ਸਵੈਯਾ

Savaiyya

ਸਵੈਯਾ:

ਰੀਝ ਰਹੀ ਅਬਲਾ ਅਤਿ ਹੀ ਪਿਯ ਰੂਪ ਅਨੂਪ ਲਖੇ ਮਨ ਮਾਹੀ

ਉਹ ਇਸਤਰੀ ਪ੍ਰੀਤਮ ਦਾ ਅਨੂਪਮ ਰੂਪ ਵੇਖ ਕੇ ਹਿਰਦੇ ਵਿਚ ਬਹੁਤ ਪ੍ਰਸੰਨ ਹੋ ਰਹੀ ਹੈ।

ਸੋਚ ਬਿਚਾਰ ਤਜ︀ਯੋ ਸਭ ਸੁੰਦਰਿ ਨੈਨ ਸੋ ਨੈਨ ਮਿਲੇ ਮੁਸਕਾਹੀ

ਉਸ ਸੁੰਦਰੀ ਨੇ (ਮਨ ਤੋਂ) ਸੋਚ ਵਿਚਾਰ ਸਭ ਛਡ ਦਿੱਤੀ ਹੈ ਅਤੇ ਨੈਣਾਂ ਨਾਲ ਨੈਣ ਮਿਲਾ ਕੇ ਹੱਸ ਪੈਂਦੀ ਹੈ।

ਲਾਲ ਕੇ ਲਾਲਚੀ ਲੋਚਨ ਲੋਲ ਅਮੋਲਨ ਕੀ ਨਿਰਖੇ ਪਰਛਾਹੀ

ਪ੍ਰੀਤਮ ਦੇ ਚੰਚਲ, ਅਣਮੋਲ ਨੇਤਰਾਂ ਦੀ ਪਰਛਾਈ ਵੇਖਣ ਲਈ (ਜੋ ਸਦਾ) ਲਲਚਾਏ ਰਹਿੰਦੇ ਹਨ।

ਮਤ ਭਈ ਮਨ ਮਾਨੋ ਪਿਯੋ ਮਦ ਮੋਹਿ ਰਹੀ ਮੁਖ ਭਾਖਤ ਨਾਹੀ ॥੨੮॥

ਮਨ ਚਾਹਿਆ ਪ੍ਰੀਤਮ ਪ੍ਰਾਪਤ ਕਰ ਕੇ ਉਹ ਮਸਤ ਹੋ ਗਈ ਹੈ ਅਤੇ ਮੋਹਿਤ ਹੋਈ ਦੇ ਮੂੰਹੋਂ ਬੋਲ ਨਹੀਂ ਨਿਕਲਦੇ ਹਨ ॥੨੮॥

ਸੋਭਤ ਸੁਧ ਸੁਧਾਰੇ ਸੇ ਸੁੰਦਰ ਜੋਬਨ ਜੋਤਿ ਜਗੇ ਜਰਬੀਲੇ

ਸੁੰਦਰ ਜੋਬਨ ਨਾਲ ਯੁਕਤ ਉਹ ਪ੍ਰਭਾਵਸ਼ਾਲੀ ਢੰਗ ਨਾਲ ਸੁਸ਼ੋਭਿਤ ਹਨ ਅਤੇ ਉਨ੍ਹਾਂ ਵਿਚ ਭੜਕੀਲੀ ਜੋਤਿ ਜਗ ਰਹੀ ਹੈ।

ਖੰਜਨ ਸੇ ਮਨੋਰੰਜਨ ਰਾਜਤ ਭਾਰੀ ਪ੍ਰਤਾਪ ਭਰੇ ਗਰਬੀਲੇ

Looking at his features woman gets heartfelt contentment.

(ਉਹ) ਮਮੋਲਿਆਂ ਵਾਂਗ ਮਨੋਰੰਜਨ ਕਰਨ ਵਾਲੇ ਅਤੇ ਭਾਰੀ ਪ੍ਰਤਾਪ ਅਤੇ ਗਰਬ ਵਾਲੇ ਸ਼ੁਭਾਇਮਾਨ ਹਨ।

ਬਾਨਨ ਸੇ ਮ੍ਰਿਗ ਬਾਰਨ ਸੇ ਤਰਵਾਰਨ ਸੇ ਚਮਕੇ ਚਟਕੀਲੇ

She abandons all recollections and beams when she crosses her ravishing looks with his looks.

(ਉਹ) ਬਾਣਾਂ ਵਾਂਗ, ਹਿਰਨ ਦੇ ਬੱਚਿਆਂ ਵਾਂਗ ਅਤੇ ਤਲਵਾਰਾਂ ਵਰਗੇ ਚਮਕਦਾਰ ਅਤੇ ਚਟਕੀਲੇ ਹਨ।

ਰੀਝਿ ਰਹੀ ਸਖਿ ਹੌਹੂੰ ਲਖੇ ਛਬਿ ਲਾਲ ਕੇ ਨੈਨ ਬਿਸਾਲ ਰਸੀਲੇ ॥੨੯॥

Achieving profound love, she feels herself in ecstasy and does not express remorse.(29)

ਹੇ ਸਖੀ! ਮੈਂ ਉਸ ਲਾਲ ਦੇ ਵਿਸ਼ਾਲ ਅਤੇ ਰਸੀਲੇ ਨੈਣ ਵੇਖ ਕੇ ਰੀਝ ਗਈ ਹਾਂ ॥੨੯॥

ਭਾਤਿ ਭਲੀ ਬਿਨ ਸੰਗ ਅਲੀ ਜਬ ਤੇ ਮਨ ਭਾਵਨ ਭੇਟਿ ਗਈ ਹੌ

‘Since the time I have met my lover, I have abandoned all my modesty.

ਹੇ ਸਖੀ! ਜਦ ਦੀ ਮੈਂ ਚੰਗੀ ਤਰ੍ਹਾਂ ਨਿਸੰਗ ਹੋ ਕੇ ਮਨ-ਭਾਵਨ (ਪ੍ਰੀਤਮ) ਨੂੰ ਮਿਲੀ ਹਾਂ,

ਤਾ ਦਿਨ ਤੇ ਸੁਹਾਤ ਕਛੂ ਸੁ ਮਨੋ ਬਿਨੁ ਦਾਮਨ ਮੋਲ ਲਈ ਹੌ

‘Nothing entices me, as if I am sold without any monetary gains.

ਉਸ ਦਿਨ ਤੋਂ ਮੈਨੂੰ ਕੁਝ ਚੰਗਾ ਨਹੀਂ ਲਗਦਾ, ਮਾਨੋ ਮੈਨੂੰ ਬਿਨਾ ਦੰਮਾਂ ਦੇ ਮੁੱਲ ਲੈ ਲਿਆ ਗਿਆ ਹੈ।

ਭੌਹ ਕਮਾਨ ਕੋ ਤਾਨਿ ਭਲੇ ਦ੍ਰਿਗ ਸਾਇਕ ਕੇ ਜਨੁ ਘਾਇ ਘਈ ਹੌ

‘With the arrows coming oUt of his vision, I am afflicted.

(ਉਸ ਦੀਆਂ) ਭੌਆਂ ਰੂਪ ਕਮਾਨਾਂ ਨਾਲ ਨੈਣਾਂ ਦੇ ਬਾਣਾਂ ਨੂੰ ਖਿਚ ਕੇ ਮਾਨੋ ਘਾਇਲ ਕਰ ਦਿੱਤੀ ਗਈ ਹਾਂ।

ਮਾਰਿ ਸੁ ਮਾਰਿ ਕਰੀ ਸਜਨੀ ਸੁਨਿ ਲਾਲ ਕੋ ਨਾਮੁ ਗੁਲਾਮ ਭਈ ਹੌ ॥੩੦॥

‘Listen, my friend, the urge for love-making has made me to become his slave.’(30)

ਹੇ ਸਜਨੀ! ਸੁਣ, ਕਾਮ ਦੇਵ ਨੇ ਬਹੁਤ ਆਕ੍ਰਮਣ ਕੀਤਾ ਹੈ ਅਤੇ ਮੈਂ ਪ੍ਰੀਤਮ ਦੇ ਨਾਮ ਦੀ ਗ਼ੁਲਾਮ ਹੋ ਗਈ ਹਾਂ ॥੩੦॥

ਬਾਰਿਜ ਨੈਨ ਜਿਤੀ ਬਨਿਤਾ ਸੁ ਬਿਲੌਕ ਕੈ ਬਾਨ ਬਿਨਾ ਬਧ ਹ੍ਵੈ ਹੈ

ਕਮਲ ਵਰਗੇ ਨੈਣਾਂ ਵਾਲੀਆਂ ਜਿਤਨੀਆਂ ਇਸਤਰੀਆਂ ਉਸ ਨੂੰ ਵੇਖ ਕੇ ਬਾਣ ਤੋਂ ਬਿਨਾ ਮਾਰੀਆਂ ਗਈਆਂ ਹਨ।

ਬੀਰੀ ਚਬਾਤ ਬੈਠਿ ਸਕੈ ਬਿਸੰਭਾਰ ਭਈ ਬਹੁਧਾ ਬਰਰੈ ਹੈ

ਉਹ ਨਾ ਪਾਨ ਚਬਾਉਂਦੀਆਂ ਹਨ, ਨਾ ਬੈਠ ਸਕਦੀਆਂ ਹਨ ਅਤੇ ਬੇਸੁਧ ਹੋ ਕੇ ਅਕਸਰ ਬਰੜਾਉਂਦੀਆਂ ਹਨ।

ਬਾਤ ਕਹੈ ਬਿਗਸੈ ਬਬਾ ਕੀ ਸੌ ਲੇਤ ਬਲਾਇ ਸਭੈ ਬਲਿ ਜੈ ਹੈ

ਉਹ ਨਾ ਗੱਲ ਕਰਦੀਆਂ ਹਨ, ਨਾ ਹਸਦੀਆਂ ਹਨ, ਮੈਨੂੰ ਬਾਬੇ ਦੀ ਸੌਂਹ, ਸਭ ਉਸ ਦੀਆਂ ਬਲਾਵਾਂ ਲੈਂਦੀਆਂ ਹੋਈਆਂ ਨਿਛਾਵਰ ਹੁੰਦੀਆਂ ਹਨ।

ਬਾਲਮ ਹੇਤ ਬਿਯੋਮ ਕੀ ਬਾਮ ਸੁ ਬਾਰ ਅਨੇਕ ਬਜਾਰ ਬਕੈ ਹੈ ॥੩੧॥

(ਉਸ) ਬਾਲਮ (ਪ੍ਰੀਤਮ) ਲਈ ਆਕਾਸ਼ ਦੀਆਂ ਪਰੀਆਂ ਵੀ ਅਨੇਕ ਵਾਰ ਬਾਜ਼ਾਰ ਵਿਚ ਵਿਕਦੀਆਂ ਹਨ ॥੩੧॥