ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥
The river flows on and on; it loves to eat into its banks.
(ਸੰਸਾਰੀ ਬੰਦਿਆਂ-ਰੂਪ) ਕੰਧੀ (ਰੁੱਖੜਿਆਂ) ਨੂੰ ਢਾਹੁਣ ਲਈ (ਭਾਵ, ਦੁੱਖੀ ਕਰਨ ਲਈ) (ਇਹ ਦੁੱਖਾਂ ਦੀ) ਬੇਅੰਤ ਲੰਮੀ ਨਦੀ ਵਗ ਰਹੀ ਹੈ, ਲੰਮੀ ਲੰਮੀ = ਬਹੁਤ ਲੰਮੀ। ਨਦੀ = ਦੁਖਾਂ ਦੀ ਨਦੀ। ਵਹੈ = ਚੱਲ ਰਹੀ ਹੈ। ਕੇਰੈ ਹੇਤਿ = ਡੇਗਣ ਵਾਸਤੇ, ਢਾਹਣ ਵਾਸਤੇ।
ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥੮੬॥
What can the whirlpool do to the boat, if the boatman remains alert? ||86||
(ਪਰ ਇਸ ਨਦੀ ਦਾ) ਘੁੰਮਣ-ਘੇਰ (ਉਸ ਜ਼ਿੰਦਗੀ-ਰੂਪ) ਬੇੜੇ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, ਜੋ (ਸਤਿਗੁਰੂ) ਮਲਾਹ ਦੇ ਚੇਤੇ ਵਿਚ ਰਹੇ (ਭਾਵ, ਜਿਸ ਮਨੁੱਖ ਉਤੇ ਗੁਰੂ ਮੇਹਰ ਦੀ ਨਜ਼ਰ ਰੱਖੇ, ਉਸ ਨੂੰ ਦੁੱਖ-ਅਗਨੀ ਨਹੀਂ ਪੋਂਹਦੀ) ॥੮੬॥ ਨੋ = ਨੂੰ। ਕਿਆ ਕਰੇ = ਕੀਹ ਵਿਗਾੜ ਸਕਦਾ ਹੈ? ਪਾਤਣ = ਪਾਤਣ ਦੇ। ਪਾਤਣ ਚੇਤਿ = ਪਾਤਣ ਦੇ ਚੇਤੇ ਵਿਚ, ਮਲਾਹ ਦੇ ਚੇਤੇ ਵਿਚ। ਸੁ = ਉਹ ਬੇੜਾ। ਚੇਤਿ = ਚੇਤੇ ਵਿਚ ॥੮੬॥