ਬਿਲਾਵਲੁ ॥
Bilaaval:
ਬਿਲਾਵਲ।
ਰਾਖਿ ਲੇਹੁ ਹਮ ਤੇ ਬਿਗਰੀ ॥
Save me! I have disobeyed You.
ਹੇ ਪ੍ਰਭੂ! ਮੇਰੀ ਲਾਜ ਰੱਖ ਲੈ। ਮੈਥੋਂ ਬੜਾ ਮਾੜਾ ਕੰਮ ਹੋਇਆ ਹੈ, ਹਮ ਤੇ = ਅਸਾਂ ਜੀਵਾਂ ਤੋਂ, ਮੈਥੋਂ। ਬਿਗਰੀ = ਵਿਗੜੀ ਹੈ, ਵਿਗਾੜ ਹੋਇਆ ਹੈ, ਮਾੜਾ ਕੰਮ ਹੋਇਆ ਹੈ।
ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥
I have not practiced humility, righteousness or devotional worship; I am proud and egotistical, and I have taken a crooked path. ||1||Pause||
ਕਿ ਨਾਹ ਮੈਂ ਚੰਗਾ ਸੁਭਾਵ ਬਣਾਇਆ, ਨਾਹ ਮੈਂ ਜੀਵਨ ਦਾ ਫ਼ਰਜ਼ ਕਮਾਇਆ, ਤੇ ਨਾਹ ਤੇਰੀ ਬੰਦਗੀ, ਤੇਰੀ ਭਗਤੀ ਕੀਤੀ। ਮੈਂ ਸਦਾ ਅਹੰਕਾਰ ਕਰਦਾ ਰਿਹਾ, ਤੇ ਵਿੰਗੇ ਰਾਹ ਪਿਆ ਰਿਹਾ ਹਾਂ (ਟੇਢਾ-ਪਨ ਫੜਿਆ ਹੋਇਆ ਹੈ) ॥੧॥ ਰਹਾਉ ॥ ਸੀਲੁ = ਚੰਗਾ ਸੁਭਾਉ। ਧਰਮੁ = ਜ਼ਿੰਦਗੀ ਦਾ ਫ਼ਰਜ਼। ਜਪੁ = ਬੰਦਗੀ। ਹਉ = ਮੈਂ। ਟੇਢ = ਵਿੰਗੀ। ਪਗਰੀ = ਪਕੜੀ, ਫੜੀ ॥੧॥ ਰਹਾਉ ॥
ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥
Believing this body to be immortal, I pampered it, but it is a fragile and perishable vessel.
ਇਸ ਸਰੀਰ ਨੂੰ ਕਦੇ ਨਾਹ ਮਰਨ ਵਾਲਾ ਸਮਝ ਕੇ ਮੈਂ ਸਦਾ ਇਸ ਨੂੰ ਹੀ ਪਾਲਦਾ ਰਿਹਾ, (ਇਹ ਸੋਚ ਹੀ ਨਾਹ ਫੁਰੀ ਕਿ) ਇਹ ਸਰੀਰ ਤਾਂ ਕੱਚੇ ਘੜੇ ਵਾਂਗ ਨਾਸਵੰਤ ਹੈ। ਅਮਰ = {ਅ-ਮਰ} ਨਾਹ ਮਰਨ ਵਾਲੀ, ਨਾਸ ਨਾਹ ਹੋਣ ਵਾਲੀ। ਜਾਨਿ = ਸਮਝ ਕੇ। ਸੰਚੀ = ਸਾਂਭ ਕੇ ਰੱਖੀ, ਪਾਲਦਾ ਰਿਹਾ। ਕਾਇਆ = ਸਰੀਰ। ਮਿਥਿਆ = ਨਾਸਵੰਤ। ਗਗਰੀ = ਘੜਾ।
ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥੧॥
Forgetting the Lord who formed, fashioned and embellished me, I have become attached to another. ||1||
ਜਿਸ ਪ੍ਰਭੂ ਨੇ ਮਿਹਰ ਕਰ ਕੇ ਮੇਰਾ ਇਹ ਸੁਹਣਾ ਸਰੀਰ ਬਣਾ ਕੇ ਮੈਨੂੰ ਪੈਦਾ ਕੀਤਾ, ਉਸ ਨੂੰ ਵਿਸਾਰ ਕੇ ਮੈਂ ਹੋਰਨੀਂ ਪਾਸੀਂ ਲੱਗਾ ਰਿਹਾ ॥੧॥ ਜਿਨਹਿ = ਜਿਸ (ਪ੍ਰਭੂ) ਨੇ। ਨਿਵਾਜਿ = ਆਦਰ ਦੇ ਕੇ, ਮਿਹਰ ਕਰ ਕੇ। ਸਾਜਿ = ਪੈਦਾ ਕਰ ਕੇ। ਹਮ = ਸਾਨੂੰ, ਮੈਨੂੰ। ਅਵਰ = ਹੋਰਨੀਂ ਪਾਸੀਂ ॥੧॥
ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥
I am Your thief; I cannot be called holy. I have fallen at Your feet, seeking Your Sanctuary.
(ਹੇ ਪ੍ਰਭੂ!) ਮੈਂ ਤੇਰਾ ਚੋਰ ਹਾਂ, ਮੈਂ ਭਲਾ ਨਹੀਂ ਅਖਵਾ ਸਕਦਾ। ਫਿਰ ਭੀ (ਹੇ ਪ੍ਰਭੂ!) ਮੈਂ ਤੇਰੇ ਚਰਨਾਂ ਦੀ ਸ਼ਰਨ ਆ ਪਿਆ ਹਾਂ; ਸੰਧਿਕ = ਚੋਰ। ਤੋਹਿ = ਤੇਰਾ। ਕਹੀਅਉ = ਮੈਂ ਅਖਵਾ ਸਕਦਾ ਹਾਂ। ਤੁਮਰੀ ਪਗਰੀ = ਤੇਰੇ ਚਰਨਾਂ ਦੀ।
ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥੨॥੬॥
Says Kabeer, please listen to this prayer of mine, O Lord; please do not send me sommons of the Messenger of Death. ||2||6||
ਕਬੀਰ ਆਖਦਾ ਹੈ- (ਹੇ ਪ੍ਰਭੂ!) ਮੇਰੀ ਇਹ ਅਰਜ਼ੋਈ ਸੁਣ, ਮੈਨੂੰ ਜਮਾਂ ਦੀ ਸੋਇ ਨਾਹ ਘੱਲੀਂ (ਭਾਵ, ਮੈਨੂੰ ਜਨਮ ਮਰਨ ਦੇ ਗੇੜ ਵਿਚ ਨਾਹ ਪੈਣ ਦੇਈਂ) ॥੨॥੬॥ ਮਤ ਘਾਲਹੁ = ਭੇਜੀਂ। ਖਬਰੀ = ਖ਼ਬਰੀ, ਸੋਇ ॥੨॥੬॥