ਮੋਹਨ ਛੰਦ

MOHAN STANZA

ਮੋਹਨ ਛੰਦ:

ਅਰਿ ਮਾਰਿ ਕੈ ਰਿਪੁ ਟਾਰ ਕੈ ਨ੍ਰਿਪ ਮੰਡਲੀ ਸੰਗ ਕੈ ਲੀਓ

(ਕਲਕੀ ਅਵਤਾਰ ਨੇ) ਵੈਰੀਆਂ ਨੂੰ ਮਾਰ ਕੇ, ਦੁਸ਼ਮਨਾਂ ਨੂੰ ਠਿਕਾਣੇ ਲਗਾ ਕੇ ਰਾਜਿਆਂ ਦੀ ਮੰਡਲੀ ਨੂੰ ਨਾਲ ਲੈ ਲਿਆ ਹੈ।

ਜਤ੍ਰ ਤਤ੍ਰ ਜਿਤੇ ਤਿਤੇ ਅਤਿ ਦਾਨ ਮਾਨ ਸਬੈ ਦੀਓ

After killing the enemies and taking the group of kings alongwith him, the Kalki incarnation bestowed charities here there and everywhere

ਜਿਥੇ ਕਿਥੇ (ਜੋ ਲੋਕ) ਜਿਤੇ ਹਨ, ਉਨ੍ਹਾਂ ਸਾਰਿਆਂ ਨੂੰ ਬਹੁਤ ਦਾਨ ਅਤੇ ਸਨਮਾਨ ਦਿੱਤਾ ਹੈ।

ਸੁਰ ਰਾਜ ਜ︀ਯੋ ਨ੍ਰਿਪ ਰਾਜ ਹੁਐ ਗਿਰ ਰਾਜ ਸੇ ਭਟ ਮਾਰ ਕੈ

ਪਰਬਤਾਂ ਵਰਗੇ ਸੂਰਮਿਆਂ ਨੂੰ ਮਾਰ ਕੇ ਇੰਦਰ ਦੇ ਸਮਾਨ ਰਾਜਿਆਂ ਦੇ ਰਾਜੇ ਹੋ ਗਏ ਹਨ।

ਸੁਖ ਪਾਇ ਹਰਖ ਬਢਾਇਕੈ ਗ੍ਰਹਿ ਆਇਯੋ ਜਸੁ ਸੰਗ ਲੈ ॥੫੫੯॥

After killing the powerful enemies like indra the Lord getting pleased and also getting approbation, came back to his home.559.

ਸੁਖ ਪ੍ਰਾਪਤ ਕਰਕੇ, ਖੁਸ਼ੀ ਨੂੰ ਵਧਾ ਕੇ ਅਤੇ ਯਸ਼ ਨੂੰ ਨਾਲ ਲੈ ਕੇ (ਕਲਕੀ ਅਵਤਾਰ) ਘਰ ਨੂੰ ਪਰਤੇ ਹਨ ॥੫੫੯॥

ਅਰਿ ਜੀਤ ਜੀਤ ਅਭੀਤ ਹ੍ਵੈ ਜਗਿ ਹੋਮ ਜਗ ਘਨੇ ਕਰੇ

ਵੈਰੀਆਂ ਨੂੰ ਜਿਤ ਜਿਤ ਕੇ ਅਤੇ ਡਰ ਤੋਂ ਰਹਿਤ ਹੋ ਕੇ ਜਗਤ ਵਿਚ ਬਹੁਤ ਹੋਮ ਅਤੇ ਯੱਗ ਕੀਤੇ ਹਨ।

ਦੇਸਿ ਦੇਸਿ ਅਸੇਸ ਭਿਛਕ ਰੋਗ ਸੋਗ ਸਬੈ ਹਰੇ

After conquering the enemies, he fearlessly performed many hom-yajnas and removed the sufferings and ailments of all the beggars in various countires

ਦੇਸ਼ ਦੇਸ਼ ਦੇ ਸਾਰੇ ਮੰਗਣ ਵਾਲਿਆਂ ਦੇ ਸਭ ਰੋਗ ਅਤੇ ਸੋਗ ਦੂਰ ਕਰ ਦਿੱਤੇ ਹਨ।

ਕੁਰ ਰਾਜ ਜਿਉ ਦਿਜ ਰਾਜ ਕੇ ਬਹੁ ਭਾਤਿ ਦਾਰਿਦ ਮਾਰ ਕੈ

ਦੁਰਯੋਧਨ ਦੁਆਰਾ, ਦ੍ਰੋਣਾਚਾਰਯ ('ਦਿਜ ਰਾਜ') ਦੇ ਦਰਿਦ੍ਰ ਨੂੰ ਕਟਣ ਵਾਂਗ ਬਹੁਤ ਤਰ੍ਹਾਂ ਦੇ (ਦਰਿਦ੍ਰ ਦੂਰ ਕਰਕੇ) ਜਗਤ ਨੂੰ ਜਿਤ ਕੇ

ਜਗੁ ਜੀਤਿ ਸੰਭਰ ਕੋ ਚਲਯੋ ਜਗਿ ਜਿਤ ਕਿਤ ਬਿਥਾਰ ਕੈ ॥੫੬੦॥

After removing the poverty of Brahmins, like the kings of Kuru clan, the Lord on conquering the worlds and spreading his glory of victory, marched towards

ਅਤੇ ਜਿਥੇ ਕਿਥੇ ਯਸ਼ ਨੂੰ ਪਸਾਰ ਕੇ (ਕਲਕੀ ਅਵਤਾਰ ਆਪਣੇ ਨਗਰ) ਸੰਭਰ (ਸੰਭਲ) ਨੂੰ ਚਲੇ ਹਨ ॥੫੬੦॥

ਜਗ ਜੀਤਿ ਬੇਦ ਬਿਥਾਰ ਕੇ ਜਗ ਸੁ ਅਰਥ ਅਰਥ ਚਿਤਾਰੀਅੰ

ਜਗਤ ਨੂੰ ਜਿਤ ਕੇ, ਵੇਦਾਂ (ਦੀ ਰੀਤ) ਦਾ ਪ੍ਰਚਾਰ ਕਰਕੇ ਅਤੇ ਜਗਤ ਲਈ ਚੰਗਾ ਆਚਾਰ ਸੋਚ ਕੇ

ਦੇਸਿ ਦੇਸਿ ਬਿਦੇਸ ਮੈ ਨਵ ਭੇਜਿ ਭੇਜਿ ਹਕਾਰੀਅੰ

Conquering the world, spreding the praise of the Vedas and thinking about the good works, the lord subdued fighting all the kings of various countries

ਦੇਸ ਦੇਸ ਅਤੇ ਵਿਦੇਸ ਵਿਚ ਨਵੇਂ (ਦੂਤ) ਭੇਜ ਭੇਜ ਕੇ (ਵੇਦ ਪਾਠੀਆਂ ਨੂੰ) ਬੁਲਾ ਲਿਆ ਹੈ।

ਧਰ ਦਾੜ ਜਿਉ ਰਣ ਗਾੜ ਹੁਇ ਤਿਰਲੋਕ ਜੀਤ ਸਬੈ ਲੀਏ

ਵਰਾਹ ਅਵਤਾਰ ('ਧਰ ਧਾੜ') ਵਾਂਗ ਬਹੁਤ ਭਿਆਨਕ ਯੁੱਧ ਕਰਕੇ ਸਾਰੇ ਤਿੰਨਾਂ ਲੋਕਾਂ ਨੂੰ ਜਿਤ ਲਿਆ ਹੈ।

ਬਹੁ ਦਾਨ ਦੈ ਸਨਮਾਨ ਸੇਵਕ ਭੇਜ ਭੇਜ ਤਹਾ ਦੀਏ ॥੫੬੧॥

On becoming the axe of Yama, the Lord conquered all the three worlds and sent his servants with honour everywhere, bestowing great gifts on them.561.

(ਵੇਦ ਪਾਠੀਆਂ ਨੂੰ) ਬਹੁਤ ਦਾਨ ਦੇ ਕੇ ਅਤੇ ਸਨਮਾਨ ਪੂਰਵਕ ਸੇਵਕਾਂ ਨਾਲ (ਉਨ੍ਹਾਂ ਨੂੰ) ਉਥੇ ਉਥੇ ਭੇਜ ਦਿੱਤਾ ਹੈ ॥੫੬੧॥

ਖਲ ਖੰਡਿ ਖੰਡਿ ਬਿਹੰਡ ਕੈ ਅਰਿ ਦੰਡ ਦੰਡ ਬਡੋ ਦੀਯੋ

ਦੁਸ਼ਟਾਂ ਨੂੰ ਟੋਟੇ ਟੋਟੇ ਕਰਕੇ ਅਤੇ ਪੂਰੀ ਤਰ੍ਹਾਂ ਨਸ਼ਟ ਕਰਕੇ ਵੈਰੀਆਂ ਨੂੰ ਬਹੁਤ ਦੰਡ ਦਿੱਤੇ ਹਨ।

ਅਰਬ ਖਰਬ ਅਦਰਬ ਦਰਬ ਸੁ ਜੀਤ ਕੈ ਆਪਨੋ ਕੀਯੋ

On destroying and punishing the tyrants, the Lord conquered the materials of the value of billions

ਅਰਬਾਂ ਖਰਬਾਂ ਧਨ-ਹੀਣਾਂ ਨੂੰ ਧਨ-ਪਦਾਰਥ ਦੇ ਕੇ ਅਤੇ ਜਿਤ ਕੇ ਆਪਣਾ ਬਣਾ ਲਿਆ ਹੈ।

ਰਣਜੀਤ ਜੀਤ ਅਜੀਤ ਜੋਧਨ ਛਤ੍ਰ ਅਤ੍ਰ ਛਿਨਾਈਅੰ

ਨਾ ਜਿਤੇ ਜਾ ਸਕਣ ਵਾਲਿਆਂ ਯੋਧਿਆਂ ਨੂੰ ਰਣ ਵਿਚ ਜਿਤ ਜਿਤ ਕੇ ਉਨ੍ਹਾਂ ਪਾਸੋਂ ਅਸਤ੍ਰ-ਸ਼ਸਤ੍ਰ ਅਤੇ ਛਤ੍ਰ ਖੋਹ ਲਏ ਹਨ।

ਸਰਦਾਰ ਬਿੰਸਤਿ ਚਾਰ ਕਲਿ ਅਵਤਾਰ ਛਤ੍ਰ ਫਿਰਾਈਅੰ ॥੫੬੨॥

Subduing the warriors, he conquered their weapons and crown and the canopy of Kali-incarnation revolved on all the four sides.562.

(ਫਿਰ) ਚੌਬੀਸ ਅਵਤਾਰਾਂ ਦੇ ਸਰਦਾਰ ਕਲਕੀ ਅਵਤਾਰ ਦਾ ਛਤ੍ਰ ਫਿਰਨ ਲਗਾ ਹੈ ॥੫੬੨॥