ਚੌਪਈ

Chaupaee

ਚੌਪਈ:

ਏਕ ਸਖੀ ਛਬਿ ਹੇਰਿ ਰਿਸਾਈ

ਇਕ ਸਖੀ (ਉਸ ਦੀ) ਛਬੀ ਨੂੰ ਵੇਖ ਕੇ ਬਹੁਤ ਕ੍ਰੋਧਿਤ ਹੋਈ।

ਤਾ ਕੇ ਕਹਿਯੋ ਪਿਤਾ ਪ੍ਰਤੀ ਜਾਈ

One of her friends became jealous, who went and told her father.

ਉਸ ਦੇ ਪਿਤਾ ਪਾਸ ਜਾ ਕੇ (ਸਭ ਕੁਝ) ਦਸ ਦਿੱਤਾ।

ਬਚਨ ਸੁਨਤ ਨ੍ਰਿਪ ਅਧਿਕ ਰਿਸਾਯੋ

ਗੱਲ ਸੁਣ ਕੇ ਰਾਜਾ ਬਹੁਤ ਕ੍ਰੋਧਿਤ ਹੋਇਆ

ਦੁਹਿਤਾ ਕੇ ਮੰਦਿਰ ਚਲਿ ਆਯੋ ॥੩੨॥

The Raja, getting furious, marched towards her palace.(32)

ਅਤੇ ਚਲ ਕੇ ਪੁੱਤਰੀ ਦੇ ਮਹੱਲ ਵਲ ਆ ਗਿਆ ॥੩੨॥

ਰਾਜ ਸੁਤਾ ਐਸੇ ਸੁਨਿ ਪਾਯੋ

ਜਦੋਂ ਰਾਜ ਕੁਮਾਰੀ ਨੇ ਇਸ ਤਰ੍ਹਾਂ ਸੁਣਿਆ

ਮੋ ਪਿਤੁ ਅਧਿਕ ਕੋਪ ਕਰਿ ਆਯੋ

When Raj Kumari learnt that her father, getting angry, was coming,

ਕਿ ਮੇਰਾ ਪਿਤਾ ਬਹੁਤ ਕ੍ਰੋਧ ਕਰ ਕੇ ਆਇਆ ਹੈ।

ਤਬ ਤਿਨ ਹ੍ਰਿਦੈ ਕਹਿਯੋ ਕਾ ਕਰੋ

ਤਦ ਉਸ ਨੇ ਹਿਰਦੇ ਵਿਚ ਸੋਚਿਆ ਕਿ ਕੀ ਕਰਾਂ,

ਉਰ ਮਹਿ ਮਾਰਿ ਕਟਾਰੀ ਮਰੋ ॥੩੩॥

She resolved to kill herself with a dagger.(33)

ਹਿਰਦੇ ਵਿਚ ਕਟਾਰੀ ਮਾਰ ਕੇ ਮਰ ਜਾਵਾਂ ॥੩੩॥