ਕਈ ਕੋਟਿ ਸਿਧ ਜਤੀ ਜੋਗੀ ॥

Many millions are Siddhas, celibates and Yogis.

(ਇਸ ਸ੍ਰਿਸ਼ਟਿ-ਰਚਨਾ ਵਿਚ) ਕਰੋੜਾਂ ਪੁੱਗੇ ਹੋਏ, ਤੇ ਕਾਮ ਨੂੰ ਵੱਸ ਵਿਚ ਰੱਖਣ ਵਾਲੇ ਜੋਗੀ ਹਨ, ਸਿਧ = ਪੁੱਗਿਆ ਹੋਇਆ ਜੋਗੀ। ਜਤੀ = ਉਹ ਮਨੁੱਖ ਜਿਸ ਨੇ ਕਾਮ ਨੂੰ ਵੱਸ ਵਿਚ ਰੱਖਿਆ ਹੋਇਆ ਹੈ।

ਕਈ ਕੋਟਿ ਰਾਜੇ ਰਸ ਭੋਗੀ ॥

Many millions are kings, enjoying worldly pleasures.

ਅਤੇ ਕਰੋੜਾਂ ਹੀ ਮੌਜਾਂ ਮਾਣਨ ਵਾਲੇ ਰਾਜੇ ਹਨ; ਰਸ ਭੋਗੀ = ਸੁਆਦਲੇ ਪਦਾਰਥਾਂ ਨੂੰ ਮਾਣਨ ਵਾਲੇ।

ਕਈ ਕੋਟਿ ਪੰਖੀ ਸਰਪ ਉਪਾਏ ॥

Many millions of birds and snakes have been created.

ਕਰੋੜਾਂ ਪੰਛੀ ਤੇ ਸੱਪ (ਪ੍ਰਭੂ ਨੇ) ਪੈਦਾ ਕੀਤੇ ਹਨ, ਉਪਾਏ = ਪੈਦਾ ਕੀਤੇ।

ਕਈ ਕੋਟਿ ਪਾਥਰ ਬਿਰਖ ਨਿਪਜਾਏ ॥

Many millions of stones and trees have been produced.

ਅਤੇ ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹਨ; ਬਿਰਖ = ਰੁੱਖ। ਨਿਪਜਾਏ = ਉਗਾਏ।

ਕਈ ਕੋਟਿ ਪਵਣ ਪਾਣੀ ਬੈਸੰਤਰ ॥

Many millions are the winds, waters and fires.

ਕਰੋੜਾਂ ਹਵਾ ਪਾਣੀ ਤੇ ਅੱਗਾਂ ਹਨ, ਬੈਸੰਤਰ = ਅੱਗ।

ਕਈ ਕੋਟਿ ਦੇਸ ਭੂ ਮੰਡਲ ॥

Many millions are the countries and realms of the world.

ਕਰੋੜਾਂ ਦੇਸ ਤੇ ਧਰਤੀਆਂ ਦੇ ਚੱਕ੍ਰ ਹਨ; ਭੂ = ਧਰਤੀ। ਭੂ ਮੰਡਲ = ਧਰਤੀ ਦੇ ਚੱਕ੍ਰ।

ਕਈ ਕੋਟਿ ਸਸੀਅਰ ਸੂਰ ਨਖੵਤ੍ਰ ॥

Many millions are the moons, suns and stars.

ਕਈ ਕਰੋੜਾਂ ਚੰਦ੍ਰਮਾਂ, ਸੂਰਜ ਤੇ ਤਾਰੇ ਹਨ, ਸਸੀਅਰ = (Skt. शशिधर) ਚੰਦ੍ਰਮਾ। ਸੂਰ = ਸੂਰਜ। ਨਖ੍ਯ੍ਯਤ੍ਰ = ਤਾਰੇ।

ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥

Many millions are the demi-gods, demons and Indras, under their regal canopies.

ਕਰੋੜਾਂ ਦੇਵਤੇ ਤੇ ਇੰਦ੍ਰ ਹਨ ਜਿਨ੍ਹਾਂ ਦੇ ਸਿਰ ਉਤੇ ਛਤ੍ਰ ਹਨ; ਦਾਨਵ = ਦੈਂਤ, ਰਾਖਸ਼। ਸਿਰਿ = ਸਿਰ ਉਤੇ।

ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥

He has strung the entire creation upon His thread.

(ਇਹਨਾਂ) ਸਾਰੇ (ਜੀਅ ਜੰਤਾਂ ਤੇ) ਪਦਾਰਥਾਂ ਨੂੰ (ਪ੍ਰਭੂ ਨੇ) ਆਪਣੇ (ਹੁਕਮ ਦੇ) ਧਾਗੇ ਵਿਚ ਪਰੋਇਆ ਹੋਇਆ ਹੈ। ਸਮਗ੍ਰੀ = ਪਦਾਰਥ। ਸੂਤਿ = ਸੂਤ ਵਿਚ, ਲੜੀ ਵਿਚ, (ਮ੍ਰਯਾਦਾ ਦੇ) ਧਾਗੇ ਵਿਚ।

ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥੩॥

O Nanak, He emancipates those with whom He is pleased. ||3||

ਹੇ ਨਾਨਕ! ਜੋ ਜੋ ਉਸ ਨੂੰ ਭਾਉਂਦਾ ਹੈ, ਉਸ ਉਸ ਨੂੰ (ਪ੍ਰਭੂ) ਤਾਰ ਲੈਂਦਾ ਹੈ ॥੩॥