ਚੌਪਈ

Chaupaee

ਚੌਪਈ:

ਐਸੀ ਪ੍ਰੀਤਿ ਦੁਹੂ ਕੀ ਲਾਗੀ

ਉਨ੍ਹਾਂ ਦੋਹਾਂ ਦੀ ਅਜਿਹੀ ਪ੍ਰੀਤ ਲਗੀ ਸੀ

ਜਾ ਕੋ ਸਭ ਗਾਵਤ ਅਨੁਰਾਗੀ

Both fell in love so much that all and Sundry began to shower praises.

ਕਿ ਉਸ ਨੂੰ ਸਾਰੇ ਪ੍ਰੇਮ ਪੂਰਵਕ ਗਾਉਂਦੇ ਸਨ।

ਸੋਤ ਜਗਤ ਡੋਲਤ ਹੀ ਮਗ ਮੈ

Their stOry of affection initiated love-recitations among travellers

ਉਹ (ਉਸ ਪ੍ਰੇਮ ਕਥਾ ਨੂੰ) ਸੁਤਿਆਂ, ਜਾਗਦਿਆਂ ਅਤੇ ਰਸਤਿਆਂ ਵਿਚ ਗਾਉਂਦੇ ਸਨ।

ਜਾਹਿਰ ਭਈ ਸਗਲ ਹੀ ਜਗ ਮੈ ॥੩੬॥

and, then, became legendry through out the world.(36)

(ਇਸ ਤਰ੍ਹਾਂ ਇਹ ਕਥਾ) ਸਾਰੇ ਸੰਸਾਰ ਪ੍ਰਗਟ ਹੋ ਗਈ ਹੈ ॥੩੬॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤਿੰਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੩॥੧੯੩੫॥ਅਫਜੂੰ॥

103rd Parable of Auspicious Chritars Conversation of the Raja and the Minister, Completed With Benediction. (103)(1933)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਤਿੰਨ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੩॥੧੯੩੫॥ ਚਲਦਾ॥