ਚੌਪਈ ॥
Chaupaee
ਚੌਪਈ:
ਜਾਤੈ ਇਹੈ ਬਚਨ ਤਿਨ ਕਹਿਯੋ ॥
ਜਾਂਦਿਆਂ ਹੀ ਉਸ ਨੂੰ ਇਹ ਬਚਨ ਕਿਹਾ
ਮਾਧਵ ਖੇਤ ਹੇਤ ਤਵ ਰਹਿਯੋ ॥
Raja (Bikrim) told her that Madhwan had died in the war.
ਕਿ ਮਾਧਵ ਤਾਂ ਤੇਰੇ ਲਈ ਲੜਾਈ ਵਿਚ ਮਾਰਿਆ ਗਿਆ ਹੈ।
ਸੁਨਤ ਬਚਨ ਤਬ ਹੀ ਮਰਿ ਗਈ ॥
ਤਦ (ਇਹ) ਬੋਲ ਸੁਣਦਿਆਂ ਹੀ (ਕਾਮਕੰਦਲਾ) ਮਰ ਗਈ।
ਨ੍ਰਿਪ ਲੈ ਇਹੈ ਖਬਰਿ ਦਿਜ ਦਈ ॥੬੨॥
Hearing the news she immediately breathed her last and then Raja went to give the news to Brahmin.(62)
(ਫਿਰ) ਰਾਜੇ ਨੇ ਇਹ ਖ਼ਬਰ ਲੈ ਕੇ ਬ੍ਰਾਹਮਣ ਨੂੰ ਜਾ ਦਿੱਤੀ ॥੬੨॥
ਯਹ ਬਚ ਜਬ ਸ੍ਰੋਨਨ ਸੁਨਿ ਲੀਨੋ ॥
ਇਹ ਖ਼ਬਰ ਜਦ (ਮਾਧਵਾਨਲ ਨੇ) ਕੰਨਾਂ ਨਾਲ ਸੁਣ ਲਈ
ਪਲਕ ਏਕ ਮਹਿ ਪ੍ਰਾਨਹਿ ਦੀਨੋ ॥
When he (Brahmin) heard this news through his own ears, he, instantly, expired.
ਤਾਂ ਅੱਖ ਦੇ ਇਕ ਪਲਕਾਰੇ ਵਿਚ ਪ੍ਰਾਣ ਤਿਆਗ ਦਿੱਤੇ।
ਜਬ ਕੌਤਕ ਇਹ ਰਾਇ ਨਿਹਾਰਿਯੋ ॥
ਜਦ ਰਾਜੇ ਨੇ ਇਹ ਕੌਤਕ ਵੇਖਿਆ
ਜਰਨ ਮਰਨ ਕਾ ਨਿਗ੍ਰਹ ਧਾਰਿਯੋ ॥੬੩॥
When Raja witnessed this, he decided to immolate himself as well.(63)
ਤਾਂ ਸੜ ਕੇ ਮਰਨ ਦਾ ਹਠ ('ਨਿਗ੍ਰਹ') ਧਾਰਨ ਕਰ ਲਿਆ ॥੬੩॥
ਚਿਤਾ ਜਰਾਇ ਜਰਨ ਜਬ ਲਾਗ︀ਯੋ ॥
ਜਦ (ਰਾਜਾ) ਚਿਖਾ ਬਾਲ ਕੇ (ਉਸ ਵਿਚ) ਸੜਨ ਲਗਿਆ,
ਤਬ ਬੈਤਾਲ ਤਹਾ ਤੇ ਜਾਗ︀ਯੋ ॥
When the flaming pyre was ready, suddenly Betaal, (his court poet) appeared.
ਤਾਂ ਉਥੋਂ ਇਕ ਬੈਤਾਲ ਜਾਗ ਪਿਆ।
ਸੰਚਿ ਅੰਮ੍ਰਿਤ ਤਿਹ ਦੁਹੂੰਨ ਜਿਯਾਯੋ ॥
ਉਸ ਨੇ ਅੰਮ੍ਰਿਤ ਛਿੜਕ ਕੇ ਦੋਹਾਂ ਨੂੰ ਜਿਵਾ ਦਿੱਤਾ
ਨ੍ਰਿਪ ਕੇ ਚਿਤ ਕੋ ਤਾਪੁ ਮਿਟਾਯੋ ॥੬੪॥
He sprinkled the nectar over the bodies of both of them, made them alive again and eliminated Raja’s affliction.(64)
ਅਤੇ ਰਾਜੇ ਦੇ ਮਨ ਦਾ ਦੁਖ ਦੂਰ ਕਰ ਦਿੱਤਾ ॥੬੪॥