ਸਲੋਕੁ

Salok:

ਸਲੋਕ।

ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ

I speak the Truth - listen, O my mind: take to the Sanctuary of the Sovereign Lord King.

ਹੇ ਮੇਰੇ ਮਨ! ਮੈਂ ਤੈਨੂੰ ਸੱਚੀ ਗੱਲ ਦੱਸਦਾ ਹਾਂ, (ਇਸ ਨੂੰ) ਸੁਣ। ਉਹ ਜੀਵਾਂ ਦੇ ਅਣਗਿਣਤ ਹੀ ਪਾਪ ਖਿਣ ਵਿਚ ਬਖ਼ਸ਼ ਦੇਂਦਾ ਹੈ ਪਰਮਾਤਮਾ ਦੀ ਸਰਨ ਪਉ। ਸਤਿ = ਸੱਚ। ਕਹਉ = ਕਹਉਂ, ਮੈਂ ਆਖਦਾ ਹਾਂ। ਮਨ = ਹੇ ਮਨ!

ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ ॥੧॥

Give up all your clever tricks, O Nanak, and He shall absorb you into Himself. ||1||

ਹੇ ਨਾਨਕ! ਸਾਰੀਆਂ ਦਲੀਲ-ਬਾਜ਼ੀਆਂ ਤੇ ਸਿਆਣਪਾਂ ਛੱਡ ਦੇ, (ਸਰਲ ਸੁਭਾਵ ਹੋ ਕੇ ਆਸਰਾ ਲਏਂਗਾ, ਤਾਂ) ਪ੍ਰਭੂ ਤੈਨੂੰ ਆਪਣੇ ਚਰਨਾਂ ਵਿਚ ਜੋੜ ਲਏਗਾ ॥੧॥ ਉਕਤਿ = ਦਲੀਲ-ਬਾਜ਼ੀ ॥੧॥