ਮਧੁਭਾਰ ਛੰਦ

MADHUBHAAR SATAZA

ਮਧੁਭਾਰ ਛੰਦ:

ਭਏ ਭਸਮਿ ਭੂਤ

ਭਸਮ ਹੋ ਗਏ

ਨ੍ਰਿਪ ਸਰਬ ਪੂਤ

ਰਾਜਾ (ਸਗਰ) ਸਾਰੇ ਰਾਜ ਕੁਮਾਰ

ਜੁਤ ਸੁਭਟ ਸੈਨ

ਸੈਨਾ ਸਹਿਤ

ਸੁੰਦਰ ਸੁਬੈਨ ॥੭੪॥

All the sons of the king were reduced to ashes and all his forces were destroyed while lamenting.74

ਸੁੰਦਰ ਬੋਲਾਂ ਵਾਲੇ ॥੭੪॥

ਸੋਭਾ ਅਪਾਰ

(ਜਿਨ੍ਹਾਂ ਦੀ) ਸ਼ੋਭਾ ਅਪਾਰ ਸੀ

ਸੁੰਦਰ ਕੁਮਾਰ

ਅਤੇ ਜੋ ਬਹੁਤ ਸੁੰਦਰ ਸਨ।

ਜਬ ਜਰੇ ਸਰਬ

ਜਦ ਸਾਰੇ ਸੜ ਗਏ

ਤਬ ਤਜਾ ਗਰਬ ॥੭੫॥

When those prices of great glory were burnt down then the pride of all was smashed.75.

ਤਦ (ਉਨ੍ਹਾਂ ਨੇ) ਹੰਕਾਰ ਛਡ ਦਿੱਤਾ ॥੭੫॥

ਬਾਹੂ ਅਜਾਨ

ਸੜਦਿਆਂ (ਵੇਖ ਕੇ) (ਨਾਲ ਗਏ) ਗੋਡਿਆਂ ਤਕ ਬਾਂਹਵਾਂ ਵਾਲੇ,

ਸੋਭਾ ਮਹਾਨ

ਮਹਾਨ ਸ਼ੋਭਾ ਵਾਲੇ,

ਦਸ ਚਾਰਿ ਵੰਤ

ਚੌਦਾਂ ਗੁਣਾਂ ਵਾਲੇ,

ਸੂਰਾ ਦੁਰੰਤ ॥੭੬॥

That most powerful Lord is extremely Glorious and the warriors of all the four directions fear Him.76.

ਬੇਅੰਤ ਸੂਰਮਿਆਂ ਨੂੰ ॥੭੬॥

ਜਾਰਿ ਭਾਜੇ ਬੀਰ

ਸੜਦਿਆਂ ਵੇਖ ਕੇ (ਨਾਲ ਗਏ) ਯੋਧੇ ਚਿਤ ਵਿਚ

ਹੁਐ ਚਿਤਿ ਅਧੀਰ

ਅਧੀਰ ਹੋ ਗਏ

ਦਿਨੋ ਸੰਦੇਸ

ਅਤੇ ਜਾ ਕੇ (ਰਾਜਕੁਮਾਰਾਂ ਦੀ ਸਥਿਤੀ ਦਾ) ਸੰਦੇਸ਼ ਦਿੱਤਾ

ਜਹ ਸਾਗਰ ਦੇਸ ॥੭੭॥

Some warriors who had been burnt, ran impatiently towards the king and they conveyed the whole thing to the king sagar.77.

ਜਿਥੇ ਸਗਰ ਰਾਜਾ ਦੇਸ਼ (ਵਿਚ ਬੈਠਾ ਯੱਗ ਕਰ ਰਿਹਾ ਸੀ) ॥੭੭॥

ਲਹਿ ਸਾਗਰ ਬੀਰ

ਸਗਰ ਨੇ (ਉਨ੍ਹਾਂ) ਸੂਰਮਿਆਂ ਨੂੰ (ਪਛਾਣ) ਲਿਆ।

ਹ੍ਵੈ ਚਿਤਿ ਅਧੀਰ

(ਫਿਰ) ਚਿਤ ਵਿਚ ਅਧੀਰ ਹੋ ਗਿਆ

ਪੁਛੇ ਸੰਦੇਸ

ਅਤੇ ਪੁੱਤਰਾਂ ਦਾ ਹਾਲ ਚਾਲ

ਪੂਤਨ ਸੁਬੇਸ ॥੭੮॥

When the king sagar saw this, he impatiently asked the news about his sons.78.

ਅਤੇ ਸੰਦੇਸ਼ ਪੁੱਛਣ ਲਗਾ ॥੭੮॥

ਕਰਿ ਜੋਰਿ ਸਰਬ

ਅਭਿਮਾਨ ਨੂੰ ਛਡ ਕੇ

ਭਟ ਛੋਰਿ ਗਰਬ

ਅਤੇ ਹੱਥ ਜੋੜ ਕੇ (ਸੂਰਮਿਆਂ ਨੇ)

ਉਚਰੇ ਬੈਨ

ਬਚਨ ਉਚਾਰੇ (ਪਰ ਉਨ੍ਹਾਂ ਦੀਆਂ) ਅੱਖਾਂ ਵਿਚ

ਜਲ ਚੁਅਤ ਨੈਨ ॥੭੯॥

Then all of them talked about their strength and also said how the pried of those warriors was destroyed, the tears were flowing from their eyes while saying this.79.

ਹੰਝੂ ਡਿਗਦੇ ਸਨ ॥੭੯॥

ਭੂਅ ਫੇਰਿ ਬਾਜ

ਹੇ ਸ੍ਰੇਸ਼ਠ ਅਤੇ ਪ੍ਰਬੀਨ ਰਾਜੇ!

ਜਿਣਿ ਸਰਬ ਰਾਜ

(ਉਨ੍ਹਾਂ ਨੇ ਸਾਰੀ) ਭੂਮੀ ਉਤੇ ਯੱਗ ਘੋੜਾ ਫਿਰਾ ਕੇ

ਸਬ ਸੰਗ ਲੀਨ

ਅਤੇ ਸਾਰੇ ਰਾਜਿਆਂ ਨੂੰ ਜਿਤ ਕੇ

ਨ੍ਰਿਪ ਬਰ ਪ੍ਰਬੀਨ ॥੮੦॥

The messengers told this that his sons, causing their horse to move on all the earth, had conquered all the kings and had taken them along with themselves.80.

ਸਭ ਨੂੰ ਨਾਲ ਮਿਲਾ ਲਿਆ ॥੮੦॥

ਹਯ ਗਯੋ ਪਯਾਰ

(ਫਿਰ) ਘੋੜਾ ਪਾਤਾਲ ਚਲਾ ਗਿਆ।

ਤੁਅ ਸੁਤ ਉਦਾਰ

ਤੇਰੇ ਉਦਾਰ ਪੁੱਤਰਾਂ ਨੇ

ਭੂਅ ਖੋਦ ਸਰਬ

ਸਾਰੀ ਧਰਤੀ ਨੂੰ ਪੁਟ ਸੁਟਿਆ

ਅਤਿ ਬਢਾ ਗਰਬ ॥੮੧॥

Your sons, thinking that the horse had gone to the nether-world, had dug the whole of the earth and in this way, their pride had enormously increased.81.

ਅਤੇ (ਉਨ੍ਹਾਂ ਦਾ) ਹੰਕਾਰ ਬਹੁਤ ਵਧ ਗਿਆ ॥੮੧॥

ਤਹੰ ਮੁਨਿ ਅਪਾਰ

ਉਥੇ (ਇਕ) ਅਪਾਰ (ਸ਼ਕਤੀ ਵਾਲਾ) ਮੁਨੀ ਸੀ

ਗੁਨਿ ਗਨ ਉਦਾਰ

ਜੋ ਉਦਾਰਤਾ ਵਾਲੇ ਗੁਣਾਂ ਨਾਲ ਵਰੁਸਾਇਆ ਹੋਇਆ ਸੀ।

ਲਖਿ ਮਧ ਧ︀ਯਾਨ

ਧਿਆਨ ਵਿਚ ਮਗਨ ਜਾਣ ਕੇ

ਮੁਨਿ ਮਨਿ ਮਹਾਨ ॥੮੨॥

There all of them saw themost glorious sage (Kapila) absorbed in meditation.82.

(ਉਸ) ਮਹਾਨ ਮਨ ਵਾਲੇ ਮੁਨੀ ਨੂੰ ॥੮੨॥

ਤਵ ਪੁਤ੍ਰ ਕ੍ਰੋਧ

ਤੇਰੇ ਪੁੱਤਰਾਂ ਨੇ ਕ੍ਰੋਧ ਕੀਤਾ

ਲੈ ਸੰਗਿ ਜੋਧ

ਅਤੇ ਯੋਧਿਆਂ ਨੂੰ ਨਾਲ ਲੈ ਕੇ

ਲਤਾ ਪ੍ਰਹਾਰ

ਮੁਨੀ ਉਤੇ ਲਤਾਂ ਦੀ

ਕੀਅ ਰਿਖਿ ਅਪਾਰ ॥੮੩॥

Your sons, taking the warriors with them, hit that sage with their legs.83.

ਬਹੁਤ ਮਾਰ ਕੀਤੀ ॥੮੩॥

ਤਬ ਛੁਟਾ ਧ︀ਯਾਨ

ਤਦ ਮਹਾਨ ਮਨ ਵਾਲੇ ਮੁਨੀ ਦਾ

ਮੁਨਿ ਮਨਿ ਮਹਾਨ

ਧਿਆਨ ਛੁਟ ਗਿਆ

ਨਿਕਸੀ ਸੁ ਜ੍ਵਾਲ

(ਅਤੇ ਉਸ ਦੀਆਂ ਅੱਖਾਂ ਵਿਚੋਂ) ਜੁਆਲਾ ਨਿਕਲੀ

ਦਾਵਾ ਬਿਸਾਲ ॥੮੪॥

Then the meditation of that great sage was shattered and a huge fire came out of his eyes.84.

ਜੋ ਜੰਗਲ ਦੀ ਵਿਸ਼ਾਲ ਅੱਗ ਵਰਗੀ ਸੀ ॥੮੪॥

ਤਰੰ ਜਰੇ ਪੂਤ

(ਫਿਰ) ਦੂਤ ਨੇ ਇਸ ਤਰ੍ਹਾਂ ਕਿਹਾ

ਕਹਿ ਐਸੇ ਦੂਤ

ਕਿ ਉਥੇ (ਤੁਹਾਡੇ) ਪੁੱਤਰ

ਸੈਨਾ ਸਮੇਤ

ਸੈਨਾ ਸਮੇਤ ਸੜ ਗਏ ਹਨ,

ਬਾਚਾ ਏਕ ॥੮੫॥

The messenger told, “O king Sagar! in this way all your sons were burnt and reduced to ashes alongwith their army and not even one of them survived.”85.

(ਕੋਈ) ਇਕ ਵੀ ਨਹੀਂ ਬਚਿਆ ਹੈ ॥੮੫॥

ਸੁਨਿ ਪੁਤ੍ਰ ਨਾਸ

ਰਾਜ ਪੁੱਤਰਾਂ ਦਾ ਨਾਸ਼ ਸੁਣ ਕੇ

ਭਯੋ ਪੁਰਿ ਉਦਾਸ

ਸਾਰਾ ਨਗਰ ਉਦਾਸ ਹੋ ਗਿਆ।

ਜਹ ਤਹ ਸੁ ਲੋਗ

ਜਿਥੇ ਕਿਥੇ (ਉਥੋਂ ਦੇ) ਲੋਕ (ਪ੍ਰਜਾ)

ਬੈਠੇ ਸੁ ਸੋਗ ॥੮੬॥

Hearing about the destruction of his sons, the whole city was steeped in sorrow and all the people here and there were filled with anguish.86.

ਸੋਗ ਵਿਚ ਡੁਬੇ ਬੈਠੇ ਸਨ ॥੮੬॥

ਸਿਵ ਸਿਮਰ ਬੈਣ

(ਅੰਤ ਵਿਚ ਸਗਰ ਰਾਜੇ ਨੇ) 'ਸ਼ਿਵ ਸ਼ਿਵ' ਬਚਨ ਸਿਮਰ ਕੇ

ਜਲ ਥਾਪਿ ਨੈਣ

ਅਤੇ ਅੱਖਾਂ ਦੇ ਹੰਝੂ ਰੋਕ ਕੇ

ਕਰਿ ਧੀਰਜ ਚਿਤਿ

ਚਿਤ ਵਿਚ ਧੀਰਜ ਕੀਤਾ

ਮੁਨਿ ਮਨਿ ਪਵਿਤ ॥੮੭॥

All of them, remembering Shiva, withholding their tears assumed patience in their minds with the holy saying of the sages.87.

ਅਤੇ ਮੁਨੀ ਵਾਂਗ ਮਨ ਨੂੰ ਪਵਿਤ੍ਰ ਕੀਤਾ ॥੮੭॥

ਤਿਨ ਮ੍ਰਿਤਕ ਕਰਮ

(ਉਸ ਨੇ) ਉਨ੍ਹਾਂ (ਪੁੱਤਰਾਂ ਦੇ)

ਨ੍ਰਿਪ ਕਰਮ ਧਰਮ

ਮ੍ਰਿਤਕ ਕਰਮ

ਬਹੁ ਬੇਦ ਰੀਤਿ

ਅਤੇ ਵੇਦ ਰੀਤ ਅਨੁਸਾਰ

ਕਿਨੀ ਸੁ ਪ੍ਰੀਤਿ ॥੮੮॥

Then the king performed the last funeral rites of all affectionately according to Vedic injunctions.88.

ਹੋਰ ਧਰਮਕਰਮ ਬੜੀ ਪ੍ਰੀਤ ਨਾਲ ਕੀਤੇ ॥੮੮॥

ਨ੍ਰਿਪ ਪੁਤ੍ਰ ਸੋਗ

ਫਿਰ ਪੁੱਤਰਾਂ ਦੇ ਸੋਗ ਵਿਚ ਹੀ

ਗਯੇ ਸੁਰਗ ਲੋਗਿ

ਰਾਜਾ ਸਵਰਗ ਲੋਕ ਨੂੰ ਚਲਾ ਗਿਆ।

ਨ੍ਰਿਪ ਭੇ ਸੁ ਜੌਨ

(ਇਸ ਪ੍ਰਕਾਰ ਦੇ) ਜਿਹੜੇ (ਹੋਰ) ਰਾਜੇ ਹੋਏ,

ਕਥਿ ਸਕੈ ਕੌਨ ॥੮੯॥

In his extreme sorrow on the demise of his sons, the king left for heaven and after him, there were several other kings, who can describe them?89.

(ਉਨ੍ਹਾਂ ਦਾ) ਕਥਨ ਕੌਣ ਕਰ ਸਕਦਾ ਹੈ? ॥੮੯॥

ਇਤਿ ਰਾਜਾ ਸਾਗਰ ਕੋ ਰਾਜ ਸਮਾਪਤੰ ॥੪॥੫॥

End of the description of Vyas, the incrnation of Brahma and the rule of king Prithu in Bachittar Natak.

ਇਥੇ ਰਾਜਾ ਸਗਰ ਦੇ ਰਾਜ ਦੀ ਸਮਾਪਤੀ। ਹੁਣ ਜੁਜਾਤਿ ਰਾਜੇ ਦੇ ਰਾਜ ਦਾ ਕਥਨ