ਚੌਪਈ ॥
Chaupaee
ਚੌਪਈ:
ਜਬ ਹੀ ਬਨਿਕ ਬਨਿਜ ਤੇ ਆਵੈ ॥
ਜਦੋਂ ਵੀ ਬਨੀਆ ਵਣਜ ਕਰ ਕੇ ਪਰਤਦਾ
ਬੀਸ ਚੋਰ ਅਬ ਹਨੇ ਸੁਨਾਵੈ ॥
Whenever, the moneylender came back (from business), he boasted,
ਤਾਂ ਕਹਿੰਦਾ ਕਿ ਇਸ ਵਾਰ (ਉਸ ਨੇ) ਵੀਹ ਚੋਰ ਮਾਰੇ ਹਨ।
ਪ੍ਰਾਤ ਆਨਿ ਇਮਿ ਬਚਨ ਉਚਾਰੇ ॥
‘1 have killed twenty thieves’.
ਫਿਰ ਸਵੇਰੇ ਆ ਕੇ ਇਸ ਤਰ੍ਹਾਂ ਕਹਿੰਦਾ
ਤੀਸ ਚੋਰ ਮੈ ਆਜੁ ਸੰਘਾਰੇ ॥੨॥
Some times he would come and say, ‘I have killed thirty thieves.’(2)
ਕਿ ਅਜ ਮੈਂ ਤੀਹ ਚੋਰ ਮਾਰੇ ਹਨ ॥੨॥
ਐਸੀ ਭਾਤਿ ਨਿਤ ਵਹੁ ਕਹੈ ॥
ਇਸ ਤਰ੍ਹਾਂ ਉਹ ਨਿੱਤ ਕਹਿੰਦਾ
ਸੁਨਿ ਤ੍ਰਿਯ ਬੈਨ ਮੋਨ ਹ੍ਵੈ ਰਹੈ ॥
Every time he bragged as such, wife would just keep quiet.
ਤਾਂ (ਉਸ ਦੀ) ਇਸਤਰੀ ਸੁਣ ਕੇ ਚੁਪ ਕਰ ਜਾਂਦੀ।
ਤਾ ਕੇ ਮੁਖ ਪਰ ਕਛੂ ਨ ਭਾਖੈ ॥
(ਉਹ) ਉਸ ਦੇ ਮੂੰਹ ਤੇ ਕੁਝ ਨਾ ਕਹਿੰਦੀ
ਏ ਸਭ ਬਾਤ ਚਿਤ ਮੈ ਰਾਖੈ ॥੩॥
She would not contradict him at his face, and restrained her reaction.(3)
ਅਤੇ ਸਾਰੀ ਗੱਲ (ਉਹ) ਆਪਣੇ ਚਿਤ ਵਿਚ ਹੀ ਰਖਦੀ ॥੩॥
ਨਿਰਤ ਮਤੀ ਇਹ ਬਿਧਿ ਤਬ ਕਿਯੋ ॥
ਤਦ ਨਿਰਤ ਮਤੀ ਨੇ ਇਸ ਤਰ੍ਹਾਂ ਕੀਤਾ
ਬਾਜਸਾਲ ਤੇ ਹੈ ਇਕ ਲਿਯੋ ॥
Nirat Mati (that lady) devised a scheme and sent for a horse from the stable.
ਕਿ ਘੋੜਸਾਲ ਤੋਂ ਇਕ ਘੋੜਾ ਲੈ ਲਿਆ।
ਬਾਧਿ ਪਾਗ ਸਿਰ ਖੜਗ ਨਚਾਯੋ ॥
ਸਿਰ ਉਤੇ ਪਗੜੀ ਬੰਨ੍ਹ ਕੇ (ਹੱਥ ਵਿਚ) ਤਲਵਾਰ ਚੁਕ ਲਈ
ਸਕਲ ਪੁਰਖ ਕੋ ਭੇਸ ਬਨਾਯੋ ॥੪॥
With sword in her hand and a turban on her head, she disguised herself as a man.(4)
ਅਤੇ ਸਾਰਾ ਮਰਦਾਵਾਂ ਭੇਸ ਬਣਾ ਲਿਆ ॥੪॥
ਦਹਿਨੇ ਹਾਥ ਸੈਹਥੀ ਸੋਹੈ ॥
(ਉਸ ਦੇ) ਸੱਜੇ ਹੱਥ ਵਿਚ ਸੈਹਥੀ ਸੋਭਦੀ ਹੈ।
ਜਾ ਕੇ ਤੀਰ ਸਿਪਾਹੀ ਕੋਹੈ ॥
With a sword embellishing in her right hand, she would appear to be a soldier,
ਉਸ ਦੇ ਸਾਹਮਣੇ ਸਿਪਾਹੀ ਕੀ ਚੀਜ਼ ਹੈ।
ਸਭ ਹੀ ਸਾਜ ਪੁਰਖ ਕੇ ਬਨੀ ॥
(ਉਸ ਨੇ) ਸਾਰੀ ਮਰਦਾਵੀਂ ਸਜ-ਧਜ ਬਣਾ ਲਈ,
ਜਾਨੁਕ ਮਹਾਰਾਜ ਪਤਿ ਅਨੀ ॥੫॥
Dressing herself as a man, she looked like chief of the army.(5)
ਮਾਨੋ ਮਹਾਰਾਜੇ ਦੀ ਸੈਨਾਪਤੀ ਹੋਵੇ ॥੫॥