ਅੜਿਲ

ARIL

ਅੜਿਲ:

ਦੁਆਰਾਵਤੀਸ ਬਲਭਾ ਆਦਿ ਉਚਾਰੀਐ

ਪਹਿਲਾਂ 'ਦੁਆਰਾਵਤੀਸ ਬਲਭਾ' (ਦੁਆਰਿਕਾ ਦੇ ਸੁਆਮੀ ਕ੍ਰਿਸ਼ਨ ਦੀ ਪਿਆਰੀ ਨਦੀ ਜਮਨਾ) ਸ਼ਬਦ ਉਚਾਰੋ।

ਜਾ ਚਰ ਨਾਇਕ ਪਦ ਕੋ ਪੁਨਿ ਦੈ ਡਾਰੀਐ

ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ

ਉਸ ਦੇ ਅੰਤ ਵਿਚ 'ਸਤ੍ਰੁ' ਪਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪਛਾਨੀਐ ॥੮੪੭॥

Add “Jaachar-nayak-shatru”, uttering firstly the words “Dvaarvateesh-Vallabhaa”, O skilled people! recognize the names of Tupak.847.

(ਇਸ ਨੂੰ) ਪ੍ਰਬੀਨ ਲੋਗ ਤੁਪਕ ਦਾ ਨਾਮ ਸਮਝ ਲੈਣ ॥੮੪੭॥

ਜਾਦੋ ਰਾਇ ਬਲਭਾ ਆਦਿ ਬਖਾਨੀਐ

ਪਹਿਲਾਂ 'ਜਾਦੋ ਰਾਇ ਬਲਭਾ' ਸ਼ਬਦ ਆਖੋ।

ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ

ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਭਣੀਜੀਐ

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਲਖਿ ਲੀਜੀਐ ॥੮੪੮॥

Utter firstly the word “Yaduraaj-Vallabhaa”, then say “Jaachar-nayak” and speak the word “Shatru” at the end, and in this way, know all the names of Tupak.848.

(ਇਸ ਨੂੰ) ਸਭ ਸਿਆਣੇ ਲੋਗ ਤੁਪਕ ਦਾ ਨਾਮ ਸਮਝ ਲੈਣ ॥੮੪੮॥

ਦੁਆਰਕੇਾਂਦ੍ਰ ਬਲਭਿਨਿ ਉਚਾਰਨ ਕੀਜੀਐ

ਪਹਿਲਾਂ 'ਦੁਆਰਕੇਂਦ੍ਰ ਬਲਭਿਨਿ' (ਕ੍ਰਿਸ਼ਨ ਦੀ ਪਿਆਰੀ ਜਮਨਾ ਵਾਲੀ ਧਰਤੀ) ਸ਼ਬਦ ਕਹੋ।

ਜਾ ਚਰ ਕਹਿ ਨਾਇਕ ਪਦ ਪਾਛੇ ਦੀਜੀਐ

ਪਿਛੋਂ 'ਜਾ ਚਰ ਨਾਇਕ' ਕਥਨ ਕਰੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ

(ਫਿਰ) ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਨੂੰ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪਛਾਨੀਐ ॥੮੪੯॥

Say firstly the words “Davaar-kendra-Vallabhni” and add “Jaachar-nayak-shatru” at the end, and recognize all the names of Tupak.849.

(ਇਸ ਨੂੰ) ਚਤੁਰ ਲੋਗ ਤੁਪਕ ਦਾ ਨਾਮ ਸਮਝ ਲੈਣ ॥੮੪੯॥

ਦੁਆਰਕੇਸ ਬਲਭਨਿ ਸੁ ਆਦਿ ਬਖਾਨੀਐ

ਪਹਿਲਾਂ 'ਦੁਆਰਕੇਸ ਬਲਭਿਨ' ਨੂੰ ਬਿਆਨ ਕਰੋ।

ਜਾ ਚਰ ਕਹਿ ਨਾਇਕ ਪਦ ਬਹੁਰ ਪ੍ਰਮਾਨੀਐ

ਮਗਰੋਂ 'ਜਾ ਚਰ' ਪਦ ਕਹਿ ਕੇ 'ਨਾਇਕ' ਪਦ ਕਥਨ ਕਰੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤਿ ਧਾਰੀਐ ॥੮੫੦॥

Add the words “Jaachar-nayak-sharu” after firstly saying the words “Dvaarkesh-Vallabhni”, adopt all the names of Tupak in your mind.850.

(ਇਸ ਨੂੰ) ਸਭ ਚਤੁਰ ਤੁਪਕ ਦਾ ਨਾਮ ਸਮਝ ਲੈਣ ॥੮੫੦॥