ਸਲੋਕੁ

Salok:

ਸਲੋਕ।

ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ

When selfishness and conceit are erased, peace comes, and the mind and body are healed.

ਜਦੋਂ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਇਸ ਨੂੰ ਆਤਮਕ ਆਨੰਦ ਮਿਲਦਾ ਹੈ (ਜਿਸ ਦੀ ਬਰਕਤਿ ਨਾਲ) ਇਸ ਦਾ ਮਨ ਤੇ ਤਨ ਨਰੋਏ ਹੋ ਜਾਂਦੇ ਹਨ। ਖੁਦ = ਖ਼ੁਦ, ਮੈਂ ਆਪ, ਹਉ। ਖੁਦੀ = ਮੈਂ ਮੈਂ ਵਾਲਾ ਸੁਭਾਉ, ਹਉਮੈ। ਅਰੋਗ = ਨਿਰੋਆ।

ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥੧॥

O Nanak, then He comes to be seen - the One who is worthy of praise. ||1||

ਹੇ ਨਾਨਕ! (ਹਉਮੈ ਮਿਟਿਆਂ ਹੀ) ਮਨੁੱਖ ਨੂੰ ਉਹ ਪਰਮਾਤਮਾ (ਹਰ ਥਾਂ) ਦਿੱਸ ਪੈਂਦਾ ਹੈ ਜੋ ਸਚ-ਮੁਚ ਸਿਫ਼ਤ-ਸਾਲਾਹ ਦਾ ਹੱਕਦਾਰ ਹੈ ॥੧॥ ਦ੍ਰਿਸਟੀ ਆਇਆ = ਦਿੱਸ ਪੈਂਦਾ ਹੈ। ਉਸਤਤਿ ਕਰਨੈ ਜੋਗ = ਜੋ ਸਚ-ਮੁਚ ਵਡਿਆਈ ਦਾ ਹੱਕਦਾਰ ਹੈ ॥੧॥