ਦੋਹਰਾ

Dohira

ਦੋਹਰਾ:

ਧਰਿ ਖੋਪਰ ਸਿਰ ਪਰ ਨਦੀ ਤਰਿਯੋ ਨ੍ਰਿਪਤਿ ਡਰ ਸੋਇ

With shell on the head, he went across swimming.

ਸਿਰ ਉਤੇ (ਤਰਬੂਜ਼ ਦਾ) ਖੋਪਰ ਧਰ ਕੇ ਰਾਜੇ ਦੇ ਡਰ ਦਾ ਮਾਰਿਆ (ਉਹ) ਨਦੀ ਤਰ ਗਿਆ।

ਦਿਨ ਲੋਗਨ ਦੇਖਤ ਗਯੋ ਭੇਦ ਜਾਨਤ ਕੋਇ ॥੭॥

People kept on watching but could not fathom.(7)

ਦਿਨ ਦਿਹਾੜੇ ਲੋਕਾਂ ਦੇ ਵੇਖਦਿਆਂ (ਉਹ) ਚਲਾ ਗਿਆ, (ਪਰ) ਕੋਈ ਵੀ ਭੇਦ ਨੂੰ ਨਾ ਜਾਣ ਸਕਿਆ ॥੭॥

ਤਬ ਰਾਨੀ ਐਸੇ ਕਹਿਯੋ ਸੁਨਿਯੈ ਬਚਨ ਰਸਾਲ

Then Rani said (to Raja), ‘Please listen to me,

ਤਦ ਰਾਣੀ ਨੇ (ਰਾਜੇ ਨੂੰ) ਇਸ ਤਰ੍ਹਾਂ ਕਿਹਾ, (ਹੇ ਰਾਜਨ!) ਮੇਰੇ ਮਿਠੇ ਬੋਲ ਸੁਣੋ।

ਬਹਤ ਜਾਤ ਤਰਬੂਜ ਜੋ ਮੋਹਿ ਮਿਲੈ ਦਰਹਾਲ ॥੮॥

‘The melon, which is floating, is needed by me.’(8)

(ਇਹ) ਜੋ ਤਰਬੂਜ਼ ਰੁੜ੍ਹਦਾ ਜਾ ਰਿਹਾ ਹੈ, ਮੈਨੂੰ ਜਲਦੀ ('ਦਰਹਾਲ') ਚਾਹੀਦਾ ਹੈ ॥੮॥

ਬਚਨੁ ਸੁਨਤ ਰਾਜਾ ਤਬੈ ਪਠਏ ਮਨੁਖ ਅਨੇਕ

Conceding (to her request), Raja despatched a few men.

ਰਾਜੇ ਨੇ (ਰਾਣੀ ਦੀ) ਗੱਲ ਸੁਣਦਿਆਂ ਹੀ ਉਸ ਵੇਲੇ ਕਈ ਬੰਦੇ ਭੇਜ ਦਿੱਤੇ।

ਜਾਤ ਬਹੇ ਤਰਬੂਜ ਕੌ ਪਹੁਚਤ ਭਯੋ ਏਕ ॥੯॥

They all ran fast but could not catch the melon drifting across.(9)

(ਪਰ) ਰੁੜ੍ਹਦੇ ਜਾਂਦੇ ਤਰਬੂਜ਼ ਤਕ ਇਕ ਵੀ ਨਾ ਪਹੁੰਚ ਸਕਿਆ ॥੯॥