ਸਵੈਯਾ

SWAYYA

ਸਵੈਯਾ:

ਕਾਸੀ ਕੇ ਭੂਪਤਿ ਆਦਿਕ ਭੂਪਨ ਕੋ ਸੁ ਸ੍ਰਿਗਾਲਹਿ ਸੈਨ ਬਨਾਯੋ

ਕਾਸ਼ੀ ਦੇ ਰਾਜੇ ਆਦਿਕ (ਹੋਰ) ਰਾਜਿਆਂ ਦੀ ਸ੍ਰਿਗਾਲ ਨੇ ਸੈਨਾ ਤਿਆਰ ਕੀਤੀ।

ਸ੍ਰੀ ਬ੍ਰਿਜਨਾਥ ਇਤੈ ਅਤਿ ਹੀ ਮੁਸਲੀਧਰ ਆਦਿਕ ਸੈਨ ਬੁਲਾਯੋ

Taking the king of Keshi and other kings with him, Shragaal gathered his army and on this side Krishna alongwith Balram amassed their forces

ਇਧਰ ਸ੍ਰੀ ਕ੍ਰਿਸ਼ਨ ਨੇ ਵੀ ਬਲਰਾਮ ਆਦਿਕ (ਯੋਧਿਆਂ) ਨੂੰ ਬੁਲਾ ਕੇ ਸੈਨਾ (ਇਕੱਠੀ ਕੀਤੀ)।

ਜਾਦਵ ਅਉਰ ਸਭੈ ਸੰਗ ਲੈ ਹਰਿ ਸੋ ਹਰਿ ਜੁਧ ਮਚਾਵਨ ਆਯੋ

ਹੋਰ ਸਾਰੇ ਯਾਦਵਾਂ ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ, ਕ੍ਰਿਸ਼ਨ (ਅਰਥਾਤ ਸ੍ਰਿਗਾਲ) ਨਾਲ ਯੁੱਧ ਕਰਨ ਆ ਗਏ।

ਆਇ ਦੁਹੂ ਦਿਸ ਤੇ ਪ੍ਰਗਟੇ ਭਟ ਯੌ ਕਹਿ ਕੈ ਕਬਿ ਸ︀ਯਾਮ ਸੁਨਾਯੋ ॥੨੨੬੪॥

Taking other Yadavas alongwith him, Krishna went to fight the battle with Pundrik and in this way, the warriors of both sides confronted one another in the battlefield.2264.

ਕਵੀ ਸ਼ਿਆਮ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ ਕਿ ਦੋਹਾਂ ਧਿਰਾਂ ਦੇ ਯੋਧੇ (ਯੁੱਧ-ਭੂਮੀ ਵਿਚ) ਨਿਤਰ ਆਏ ॥੨੨੬੪॥

ਸੈਨ ਜਬੈ ਦੁਹੂ ਓਰਨ ਕੀ ਜੁ ਦਈ ਜਬ ਆਪੁਸਿ ਬੀਚ ਦਿਖਾਈ

ਜਦ ਦੋਹਾਂ ਪਾਸਿਆਂ ਦੀ ਸੈਨਾ ਨੇ ਆਪਸ ਵਿਚ ਇਕ ਦੂਜੇ ਨੂੰ ਵਿਖਾਲੀ ਦਿੱਤੀ।

ਮਾਨਹੁ ਮੇਘ ਪ੍ਰਲੈ ਦਿਨ ਕੇ ਉਮਡੇ ਦੋਊ ਇਉ ਉਪਮਾ ਜੀਅ ਆਈ

The amassed forces of both sides, looked like the rushing clouds on the doomsday

ਉਨ੍ਹਾਂ ਦੀ ਉਪਮਾ (ਕਵੀ ਦੇ) ਮਨ ਵਿਚ ਇਸ ਤਰ੍ਹਾਂ ਆਈ, ਮਾਨੋ ਪਰਲੋ ਦੇ ਮੇਘ ਉਮਡ ਕੇ ਆ ਗਏ ਹੋਣ।

ਬਾਹਰਿ ਹ੍ਵੈ ਬ੍ਰਿਜ ਨਾਇਕ ਸੈਨ ਤੇ ਸੈਨ ਦੁਹੂ ਇਹ ਬਾਤ ਸੁਨਾਈ

ਸ੍ਰੀ ਕ੍ਰਿਸ਼ਨ ਨੇ ਸੈਨਾ ਤੋਂ ਬਾਹਰ ਆ ਕੇ ਦੋਹਾਂ ਸੈਨਾਵਾਂ ਨੂੰ ਇਹ ਗੱਲ ਸੁਣਾਈ

ਠਾਢੈ ਰਹੈ ਦੋਊ ਸੈਨ ਦੋਊ ਹਮ ਮਾਡਿ ਹੈ ਯਾ ਭੂਅ ਬੀਚ ਲਰਾਈ ॥੨੨੬੫॥

Krishna going away form both the forces said in a loud voice, “Let both the armies stay at their places and now we both i.e. I and Pundrik shall fight in this battlefield.”2265.

ਕਿ ਦੋਵੇਂ ਸੈਨਾਵਾਂ (ਆਪਣੀ ਥਾਂ ਸਿਰ) ਖੜੋਤੀਆਂ ਰਹਿਣ (ਕਿਉਂਕਿ) ਇਸ ਰਣਭੂਮੀ ਵਿਚ ਅਸੀਂ ਦੋਵੇਂ ਹੀ ਯੁੱਧ ਕਰਾਂਗੇ ॥੨੨੬੫॥

ਯਾ ਘਨਿ ਸ︀ਯਾਮ ਕਹਾਯੋ ਸੁਨੋ ਸਭ ਮੈਹੋ ਤੇ ਤੈ ਘਨਿ ਸ︀ਯਾਮ ਕਹਾਯੋ

(ਹੇ ਸੂਰਮਿਓਂ! ਤੁਸੀਂ) ਸਾਰੇ ਸੁਣੋ, ਇਸ ਨੇ (ਆਪਣੇ ਆਪ ਨੂੰ) 'ਘਨਿ ਸ਼ਿਆਮ' ਅਖਵਾਇਆ ਹੈ ਅਤੇ ਮੈਂ ਵੀ 'ਘਨਿ ਸ਼ਿਆਮ' ਅਖਵਾਉਂਦਾ ਹਾਂ।

ਯਾ ਤੇ ਸੈਨ ਸ੍ਰਿਗਾਲ ਲੈ ਆਯੋ ਹੈ ਹਉ ਹੂ ਤਬੈ ਦਲੁ ਲੈ ਸੰਗਿ ਧਾਯੋ

Krishna said this, “I call myself Ghanshyam, that is the reason why Shragaal has come to attack with his forces

ਇਸ ਲਈ ਸ੍ਰਿਗਾਲ ਸੈਨਾ ਲੈ ਕੇ ਆਇਆ ਹੈ ਅਤੇ ਮੈਂ ਵੀ ਸੈਨਾ ਲੈ ਕੇ ਆ ਪਹੁੰਚਿਆ ਹਾਂ।

ਕਾਹੇ ਕਉ ਸੈਨ ਲਰੈ ਦੋਊ ਆਪ ਮੈ ਕਉਤੁਕ ਦੇਖਹੁ ਠਾਢਿ ਸੁਨਾਯੋ

“Why should both the forces fight with each other? Let them stand and watch

ਸਚ ਕਹਿੰਦਾ ਹਾਂ ਕਿ ਸੈਨਾਵਾਂ ਕਿਸ ਵਾਸਤੇ ਲੜਨ? ਦੋਵੇਂ ਆਪਣੀ ਆਪਣੀ ਥਾਂ ਉਤੇ ਖੜੋਤੀਆਂ ਹੋਈਆਂ ਕੌਤਕ ਵੇਖਣ।

ਸ︀ਯਾਮ ਭਨੈ ਲਰਬੋ ਰਨ ਮੈ ਹਮਰੋ ਅਰੁ ਯਾਹੀ ਹੀ ਕੋ ਬਨਿ ਆਯੋ ॥੨੨੬੬॥

It will be appropriate for me and Pundrik to fight.”2266.

(ਕਵੀ) ਸ਼ਿਆਮ ਕਹਿੰਦੇ ਹਨ, ਰਣ-ਭੂਮੀ ਵਿਚ ਮੇਰਾ ਅਤੇ ਇਸ ਦਾ ਯੁੱਧ ਕਰਨਾ ਬਣਦਾ ਹੈ ॥੨੨੬੬॥