ਚੌਪਈ ॥
CHAUPAI
ਚੌਪਈ:
ਸਿਆਮ ਬਲਭਾ ਆਦਿ ਬਖਾਨੋ ॥
ਪਹਿਲਾਂ 'ਸਿਆਮ ਬਲਭਾ' (ਜਮਨਾ ਨਦੀ ਵਾਲੀ ਧਰਤੀ) ਕਹੋ।
ਜਾ ਚਰ ਕਹਿ ਨਾਇਕ ਪਦੁ ਠਾਨੋ ॥
'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੮੪੦॥
Utter the words “Jaachar-nayak-shatru” after firstly saying the word “Shayam-Vallabhaa” and know all the names of Tupak.840.
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੪੦॥
ਮੁਸਲੀਧਰ ਬਲਭਾ ਬਖਾਨਹੁ ॥
ਪਹਿਲਾਂ 'ਮੁਸਲੀਧਰ ਬਲਭਾ' ਸ਼ਬਦ ਕਹੋ।
ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁ ਸਬਦ ਕੋ ਬਹੁਰਿ ਭਣੀਜੈ ॥
ਮਗਰੋਂ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
ਜਾਨ ਨਾਮ ਤੁਪਕ ਕੋ ਲੀਜੈ ॥੮੪੧॥
Utter the words “Jaachar-pati-shatru” after firstly saying the words “Muslidhar-Vallabhaa” and know all the names of Tupak.841.
(ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ ॥੮੪੧॥
ਬਾਪੁਰਧਰ ਬਲਭਾ ਪ੍ਰਮਾਨੋ ॥
(ਪਹਿਲਾਂ) 'ਬਾਪੁਰਧਰ ਬਲਭਾ' (ਸ਼ਬਦ) ਕਹੋ।
ਜਾ ਚਰ ਕਹਿ ਪਤਿ ਸਬਦਹਿ ਠਾਨੋ ॥
(ਫਿਰ) 'ਜਾ ਚਰ ਪਤਿ' ਸ਼ਬਦ ਜੋੜ ਦਿਓ।
ਸਤ੍ਰੁ ਸਬਦ ਕੋ ਬਹੁਰਿ ਉਚਰੀਐ ॥
ਮਗਰੋਂ 'ਸਤ੍ਰੁ' ਪਦ ਦਾ ਕਥਨ ਕਰੋ।
ਸਬ ਜੀਅ ਨਾਮ ਤੁਪਕ ਕੇ ਧਰੀਐ ॥੮੪੨॥
Add the words “Jaachar-pati-shatru” after firstly saying the words “Baapurdhar-Vallabhaa” and know all the names of Tupak.842.
(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ ਸਮਝੋ ॥੮੪੨॥
ਬੰਸੀਧਰ ਧਰਨਿਨਿ ਪਦ ਦਿਜੈ ॥
ਪਹਿਲਾਂ 'ਬੰਸੀਧਰ ਧਰਨਿਨਿ' (ਕਿਸਨ ਦੀ ਧਾਰਨ ਕੀਤੀ ਨਦੀ ਜਮਨਾ ਵਾਲੀ ਧਰਤੀ) ਸ਼ਬਦ ਰਖੋ।
ਜਾ ਚਰ ਕਹਿ ਪਤਿ ਸਬਦ ਭਣਿਜੈ ॥
ਫਿਰ 'ਜਾ ਚਰ ਪਤਿ' ਸ਼ਬਦ ਨੂੰ ਕਹੋ।
ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਸਭ ਸ੍ਰੀ ਨਾਮ ਤੁਪਕ ਪਹਿਚਾਨੋ ॥੮੪੩॥
Firstly utter “Vanshidhar” and then “Dharni”, then add “Jaacharpati” after that saying the word “Shatru”, recognize the name of Tupak.843.
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੪੩॥
ਬਿਸੁਇਸ ਬਲਭਾਦਿ ਪਦ ਦੀਜੈ ॥
ਪਹਿਲਾ 'ਬਿਸੁਇਸ ਬਲਭਾਦਿ' ਪਦ ਉਚਾਰੋ।
ਜਾ ਚਰ ਕਹਿ ਪਤਿ ਸਬਦ ਭਣੀਜੈ ॥
(ਫਿਰ) 'ਜਾ ਚਰ ਪਤਿ' ਸ਼ਬਦ ਦਾ ਬਖਾਨ ਕਰੋ।
ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੮੪੪॥
Add the words “Jachar-pati-shattru” after uttering the words “Vishv-Ish-Vallabhaa” and know all the names of Tupak.844.
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੪੪॥
ਬਿਸੁਇਸੇਸ੍ਰਣੀ ਆਦਿ ਭਣਿਜੈ ॥
ਪਹਿਲਾਂ 'ਬਿਸੁਇਸੇਸ੍ਰਣੀ' (ਜਮਨਾ ਨਦੀ ਵਾਲੀ ਧਰਤੀ) ਪਦ ਆਖੋ।
ਜਾ ਚਰ ਕਹਿ ਪਤਿ ਪਦ ਪੁਨਿ ਦਿਜੈ ॥
ਫਿਰ 'ਜਾ ਚਰ ਪਤਿ' ਜੋੜੋ।
ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਜੋੜੋ।
ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੮੪੫॥
Say the words “Jaachar-pati and Shatru” after firstly uttering the word “Vishv-Isharni” and know all the names of Tupak.845.
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੪੫॥
ਜਦੁ ਨਾਇਕ ਨਾਇਕਾ ਬਖਾਨੋ ॥
ਪਹਿਲਾਂ 'ਜਦੁ ਨਾਇਕ ਨਾਇਕਾ' ਸ਼ਬਦ ਕਹੋ।
ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਤਾ ਕੇ ਅੰਤਿ ਸਤ੍ਰੁ ਪਦ ਦੀਜੈ ॥
ਉਸ ਦੇ ਅੰਤ ਉਤੇ 'ਸਤ੍ਰੁ' ਪਦ ਰਖੋ।
ਨਾਮ ਤੁਫੰਗ ਚੀਨ ਚਿਤਿ ਲੀਜੈ ॥੮੪੬॥
Utter the words “Yadu-naayak-naayakaa”, say “Jaachar-Pati” and then “Shatru” at the end and recognize the names of Tupak.846.
(ਇਸ ਨੂੰ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੮੪੬॥