ਪਉੜੀ ॥
Pauree:
ਪਉੜੀ
ਖਖਾ ਖਰਾ ਸਰਾਹਉ ਤਾਹੂ ॥
KHAKHA: Praise and extol Him on High,
ਮੈਂ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਮਨ ਲਾ ਕੇ ਕਰਦਾ ਹਾਂ, ਖਰਾ = ਚੰਗੀ ਤਰ੍ਹਾਂ। ਸਰਾਹਉ = ਸਰਾਹਉਂ, ਮੈਂ ਸਲਾਹੁੰਦਾ ਹਾਂ।
ਜੋ ਖਿਨ ਮਹਿ ਊਨੇ ਸੁਭਰ ਭਰਾਹੂ ॥
who fills the empty to over-flowing in an instant.
ਜੋ ਇਕ ਖਿਣ ਵਿਚ ਉਹਨਾਂ (ਹਿਰਦਿਆਂ) ਨੂੰ (ਭਲੇ ਗੁਣਾਂ ਨਾਲ) ਨਕਾ-ਨਕ ਭਰ ਦੇਂਦਾ ਹੈ ਜੋ ਪਹਿਲਾਂ (ਗੁਣਾਂ ਤੋਂ) ਸੱਖਣੇ ਸਨ। ਊਨੇ = ਖ਼ਾਲੀ। ਸੁਭਰ = ਨਕਾ-ਨਕ।
ਖਰਾ ਨਿਮਾਨਾ ਹੋਤ ਪਰਾਨੀ ॥
When the mortal being becomes totally humble,
(ਖ਼ੁਦੀ ਮਿਟਾ ਕੇ ਜਦੋਂ) ਮਨੁੱਖ ਚੰਗੀ ਤਰ੍ਹਾਂ ਨਿਰ-ਅਹੰਕਾਰ ਹੋ ਜਾਂਦਾ ਹੈ, ਨਿਮਾਨਾ = ਨਿਰ-ਅਹੰਕਾਰ। ਪਰਾਨੀ = ਜੀਵ। ਜਾਪੈ = ਜਾਪਦਾ ਹੈ।
ਅਨਦਿਨੁ ਜਾਪੈ ਪ੍ਰਭ ਨਿਰਬਾਨੀ ॥
then he meditates night and day on God, the Detached Lord of Nirvaanaa.
ਤਾਂ ਹਰ ਵੇਲੇ ਵਾਸਨਾ-ਰਹਿਤ ਪਰਮਾਤਮਾ ਨੂੰ ਸਿਮਰਦਾ ਹੈ। ਨਿਰਬਾਨੀ = ਵਾਸਨਾ ਤੋਂ ਰਹਿਤ।
ਭਾਵੈ ਖਸਮ ਤ ਉਆ ਸੁਖੁ ਦੇਤਾ ॥
If it pleases the Will of our Lord and Master, then He blesses us with peace.
(ਇਸ ਤਰ੍ਹਾਂ) ਮਨੁੱਖ ਖਸਮ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਪ੍ਰਭੂ ਉਸ ਨੂੰ ਆਤਮਕ ਸੁਖ ਬਖ਼ਸ਼ਦਾ ਹੈ। ਭਾਵੈ ਖਸਮ = ਖਸਮ ਨੂੰ ਚੰਗਾ ਲੱਗਦਾ ਹੈ।
ਪਾਰਬ੍ਰਹਮੁ ਐਸੋ ਆਗਨਤਾ ॥
Such is the Infinite, Supreme Lord God.
ਪਾਰਬ੍ਰਹਮ ਬੜਾ ਬੇਅੰਤ ਹੈ (ਬੇ-ਪਰਵਾਹ ਹੈ), ਆਗਨਤਾ = ਬੇਅੰਤ।
ਅਸੰਖ ਖਤੇ ਖਿਨ ਬਖਸਨਹਾਰਾ ॥
He forgives countless sins in an instant.
ਉਹ ਜੀਵਾਂ ਦੇ ਅਣਗਿਣਤ ਹੀ ਪਾਪ ਖਿਣ ਵਿਚ ਬਖ਼ਸ਼ ਦੇਂਦਾ ਹੈ। ਅਸੰਖ = ਅਣਗਿਣਤ, ਜਿਨ੍ਹਾਂ ਦੀ ਸੰਖਿਆ (ਗਿਣਤੀ) ਨ ਹੋ ਸਕੇ। ਖਤੇ = ਪਾਪ।
ਨਾਨਕ ਸਾਹਿਬ ਸਦਾ ਦਇਆਰਾ ॥੪੯॥
O Nanak, our Lord and Master is merciful forever. ||49||
ਹੇ ਨਾਨਕ! ਮਾਲਕ-ਪ੍ਰਭੂ ਸਦਾ ਹੀ ਦਇਆ ਕਰਨ ਵਾਲਾ ਹੈ ॥੪੯॥ ਦਇਆਰਾ = ਦਿਆਲ ॥੪੮॥