ਮਾਰੂ ਸੋਲਹੇ ਮਹਲਾ ੩ ॥
Maaroo, Solhay, Third Mehl:
ਰਾਗ ਮਾਰੂ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੁਕਮੀ ਸਹਜੇ ਸ੍ਰਿਸਟਿ ਉਪਾਈ ॥
By the Hukam of His Command, He effortlessly created the Universe.
ਪਰਮਾਤਮਾ ਨੇ ਬਿਨਾ ਕਿਸੇ ਉਚੇਚੇ ਜਤਨ ਦੇ ਆਪਣੇ ਹੁਕਮ ਦੀ ਰਾਹੀਂ ਇਹ ਸ੍ਰਿਸ਼ਟੀ ਪੈਦਾ ਕਰ ਦਿੱਤੀ ਹੈ। ਸਹਜੇ = ਆਤਮਕ ਅਡੋਲਤਾ ਵਿਚ, ਬਿਨਾ ਕਿਸੇ ਉਚੇਚੇ ਜਤਨ ਦੇ।
ਕਰਿ ਕਰਿ ਵੇਖੈ ਅਪਣੀ ਵਡਿਆਈ ॥
Creating the creation, He gazes upon His own greatness.
(ਜਗਤ-ਉਤਪਤੀ ਦੇ ਕੰਮ) ਕਰ ਕਰ ਕੇ ਆਪਣੀ ਵਡਿਆਈ (ਆਪ ਹੀ) ਵੇਖ ਰਿਹਾ ਹੈ। ਕਰਿ = ਕਰ ਕੇ।
ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੇ ॥੧॥
He Himself acts, and inspires all to act; in His Will, He pervades and permeates all. ||1||
ਆਪ ਹੀ ਸਭ ਕੁਝ ਕਰ ਰਿਹਾ ਹੈ, (ਜੀਵਾਂ ਪਾਸੋਂ) ਆਪ ਹੀ ਕਰਾ ਰਿਹਾ ਹੈ, ਆਪਣੀ ਰਜ਼ਾ ਅਨੁਸਾਰ (ਸਾਰੀ ਸ੍ਰਿਸ਼ਟੀ ਵਿਚ) ਵਿਆਪਕ ਹੋ ਰਿਹਾ ਹੈ ॥੧॥ ਆਪੇ = ਆਪ ਹੀ। ਹੁਕਮੇ = ਹੁਕਮ ਵਿਚ ਹੀ। ਰਹਿਆ ਸਮਾਈ = ਹਰ ਥਾਂ ਮੌਜੂਦ ਹੈ ॥੧॥
ਮਾਇਆ ਮੋਹੁ ਜਗਤੁ ਗੁਬਾਰਾ ॥
The world is in the darkness of love and attachment to Maya.
(ਸ੍ਰਿਸ਼ਟੀ ਵਿਚ ਪ੍ਰਭੂ ਆਪ ਹੀ) ਮਾਇਆ ਦਾ ਮੋਹ ਪੈਦਾ ਕਰਨ ਵਾਲਾ ਹੈ (ਜਿਸ ਨੇ) ਜਗਤ ਘੁੱਪ ਹਨੇਰਾ ਬਣਾ ਰੱਖਿਆ ਹੈ। ਗੁਬਾਰਾ = ਹਨੇਰਾ।
ਗੁਰਮੁਖਿ ਬੂਝੈ ਕੋ ਵੀਚਾਰਾ ॥
How rare is that Gurmukh who contemplates, and understands.
ਇਸ ਵਿਚਾਰ ਨੂੰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਸਮਝਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਕੋ = ਕੋਈ ਵਿਰਲਾ।
ਆਪੇ ਨਦਰਿ ਕਰੇ ਸੋ ਪਾਏ ਆਪੇ ਮੇਲਿ ਮਿਲਾਈ ਹੇ ॥੨॥
He alone attains the Lord, unto whom He grants His Grace. He Himself unites in His Union. ||2||
ਜਿਸ ਜੀਵ ਉਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਹੀ, ਇਹ ਸੂਝ ਪ੍ਰਾਪਤ ਕਰਦਾ ਹੈ ਕਿ ਪ੍ਰਭੂ ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ ॥੨॥ ਨਦਰਿ = ਮਿਹਰ ਦੀ ਨਿਗਾਹ। ਸੋ ਪਾਏ = ਉਹ ਮਨੁੱਖ (ਇਹ ਵਿਚਾਰ) ਪ੍ਰਾਪਤ ਕਰਦਾ ਹੈ। ਮੇਲਿ = (ਗੁਰੂ ਨਾਲ) ਮੇਲ ਕੇ ॥੨॥
ਆਪੇ ਮੇਲੇ ਦੇ ਵਡਿਆਈ ॥
Uniting with Himself, He bestows glorious greatness.
ਪ੍ਰਭੂ ਆਪ ਹੀ (ਮਨੁੱਖ ਨੂੰ ਗੁਰੂ ਨਾਲ) ਮਿਲਾਂਦਾ ਹੈ ਤੇ ਇੱਜ਼ਤ ਬਖ਼ਸ਼ਦਾ ਹੈ। ਦੇ = ਦੇਂਦਾ ਹੈ।
ਗੁਰ ਪਰਸਾਦੀ ਕੀਮਤਿ ਪਾਈ ॥
By Guru's Grace, one comes to know the Lord's worth.
ਗੁਰੂ ਦੀ ਕਿਰਪਾ ਨਾਲ (ਉਹ ਮਨੁੱਖ ਇਸ ਮਨੁੱਖਾ ਜਨਮ ਦੀ) ਕਦਰ ਸਮਝਦਾ ਹੈ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਕੀਮਤਿ = ਕਦਰ।
ਮਨਮੁਖਿ ਬਹੁਤੁ ਫਿਰੈ ਬਿਲਲਾਦੀ ਦੂਜੈ ਭਾਇ ਖੁਆਈ ਹੇ ॥੩॥
The self-willed manmukh wanders everywhere, weeping and wailing; he is utterly ruined by the love of duality. ||3||
ਮਨ ਦੀ ਮੁਰੀਦ ਲੁਕਾਈ ਮਾਇਆ ਦੇ ਪਿਆਰ ਦੇ ਕਾਰਨ (ਸਹੀ ਜੀਵਨ-ਰਾਹ ਤੋਂ) ਖੁੰਝੀ ਹੋਈ ਬਹੁਤ ਵਿਲਕਦੀ ਫਿਰਦੀ ਹੈ ॥੩॥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਪਿਆਰ ਵਿਚ। ਖੁਆਈ = ਖੁੰਝੀ ਹੋਈ ਹੈ ॥੩॥
ਹਉਮੈ ਮਾਇਆ ਵਿਚੇ ਪਾਈ ॥
Egotism was instilled into the illusion of Maya.
(ਇਹ ਸ੍ਰਿਸ਼ਟੀ ਪੈਦਾ ਕਰ ਕੇ ਪ੍ਰਭੂ ਨੇ ਆਪ ਹੀ) ਇਸ ਦੇ ਵਿਚ ਹੀ ਹਉਮੈ ਤੇ ਮਾਇਆ ਪੈਦਾ ਕਰ ਦਿੱਤੀ ਹੈ। ਵਿਚੇ = (ਇਸ ਸ੍ਰਿਸ਼ਟੀ ਦੇ) ਵਿਚ ਹੀ।
ਮਨਮੁਖ ਭੂਲੇ ਪਤਿ ਗਵਾਈ ॥
The self-willed manmukh is deluded, and loses his honor.
ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਨੇ (ਹਉਮੈ ਮਾਇਆ ਦੇ ਕਾਰਨ) ਕੁਰਾਹੇ ਪੈ ਕੇ ਆਪਣੀ ਇੱਜ਼ਤ ਗਵਾ ਲਈ ਹੈ। ਮਨਮੁਖ = ਮਨ ਦਾ ਮੁਰੀਦ ਜੀਵ। ਭੂਲੇ = ਭੂਲਿ, ਕੁਰਾਹੇ ਪੈ ਕੇ। ਪਤਿ = ਇੱਜ਼ਤ।
ਗੁਰਮੁਖਿ ਹੋਵੈ ਸੋ ਨਾਇ ਰਾਚੈ ਸਾਚੈ ਰਹਿਆ ਸਮਾਈ ਹੇ ॥੪॥
But one who becomes Gurmukh is absorbed in the Name; he remains immersed in the True Lord. ||4||
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ (ਤੇ ਨਾਮ ਦੀ ਬਰਕਤਿ ਨਾਲ ਉਹ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੪॥ ਗੁਰਮੁਖਿ = ਗੁਰੂ ਦੇ ਸਨਮੁਖ। ਨਾਇ = ਨਾਮ ਵਿਚ। ਰਚੈ = ਮਸਤ ਰਹਿੰਦਾ ਹੈ। ਸਾਚੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਸਮਾਈ = ਲੀਨ ॥੪॥
ਗੁਰ ਤੇ ਗਿਆਨੁ ਨਾਮ ਰਤਨੁ ਪਾਇਆ ॥
Spiritual wisdom is obtained from the Guru, along with the jewel of the Naam, the Name of the Lord.
ਜਿਹੜਾ ਮਨੁੱਖ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਅਤੇ ਪਰਮਾਤਮਾ ਦਾ ਕੀਮਤੀ ਨਾਮ ਹਾਸਲ ਕਰ ਲੈਂਦਾ ਹੈ, ਗੁਰ ਤੇ = ਗੁਰੂ ਪਾਸੋਂ। ਗਿਆਨੁ = ਆਤਮਕ ਜੀਵਨ ਦੀ ਸੂਝ।
ਮਨਸਾ ਮਾਰਿ ਮਨ ਮਾਹਿ ਸਮਾਇਆ ॥
Desires are subdued, and one remains immersed in the mind.
ਉਹ ਆਪਣੇ ਮਨ ਦੇ ਫੁਰਨੇ ਨੂੰ ਮਾਰ ਕੇ ਅੰਤਰ-ਆਤਮੇ ਹੀ ਲੀਨ ਰਹਿੰਦਾ ਹੈ। ਮਨਸਾ = {मनीषा} ਮਨ ਦਾ ਫੁਰਨਾ। ਮਾਰਿ = ਮਾਰ ਕੇ। ਮਨ ਮਾਹਿ = ਮਨ ਵਿਚ ਹੀ। ਸਮਾਇਆ = ਲੀਨ ਹੋ ਗਿਆ, ਭਟਕਣੋਂ ਹਟ ਗਿਆ।
ਆਪੇ ਖੇਲ ਕਰੇ ਸਭਿ ਕਰਤਾ ਆਪੇ ਦੇਇ ਬੁਝਾਈ ਹੇ ॥੫॥
The Creator Himself stages all His plays; He Himself bestows understanding. ||5||
ਉਸ ਨੂੰ ਪਰਮਾਤਮਾ ਆਪ ਹੀ ਇਹ ਸਮਝ ਬਖ਼ਸ਼ ਦੇਂਦਾ ਹੈ ਕਿ ਸਾਰੇ ਖੇਲ ਪਰਮਾਤਮਾ ਆਪ ਹੀ ਕਰ ਰਿਹਾ ਹੈ ॥੫॥ ਸਭਿ = ਸਾਰੇ। ਦੇਇ = ਦੇਂਦਾ ਹੈ। ਬੁਝਾਈ = ਸਮਝ ॥੫॥
ਸਤਿਗੁਰੁ ਸੇਵੇ ਆਪੁ ਗਵਾਏ ॥
One who serves the True Guru eradicates self-conceit.
ਜਿਹੜਾ ਮਨੁੱਖ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈਂਦਾ ਹੈ, ਆਪੁ = ਆਪਾ-ਭਾਵ।
ਮਿਲਿ ਪ੍ਰੀਤਮ ਸਬਦਿ ਸੁਖੁ ਪਾਏ ॥
Meeting with his Beloved, he finds peace through the Word of the Shabad.
ਉਹ ਮਨੁੱਖ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਆਨੰਦ ਮਾਣਦਾ ਹੈ। ਮਿਲਿ = ਮਿਲ ਕੇ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।
ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਤੇ ਬਣਿ ਆਈ ਹੇ ॥੬॥
Deep within his inner being, he is imbued with loving devotion; intuitively, he becomes one with the Lord. ||6||
ਉਸ ਦੇ ਅੰਦਰ ਪਰਮਾਤਮਾ ਦਾ ਪਿਆਰ ਬਣਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੀ ਭਗਤੀ ਵਿਚ ਰੰਗਿਆ ਰਹਿੰਦਾ ਹੈ। ਆਤਮਕ ਅਡੋਲਤਾ ਵਾਲੀ ਬੁੱਧੀ ਦੇ ਕਾਰਨ ਪ੍ਰਭੂ ਨਾਲ ਉਸ ਦੀ ਪ੍ਰਤੀਤ ਬਣੀ ਰਹਿੰਦੀ ਹੈ ॥੬॥ ਰਾਤਾ = ਰੰਗਿਆ ਹੋਇਆ। ਸਹਜਿ = ਆਤਮਕ ਅਡੋਲਤਾ ਵਿਚ। ਸਹਜਿ ਮਤੇ = ਆਤਮਕ ਅਡੋਲਤਾ ਵਿਚ ਟਿਕਣ ਵਾਲੀ ਮੱਤ ਦੇ ਕਾਰਨ। ਬਣਿ ਆਈ = ਪ੍ਰਭੂ ਨਾਲ ਪ੍ਰੀਤ ਬਣ ਜਾਂਦੀ ਹੈ ॥੬॥
ਦੂਖ ਨਿਵਾਰਣੁ ਗੁਰ ਤੇ ਜਾਤਾ ॥
The Destroyer of pain is known through the Guru.
ਗੁਰੂ ਦੀ ਰਾਹੀਂ ਜਿਸ ਮਨੁੱਖ ਨੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜਾਤਾ = ਪਛਾਣਿਆ, ਸਾਂਝ ਪਾ ਲਈ।
ਆਪਿ ਮਿਲਿਆ ਜਗਜੀਵਨੁ ਦਾਤਾ ॥
The Great Giver, the Life of the world, Himself has met me.
ਸਭ ਦਾਤਾਂ ਦੇਣ ਵਾਲਾ ਤੇ ਜਗਤ ਦਾ ਆਸਰਾ ਪ੍ਰਭੂ ਆਪ ਉਸ ਨੂੰ ਆ ਮਿਲਿਆ। ਜਗਜੀਵਨੁ = ਜਗਤ ਦਾ ਜੀਵਨ ਪ੍ਰਭੂ।
ਜਿਸ ਨੋ ਲਾਏ ਸੋਈ ਬੂਝੈ ਭਉ ਭਰਮੁ ਸਰੀਰਹੁ ਜਾਈ ਹੇ ॥੭॥
He alone understands, whom the Lord joins with Himself. Fear and doubt are taken away from his body. ||7||
ਉਹੀ ਮਨੁੱਖ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ, ਜਿਸ ਨੂੰ ਪ੍ਰਭੂ ਆਪ ਭਗਤੀ ਵਿਚ ਜੋੜਦਾ ਹੈ। ਉਸ ਮਨੁੱਖ ਦੇ ਅੰਦਰੋਂ ਹਰੇਕ ਕਿਸਮ ਦਾ ਡਰ ਹਰੇਕ ਭਰਮ ਦੂਰ ਹੋ ਜਾਂਦਾ ਹੈ ॥੭॥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਭਉ = ਡਰ। ਭਰਮੁ = ਭਟਕਣਾ। ਸਰੀਰਹੁ = ਸਰੀਰ ਵਿਚੋਂ ॥੭॥
ਆਪੇ ਗੁਰਮੁਖਿ ਆਪੇ ਦੇਵੈ ॥
He Himself is the Gurmukh, and He Himself bestows His blessings.
ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਗੁਰੂ ਦੇ ਸਨਮੁਖ ਰੱਖਦਾ ਹੈ ਜਿਸ ਨੂੰ ਆਪ ਹੀ ਭਗਤੀ ਦੀ ਦਾਤ ਦੇਂਦਾ ਹੈ, ਉਹ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ।
ਸਚੈ ਸਬਦਿ ਸਤਿਗੁਰੁ ਸੇਵੈ ॥
Through the True Word of the Shabad, serve the True Guru.
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ।
ਜਰਾ ਜਮੁ ਤਿਸੁ ਜੋਹਿ ਨ ਸਾਕੈ ਸਾਚੇ ਸਿਉ ਬਣਿ ਆਈ ਹੇ ॥੮॥
Old age and death cannot even touch one who is in harmony with the True Lord. ||8||
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਉਸ ਦੀ ਅਜਿਹੀ ਪ੍ਰੀਤ ਬਣ ਜਾਂਦੀ ਹੈ ਕਿ ਉਸ ਪ੍ਰੀਤ ਨੂੰ ਨਾਹ ਬੁਢੇਪਾ ਤੇ ਨਾਹ ਹੀ ਆਤਮਕ ਮੌਤ ਤੱਕ ਸਕਦੇ ਹਨ (ਭਾਵ, ਨਾਹ ਉਹ ਪ੍ਰੀਤ ਕਦੇ ਕਮਜ਼ੋਰ ਹੁੰਦੀ ਹੈ ਤੇ ਨਾਹ ਹੀ ਉਥੇ ਵਿਕਾਰਾਂ ਨੂੰ ਆਉਣ ਦਾ ਮੌਕਾ ਮਿਲਦਾ ਹੈ) ॥੮॥ ਜਰਾ = ਬੁਢੇਪਾ। ਜਮੁ = ਮੌਤ, ਆਤਮਕ ਮੌਤ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਸਿਉ = ਨਾਲ ॥੮॥
ਤ੍ਰਿਸਨਾ ਅਗਨਿ ਜਲੈ ਸੰਸਾਰਾ ॥
The world is burning up in the fire of desire.
ਜਗਤ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ, ਤ੍ਰਿਸਨਾ = ਮਾਇਆ ਦਾ ਲਾਲਚ। ਜਲੈ = ਸੜ ਰਿਹਾ ਹੈ {ਇਕ-ਵਚਨ}।
ਜਲਿ ਜਲਿ ਖਪੈ ਬਹੁਤੁ ਵਿਕਾਰਾ ॥
It burns and burns, and is destroyed in all its corruption.
ਵਿਕਾਰਾਂ ਵਿਚ ਸੜ ਸੜ ਕੇ ਬਹੁਤ ਦੁੱਖੀ ਹੋ ਰਿਹਾ ਹੈ। ਜਲਿ = ਸੜ ਕੇ। ਜਲਿ ਜਲਿ = ਸੜ ਸੜ ਕੇ, ਮੁੜ ਮੁੜ ਸੜ ਕੇ। ਖਪੈ = ਖ਼ੁਆਰ ਹੋ ਰਿਹਾ ਹੈ।
ਮਨਮੁਖੁ ਠਉਰ ਨ ਪਾਏ ਕਬਹੂ ਸਤਿਗੁਰ ਬੂਝ ਬੁਝਾਈ ਹੇ ॥੯॥
The self-willed manmukh finds no place of rest anywhere. The True Guru has imparted this understanding. ||9||
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਅੱਗ ਤੋਂ ਬਚਾਉ ਦਾ) ਥਾਂ ਕਦੇ ਭੀ ਨਹੀਂ ਲੱਭ ਸਕਦਾ। (ਉਹੀ ਮਨੁੱਖ ਬਚਾਉ ਦਾ ਥਾਂ ਲੱਭਦਾ ਹੈ ਜਿਸ ਨੂੰ) ਗੁਰੂ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈ ॥੯॥ ਮਨਮੁਖੁ = ਮਨ ਦਾ ਮੁਰੀਦ। ਕਬਹੂ = ਕਦੇ ਭੀ। ਬੂਝ = ਆਤਮਕ ਜੀਵਨ ਦੀ ਸੂਝ ॥੯॥
ਸਤਿਗੁਰੁ ਸੇਵਨਿ ਸੇ ਵਡਭਾਗੀ ॥
Those who serve the True Guru are very fortunate.
ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਜਿਹੜੇ ਗੁਰੂ ਦੀ ਸਰਨ ਪੈਂਦੇ ਹਨ, ਸੇਵਨਿ = {ਬਹੁ-ਵਚਨ} ਜੋ ਸੇਂਵਦੇ ਹਨ, ਜੋ ਸਰਨ ਆਉਂਦੇ ਹਨ। ਸੇ = {ਬਹੁ-ਵਚਨ} ਉਹ।
ਸਾਚੈ ਨਾਮਿ ਸਦਾ ਲਿਵ ਲਾਗੀ ॥
They remain lovingly focused on the True Name forever.
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਉਹਨਾਂ ਦੀ ਸੁਰਤ ਸਦਾ ਜੁੜੀ ਰਹਿੰਦੀ ਹੈ। ਨਾਮਿ = ਨਾਮ ਵਿਚ। ਸਾਚੈ ਨਾਮਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਲਿਵ = ਲਗਨ।
ਅੰਤਰਿ ਨਾਮੁ ਰਵਿਆ ਨਿਹਕੇਵਲੁ ਤ੍ਰਿਸਨਾ ਸਬਦਿ ਬੁਝਾਈ ਹੇ ॥੧੦॥
The Immaculate Naam, the Name of the Lord, permeates the nucleus of their inner being; through the Shabad, their desires are quenched. ||10||
ਉਹਨਾਂ ਦੇ ਅੰਦਰ ਪਰਮਾਤਮਾ ਦਾ ਪਵਿੱਤਰ ਕਰਨ ਵਾਲਾ ਨਾਮ ਸਦਾ ਟਿਕਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਉਹਨਾਂ ਨੇ ਆਪਣੇ ਅੰਦਰੋਂ) ਤ੍ਰਿਸ਼ਨਾ (ਦੀ ਅੱਗ) ਬੁਝਾ ਲਈ ਹੁੰਦੀ ਹੈ ॥੧੦॥ ਨਿਹਕੇਵਲੁ = ਵਾਸਨਾ-ਰਹਿਤ, ਪਵਿੱਤਰ। ਸਬਦਿ = ਸ਼ਬਦ ਦੀ ਰਾਹੀਂ ॥੧੦॥
ਸਚਾ ਸਬਦੁ ਸਚੀ ਹੈ ਬਾਣੀ ॥
True is the Word of the Shabad, and True is the Bani of His Word.
ਸਦਾ-ਥਿਰ ਪਦਾਰਥ ਗੁਰ-ਸ਼ਬਦ ਹੀ ਹੈ, ਸਦਾ-ਥਿਰ ਵਸਤ ਸਿਫ਼ਤ-ਸਾਲਾਹ ਦੀ ਬਾਣੀ ਹੀ ਹੈ। ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ। ਸਚੀ = ਸਦਾ-ਥਿਰ ਰਹਿਣ ਵਾਲੀ।
ਗੁਰਮੁਖਿ ਵਿਰਲੈ ਕਿਨੈ ਪਛਾਣੀ ॥
How rare is that Gurmukh who realizes this.
ਗੁਰੂ ਦੇ ਸਨਮੁਖ ਰਹਿਣ ਵਾਲੇ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ। ਗੁਰਮੁਖਿ = ਉਸ ਮਨੁੱਖ ਨੇ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ।
ਸਚੈ ਸਬਦਿ ਰਤੇ ਬੈਰਾਗੀ ਆਵਣੁ ਜਾਣੁ ਰਹਾਈ ਹੇ ॥੧੧॥
Those who are imbued with the True Shabad are detached. Their comings and goings in reincarnation are ended. ||11||
ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਤੋਂ ਉਪਰਾਮ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦਾ ਗੇੜ) ਮੁੱਕ ਜਾਂਦਾ ਹੈ ॥੧੧॥ ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ। ਰਤੇ = ਰੰਗੇ ਹੋਏ। ਬੈਰਾਗੀ = ਮਾਇਆ ਦੇ ਮੋਹ ਤੋਂ ਉਪਰਾਮ। ਆਵਣੁ ਜਾਣੁ = ਜੰਮਣ ਮਰਨ। ਰਹਾਈ = ਮੁੱਕ ਜਾਂਦਾ ਹੈ ॥੧੧॥
ਸਬਦੁ ਬੁਝੈ ਸੋ ਮੈਲੁ ਚੁਕਾਏ ॥
One who realizes the Shabad is cleansed of impurities.
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝ ਲੈਂਦਾ ਹੈ (ਭਾਵ, ਆਪਣੀ ਬੁੱਧੀ ਦਾ ਹਿੱਸਾ ਬਣਾ ਲੈਂਦਾ ਹੈ) ਉਹ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਕਰ ਲੈਂਦਾ ਹੈ। ਬੁਝੈ = ਬੁੱਝ ਲੈਂਦਾ ਹੈ। ਚੁਕਾਏ = ਦੂਰ ਕਰ ਲੈਂਦਾ ਹੈ।
ਨਿਰਮਲ ਨਾਮੁ ਵਸੈ ਮਨਿ ਆਏ ॥
The Immaculate Naam abides within his mind.
ਪਰਮਾਤਮਾ ਦਾ ਪਵਿੱਤਰ ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ। ਮਨਿ = ਮਨ ਵਿਚ। ਆਏ = ਆਇ, ਆ ਕੇ।
ਸਤਿਗੁਰੁ ਅਪਣਾ ਸਦ ਹੀ ਸੇਵਹਿ ਹਉਮੈ ਵਿਚਹੁ ਜਾਈ ਹੇ ॥੧੨॥
He serves his True Guru forever, and egotism is eradicated from within. ||12||
ਜਿਹੜੇ ਮਨੁੱਖ ਸਦਾ ਆਪਣੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ॥੧੨॥ ਸਦ = ਸਦਾ। ਸੇਵਹਿ = ਸੇਂਵਦੇ ਹਨ {ਬਹੁ-ਵਚਨ}। ਵਿਚਹੁ = ਅੰਦਰੋਂ ॥੧੨॥
ਗੁਰ ਤੇ ਬੂਝੈ ਤਾ ਦਰੁ ਸੂਝੈ ॥
If one comes to understand, through the Guru, then he comes to know the Lord's Door.
ਜਦੋਂ ਮਨੁੱਖ ਗੁਰੂ ਪਾਸੋਂ (ਸਹੀ ਜੀਵਨ-ਰਾਹ ਦਾ ਉਪਦੇਸ਼) ਸਮਝ ਲੈਂਦਾ ਹੈ, ਤਦੋਂ ਉਸ ਨੂੰ ਪਰਮਾਤਮਾ ਦਾ ਦਰ ਦਿੱਸ ਪੈਂਦਾ ਹੈ (ਭਾਵ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ ਹਰਿ-ਨਾਮ ਹੀ ਪ੍ਰਭੂ-ਮਿਲਾਪ ਦਾ ਵਸੀਲਾ ਹੈ)। ਤੇ = ਤੋਂ, ਪਾਸੋਂ। ਬੂਝੈ = (ਸਹੀ ਜੀਵਨ-ਰਾਹ) ਸਮਝਦਾ ਹੈ। ਤਾ = ਤਦੋਂ। ਦਰੁ = (ਪ੍ਰਭੂ ਦਾ) ਦਰਵਾਜ਼ਾ। ਸੂਝੈ = ਸੁੱਝ ਪੈਂਦਾ ਹੈ, ਦਿੱਸ ਪੈਂਦਾ ਹੈ।
ਨਾਮ ਵਿਹੂਣਾ ਕਥਿ ਕਥਿ ਲੂਝੈ ॥
But without the Naam, one babbles and argues in vain.
ਪਰ ਜਿਹੜਾ ਮਨੁੱਖ ਨਾਮ ਤੋਂ ਸੱਖਣਾ ਹੈ ਉਹ (ਹੋਰਨਾਂ ਨੂੰ) ਵਖਿਆਨ ਕਰ ਕਰ ਕੇ (ਆਪ ਅੰਦਰੋਂ ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ। ਕਥਿ = ਕਥ ਕੇ। ਕਥਿ ਕਥਿ = (ਹੋਰਨਾਂ ਨੂੰ) ਵਖਿਆਨ ਕਰ ਕਰ ਕੇ। ਲੂਝੈ = (ਅੰਦਰੋਂ ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ।
ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸਨਾ ਭੂਖ ਗਵਾਈ ਹੇ ॥੧੩॥
The glory of serving the True Guru is that it eradicates hunger and thirst. ||13||
ਗੁਰੂ ਦੀ ਸਰਨ ਪੈਣ ਦੀ ਬਰਕਤਿ ਇਹ ਹੈ ਕਿ ਮਨੁੱਖ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਦੂਰ ਕਰ ਲੈਂਦਾ ਹੈ ॥੧੩॥
ਆਪੇ ਆਪਿ ਮਿਲੈ ਤਾ ਬੂਝੈ ॥
When the Lord unites them with Himself, then they come to understand.
ਪਰ, (ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਜੀਵ ਨੂੰ ਮਿਲ ਪਏ, ਤਦੋਂ ਹੀ ਉਹ (ਸਹੀ ਜੀਵਨ-ਰਾਹ ਨੂੰ) ਸਮਝਦਾ ਹੈ। ਆਪੇ = ਆਪ ਹੀ।
ਗਿਆਨ ਵਿਹੂਣਾ ਕਿਛੂ ਨ ਸੂਝੈ ॥
Without spiritual wisdom, they understand nothing at all.
ਆਤਮਕ ਜੀਵਨ ਦੀ ਸੂਝ ਤੋਂ ਬਿਨਾ ਮਨੁੱਖ ਨੂੰ (ਮਾਇਆ ਦੀ ਤ੍ਰਿਸ਼ਨਾ ਭੁੱਖ ਤੋਂ ਬਿਨਾ ਹੋਰ) ਕੁਝ ਨਹੀਂ ਸੁੱਝਦਾ। ਗਿਆਨ = ਆਤਮਕ ਜੀਵਨ ਦੀ ਸੂਝ।
ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ ॥੧੪॥
One whose mind is filled with the Guru's gift forever - his inner being resounds with the Shabad, and the Word of the Guru's Bani. ||14||
ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਬਖ਼ਸ਼ੀ (ਆਤਮਕ ਜੀਵਨ ਦੀ ਸੂਝ ਦੀ) ਦਾਤ ਸਦਾ ਵੱਸਦੀ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਪ੍ਰਭਾਵ ਆਪਣੇ ਅੰਦਰ ਬਣਾਈ ਰੱਖਦਾ ਹੈ (ਜਿਵੇਂ ਵੱਜ ਰਹੇ ਵਾਜਿਆਂ ਦੇ ਕਾਰਨ ਕੋਈ ਹੋਰ ਨਿੱਕੀ-ਮੋਟੀ ਆਵਾਜ਼ ਨਹੀਂ ਸੁਣੀ ਜਾਂਦੀ) ॥੧੪॥ ਦਾਤਿ = ਬਖ਼ਸ਼ਸ਼। ਅੰਤਰਿ = ਅੰਦਰ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਵਜਾਈ = ਪ੍ਰਭਾਵ ਪਾਇਆ ॥੧੪॥
ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥
He acts according to his pre-ordained destiny.
(ਸਾਰੀ ਖੇਡ ਪਰਮਾਤਮਾ ਦੀ ਰਜ਼ਾ ਵਿਚ ਹੋ ਰਹੀ ਹੈ) ਧੁਰ ਦਰਗਾਹ ਤੋਂ (ਰਜ਼ਾ ਅਨੁਸਾਰ ਜੀਵ ਦੇ ਮੱਥੇ ਉਤੇ ਜੋ ਲੇਖ) ਲਿਖਿਆ ਜਾਂਦਾ ਹੈ, ਉਹੀ ਕਰਮ ਜੀਵ ਕਮਾਂਦਾ ਰਹਿੰਦਾ ਹੈ। ਧੁਰਿ = ਪ੍ਰਭੂ ਦੀ ਹਜ਼ੂਰੀ ਤੋਂ।
ਕੋਇ ਨ ਮੇਟੈ ਧੁਰਿ ਫੁਰਮਾਇਆ ॥
No one can erase the Command of the Primal Lord.
ਧੁਰੋਂ ਹੋਏ ਹੁਕਮ ਨੂੰ ਕੋਈ ਜੀਵ ਮਿਟਾ ਨਹੀਂ ਸਕਦਾ। ਮੇਟੈ = ਮਿਟਾ ਸਕਦਾ।
ਸਤਸੰਗਤਿ ਮਹਿ ਤਿਨ ਹੀ ਵਾਸਾ ਜਿਨ ਕਉ ਧੁਰਿ ਲਿਖਿ ਪਾਈ ਹੇ ॥੧੫॥
They alone dwell in the Sat Sangat, the True Congregation, who have such pre-ordained destiny. ||15||
ਸਾਧ ਸੰਗਤ ਵਿਚ ਉਹਨਾਂ ਮਨੁੱਖਾਂ ਨੂੰ ਹੀ ਬਹਿਣ ਦਾ ਅਵਸਰ ਮਿਲਦਾ ਹੈ, ਜਿਨ੍ਹਾਂ ਦੇ ਮੱਥੇ ਉੱਤੇ ਧੁਰੋਂ ਲਿਖ ਕੇ ਇਹ ਬਖ਼ਸ਼ਸ਼ ਸੌਂਪੀ ਜਾਂਦੀ ਹੈ ॥੧੫॥ ਤਿਨ ਹੀ ਵਾਸਾ = ਉਹਨਾਂ ਦਾ ਹੀ ਨਿਵਾਸ। ਕਉ = ਨੂੰ। ਲਿਖਿ = ਲਿਖ ਕੇ। ਪਾਈ = (ਇਹ ਦਾਤ ਭਾਗਾਂ ਵਿਚ) ਪਾ ਦਿੱਤੀ ਹੈ ॥੧੫॥
ਅਪਣੀ ਨਦਰਿ ਕਰੇ ਸੋ ਪਾਏ ॥
He alone finds the Lord, unto whom He grants His Grace.
(ਸਾਧ ਸੰਗਤ ਵਿਚ ਟਿਕਣ ਦੀ ਦਾਤਿ) ਉਹ ਮਨੁੱਖ ਹਾਸਲ ਕਰਦਾ ਹੈ, ਜਿਸ ਉੱਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ। ਨਦਰਿ = ਮਿਹਰ ਦੀ ਨਿਗਾਹ।
ਸਚੈ ਸਬਦਿ ਤਾੜੀ ਚਿਤੁ ਲਾਏ ॥
He links his consciousness to the deep meditative state of the True Shabad.
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਆਪਣਾ ਮਨ ਜੋੜਦਾ ਹੈ-ਇਹੀ ਹੈ (ਉਸ ਦੀ ਜੋਗੀਆਂ ਵਾਲੀ) ਸਮਾਧੀ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਬਾਣੀ ਦੀ ਰਾਹੀਂ। ਤਾੜੀ = ਸਮਾਧੀ ਵਿਚ, ਇਕਾਗ੍ਰਤਾ ਵਿਚ।
ਨਾਨਕ ਦਾਸੁ ਕਹੈ ਬੇਨੰਤੀ ਭੀਖਿਆ ਨਾਮੁ ਦਰਿ ਪਾਈ ਹੇ ॥੧੬॥੧॥
Nanak, Your slave, offers this humble prayer; I stand at Your Door, begging for Your Name. ||16||1||
(ਪ੍ਰਭੂ ਦਾ) ਦਾਸ ਨਾਨਕ ਬੇਨਤੀ ਕਰਦਾ ਹੈ (ਕਿ ਉਹ ਮਨੁੱਖ ਪ੍ਰਭੂ ਦੇ) ਦਰ ਤੇ (ਹਾਜ਼ਰ ਰਹਿ ਕੇ) ਪ੍ਰਭੂ ਦਾ ਨਾਮ-ਭਿੱਛਿਆ ਪ੍ਰਾਪਤ ਕਰ ਲੈਂਦਾ ਹੈ ॥੧੬॥੧॥ ਭੀਖਿਆ = ਖੈਰ, ਭਿੱਛਿਆ। ਦਰਿ = ਪ੍ਰਭੂ ਦੇ ਦਰ ਤੇ ॥੧੬॥੧॥