ਅਸਟਪਦੀ

Ashtapadee:

ਅਸ਼ਟਪਦੀ।

ਕਈ ਕੋਟਿ ਹੋਏ ਪੂਜਾਰੀ

Many millions are His devotees.

(ਪ੍ਰਭੂ ਦੀ ਇਸ ਰਚੀ ਹੋਈ ਦੁਨੀਆ ਵਿਚ) ਕਈ ਕਰੋੜਾਂ ਪ੍ਰਾਣੀ ਪੁਜਾਰੀ ਹਨ, ਕੋਟਿ = ਕਰੋੜ।

ਕਈ ਕੋਟਿ ਆਚਾਰ ਬਿਉਹਾਰੀ

Many millions perform religious rituals and worldly duties.

ਅਤੇ ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ; ਆਚਾਰ ਬਿਉਹਾਰੀ = ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ।

ਕਈ ਕੋਟਿ ਭਏ ਤੀਰਥ ਵਾਸੀ

Many millions become dwellers at sacred shrines of pilgrimage.

ਕਈ ਕਰੋੜਾਂ (ਬੰਦੇ) ਤੀਰਥਾਂ ਦੇ ਵਸਨੀਕ ਹਨ, ਵਾਸੀ = ਵੱਸਣ ਵਾਲੇ।

ਕਈ ਕੋਟਿ ਬਨ ਭ੍ਰਮਹਿ ਉਦਾਸੀ

Many millions wander as renunciates in the wilderness.

ਅਤੇ ਕਈ ਕਰੋੜਾਂ (ਜਗਤ ਵਲੋਂ) ਉਪਰਾਮ ਹੋ ਕੇ ਜੰਗਲਾਂ ਵਿਚ ਫਿਰਦੇ ਹਨ; ਬਨ = ਜੰਗਲਾਂ ਵਿਚ। ਭ੍ਰਮਹਿ = ਫਿਰਦੇ ਹਨ। ਉਦਾਸੀ = ਜਗਤ ਵਲੋਂ ਉਪਰਾਮ ਹੋ ਕੇ।

ਕਈ ਕੋਟਿ ਬੇਦ ਕੇ ਸ੍ਰੋਤੇ

Many millions listen to the Vedas.

ਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ, ਸ੍ਰੋਤੇ = ਸੁਣਨ ਵਾਲੇ।

ਕਈ ਕੋਟਿ ਤਪੀਸੁਰ ਹੋਤੇ

Many millions become austere penitents.

ਅਤੇ ਕਈ ਕਰੋੜਾਂ ਵੱਡੇ ਵੱਡੇ ਤਪੀਏ ਬਣੇ ਹੋਏ ਹਨ; ਤਪੀਸੁਰ = ਤਪੀ ਈਸੁਰ, ਵੱਡੇ ਵੱਡੇ ਤਪੀਏ।

ਕਈ ਕੋਟਿ ਆਤਮ ਧਿਆਨੁ ਧਾਰਹਿ

Many millions enshrine meditation within their souls.

ਕਈ ਕਰੋੜਾਂ (ਮਨੁੱਖ) ਆਪਣੇ ਅੰਦਰ ਸੁਰਤ ਜੋੜ ਰਹੇ ਹਨ, ਆਤਮ = ਮਨ ਵਿਚ। ਧਿਆਨੁ ਧਾਰਹਿ = ਸੁਰਤਿ ਜੋੜਦੇ ਹਨ।

ਕਈ ਕੋਟਿ ਕਬਿ ਕਾਬਿ ਬੀਚਾਰਹਿ

Many millions of poets contemplate Him through poetry.

ਅਤੇ ਕਈ ਕਰੋੜਾਂ (ਮਨੁੱਖ) ਕਵੀਆਂ ਦੀਆਂ ਰਚੀਆਂ ਕਵਿਤਾ ਵਿਚਾਰਦੇ ਹਨ; ਕਬਿ = ਕਵਿ, ਕਵੀ। ਕਾਬਿ = ਕਾਵ੍ਯ, ਕਵਿਤਾ, ਕਵੀਆਂ ਦੀਆਂ ਰਚਨਾਂ। ਬੀਚਾਰਹਿ = ਵਿਚਾਰਦੇ ਹਨ।

ਕਈ ਕੋਟਿ ਨਵਤਨ ਨਾਮ ਧਿਆਵਹਿ

Many millions meditate on His eternally new Naam.

ਕਈ ਕਰੋੜਾਂ ਬੰਦੇ (ਪ੍ਰਭੂ ਦਾ) ਨਿੱਤ ਨਵਾਂ ਨਾਮ ਸਿਮਰਦੇ ਹਨ, ਨਵਤਨ = ਨਵਾਂ।

ਨਾਨਕ ਕਰਤੇ ਕਾ ਅੰਤੁ ਪਾਵਹਿ ॥੧॥

O Nanak, none can find the limits of the Creator. ||1||

(ਪਰ) ਹੇ ਨਾਨਕ! ਉਸ ਕਰਤਾਰ ਦਾ ਕੋਈ ਭੀ ਅੰਤ ਨਹੀਂ ਪਾ ਸਕਦੇ ॥੧॥