ:

ਬਹਤ ਬਹਤ ਕੰਨਿਯਾ ਤਹ ਆਈ

(ਉਹ) ਕੰਨਿਆ ਰੁੜ੍ਹਦਿਆਂ ਰੁੜ੍ਹਦਿਆਂ ਉਥੇ ਆ ਪਹੁੰਚੀ

ਆਗੇ ਜਹਾ ਸਿੰਧ ਕੋ ਰਾਈ

Floating and floating, the girl reached where the Raja of Sindh was standing.

ਜਿਥੇ ਅਗੇ ਸਿੰਧ (ਖੇਤਰ) ਦਾ ਰਾਜਾ (ਰਹਿੰਦਾ) ਸੀ।

ਬ੍ਰਹਮਦਤ ਸੋ ਨੈਨ ਨਿਹਾਰੀ

ਬ੍ਰਹਮਦੱਤ (ਰਾਜੇ) ਨੇ ਉਸ (ਕੰਨਿਆ) ਨੂੰ ਅੱਖਾਂ ਨਾਲ ਵੇਖਿਆ।

ਤਹ ਤੇ ਕਾਢਿ ਸੁਤਾ ਕਰਿ ਪਾਰੀ ॥੪॥

When Braham Datt (the Raja) saw her, he took her oUt and raised her as his own daughter.(4)

ਉਸ ਨੂੰ (ਨਦੀ ਵਿਚੋਂ) ਕਢਵਾ ਕੇ ਧੀ ਬਣਾ ਕੇ ਪਾਲਿਆ ॥੪॥

ਸਸਿਯਾ ਸੰਖਿਯਾ ਤਾ ਕੀ ਧਰੀ

ਉਸ ਦਾ ਨਾਂ 'ਸਸਿਯਾ' (ਸਸੀ) ਰਖਿਆ

ਭਾਤਿ ਭਾਤਿ ਸੋ ਸੇਵਾ ਕਰੀ

She was given the name of Sassi Kala, and she was amply facilitated.

ਅਤੇ ਭਾਂਤ ਭਾਂਤ ਨਾਲ ਉਸ ਦੀ ਸੇਵਾ ਕੀਤੀ।

ਜਬ ਜੋਬਨ ਤਾ ਕੇ ਹ੍ਵੈ ਆਯੋ

ਜਦ ਉਹ ਜੋਬਨਵਤੀ ਹੋ ਗਈ

ਤਬ ਰਾਜੇ ਇਹ ਮੰਤ੍ਰ ਪਕਾਯੋ ॥੫॥

When she came off the age the Raja thought over and decided,(5)

ਤਦ ਰਾਜੇ ਨੇ ਇਸ ਤਰ੍ਹਾਂ ਸੋਚਿਆ ॥੫॥

ਪੁੰਨੂ ਪਾਤਿਸਾਹ ਕੌ ਚੀਨੋ

(ਉਸ ਲਈ ਵਰ ਵਜੋਂ) ਪੁੰਨੂੰ ਰਾਜੇ ਨੂੰ ਸੋਚਿਆ

ਪਠੈ ਦੂਤ ਤਾ ਕੋ ਇਕ ਦੀਨੋ

To entice Raja Punnu (for marriage), he sent his emissary and called him over.

ਅਤੇ ਉਸ ਵਲ ਇਕ ਦੂਤ ਨੂੰ ਭੇਜ ਦਿੱਤਾ।

ਪੁੰਨੂ ਬਚਨ ਸੁਨਤ ਤਹ ਆਯੋ

ਪੁੰਨੂੰ ਬਚਨ ਸੁਣ ਕੇ ਉਥੇ ਆਇਆ

ਰਾਵ ਬ︀ਯਾਹ ਕੋ ਬਿਵਤ ਬਨਾਯੋ ॥੬॥

After receiving the message, Punnu came there immediately to discuss the marriage proposal.(6)

ਅਤੇ ਰਾਜੇ ਨੇ ਵਿਆਹ ਦੀ ਵਿਉਂਤ ਬਣਾਈ ॥੬॥