ਸਲੋਕੁ ॥
Salok:
ਸਲੋਕ।
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥
Many people praise the Lord. He has no end or limitation.
ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ। ਉਸਤਤਿ = ਵਡਿਆਈ। ਕਰਹਿ = ਕਰਦੇ ਹਨ। ਅੰਤੁ ਨ ਪਾਰਾਵਾਰ = ਪਾਰ ਅਵਾਰ ਦਾ ਅੰਤ ਨ, ਪਾਰਲੇ ਉਰਲੇ ਬੰਨੇ ਦਾ ਅੰਤ ਨਹੀਂ, (ਗੁਣਾਂ ਦੇ) ਪਾਰਲੇ ਉਰਲੇ ਬੰਨੇ ਦਾ ਅਖ਼ੀਰ ਨਹੀਂ (ਲੱਭਦਾ)।
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥੧॥
O Nanak, God created the creation, with its many ways and various species. ||1||
ਹੇ ਨਾਨਕ! (ਇਹੀ ਸਾਰੀ) ਸ੍ਰਿਸ਼ਟੀ (ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ ॥੧॥ ਪ੍ਰਭਿ = ਪ੍ਰਭੂ ਨੇ। ਰਚਨਾ = ਸ੍ਰਿਸ਼ਟੀ; ਜਗਤ ਦੀ ਬਣਤਰ। ਬਹੁ ਬਿਧਿ = ਕਈ ਤਰੀਕਿਆਂ ਨਾਲ। ਪ੍ਰਕਾਰ = ਕਿਸਮ। ਬਿਧਿ = ਤਰੀਕਾ ॥੧॥