ਕਈ ਕੋਟਿ ਭਏ ਅਭਿਮਾਨੀ

Many millions become self-centered.

(ਇਸ ਜਗਤ-ਰਚਨਾ ਵਿਚ) ਕਰੋੜਾਂ ਅਹੰਕਾਰੀ ਜੀਵ ਹਨ, ਅਭਿਮਾਨੀ = ਅਹੰਕਾਰੀ।

ਕਈ ਕੋਟਿ ਅੰਧ ਅਗਿਆਨੀ

Many millions are blinded by ignorance.

ਅਤੇ ਕਰੋੜਾਂ ਹੀ ਬੰਦੇ ਪੁੱਜ ਕੇ ਜਾਹਿਲ ਹਨ; ਅੰਧ = ਅੰਨ੍ਹੇ। ਅਗਿਆਨੀ = ਜਾਹਿਲ, ਮੂੜ੍ਹ। ਅੰਧ ਅਗਿਆਨੀ = ਮਹਾ ਮੂਰਖ।

ਕਈ ਕੋਟਿ ਕਿਰਪਨ ਕਠੋਰ

Many millions are stone-hearted misers.

ਕਰੋੜਾਂ (ਮਨੁੱਖ) ਸ਼ੂਮ ਤੇ ਪੱਥਰ-ਦਿਲ ਹਨ, ਕਿਰਪਨ = ਕੰਜੂਸ। ਕਠੋਰ = ਸਖ਼ਤ-ਦਿਲ।

ਕਈ ਕੋਟਿ ਅਭਿਗ ਆਤਮ ਨਿਕੋਰ

Many millions are heartless, with dry, withered souls.

ਅਤੇ ਕਈ ਕਰੋੜ ਅੰਦਰੋਂ ਮਹਾ ਕੋਰੇ ਹਨ ਜੋ (ਕਿਸੇ ਦਾ ਦੁੱਖ ਤੱਕ ਕੇ ਭੀ ਕਦੇ) ਪਸੀਜਦੇ ਨਹੀਂ; ਅਭਿਗ = ਨਾਹ ਭਿੱਜਣ ਵਾਲੇ, ਨਾਹ ਨਰਮ ਹੋਣ ਵਾਲੇ। ਨਿਕੋਰ = ਨਿਰੇ ਕੋਰੇ, ਬੜੇ ਰੁੱਖੇ।

ਕਈ ਕੋਟਿ ਪਰ ਦਰਬ ਕਉ ਹਿਰਹਿ

Many millions steal the wealth of others.

ਕਰੋੜਾਂ ਬੰਦੇ ਦੂਜਿਆਂ ਦਾ ਧਨ ਚੁਰਾਉਂਦੇ ਹਨ, ਦਰਬ = ਧਨ। ਪਰ = ਪਰਾਇਆ, ਬਿਗਾਨਾ। ਹਿਰਹਿ = ਚੁਰਾਉਂਦੇ ਹਨ।

ਕਈ ਕੋਟਿ ਪਰ ਦੂਖਨਾ ਕਰਹਿ

Many millions slander others.

ਅਤੇ ਕਰੋੜਾਂ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ; ਦੂਖਨਾ = ਨਿੰਦਿਆ।

ਕਈ ਕੋਟਿ ਮਾਇਆ ਸ੍ਰਮ ਮਾਹਿ

Many millions struggle in Maya.

ਕਰੋੜਾਂ (ਮਨੁੱਖ) ਧਨ ਪਦਾਰਥ ਦੀ (ਖ਼ਾਤਰ) ਮੇਹਨਤ ਵਿਚ ਜੁੱਟੇ ਹੋਏ ਹਨ, ਸ੍ਰਮ = ਮੇਹਨਤ। ਮਾਇਆ = ਧਨ-ਪਦਾਰਥ।

ਕਈ ਕੋਟਿ ਪਰਦੇਸ ਭ੍ਰਮਾਹਿ

Many millions wander in foreign lands.

ਅਤੇ ਕਈ ਕਰੋੜ ਦੂਜੇ ਦੇਸ਼ਾਂ ਵਿਚ ਭਟਕ ਰਹੇ ਹਨ; ਭ੍ਰਮਾਹਿ = ਭ੍ਰਮਹਿ, ਫਿਰਦੇ ਹਨ।

ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ

Whatever God attaches them to - with that they are engaged.

(ਹੇ ਪ੍ਰਭੂ!) ਜਿਸ ਜਿਸ ਆਹਰੇ ਤੂੰ ਲਾਉਂਦਾ ਹੈਂ ਉਸ ਉਸ ਆਹਰ ਵਿਚ ਜੀਵ ਲੱਗੇ ਹੋਏ ਹਨ। ਜਿਤੁ = ਜਿਸ (ਕੰਮ ਵਿਚ)। ਤਿਤੁ = ਉਸ (ਆਹਰ) ਵਿਚ।

ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥੨॥

O Nanak, the Creator alone knows the workings of His creation. ||2||

ਹੇ ਨਾਨਕ! ਕਰਤਾਰ ਦੀ ਰਚਨਾ (ਦਾ ਭੇਤ) ਕਰਤਾਰ ਹੀ ਜਾਣਦਾ ਹੈ ॥੨॥