ਫਰੀਦਾ ਗਲੀਂ︀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥
Fareed, there are dozens who say they are friends; I search, but I cannot find even one.
ਹੇ ਫਰੀਦ! ਗੱਲਾਂ ਨਾਲ ਪਤਿਆਉਣ ਵਾਲੇ ਤਾਂ ਵੀਹ ਮਿਤ੍ਰ (ਮਿਲ ਪੈਂਦੇ) ਹਨ; ਪਰ ਖੋਜ ਕਰਨ ਲੱਗਿਆਂ ਅਸਲ ਸੱਚਾ ਮਿੱਤਰ ਨਹੀਂ ਲੱਭਦਾ (ਜੋ ਮੇਰੀ ਜ਼ਿੰਦਗੀ ਦੇ ਬੇੜੇ ਨੂੰ ਦੁੱਖਾਂ ਦੀ ਨਦੀ ਵਿਚੋਂ ਪਾਰ ਲਾਏ)। ਗਲੀ = ਗੱਲਾਂ ਨਾਲ, (ਭਾਵ,) ਗੱਲਾਂ ਨਾਲ ਪਤਿਆਉਣ ਵਾਲੇ। ਇਕੁ = ਅਸਲ ਸੱਜਣ। ਨ ਲਹਾਂ = ਮੈਨੂੰ ਨਹੀਂ ਲੱਭਦਾ।
ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨੑਾ ਮਾ ਪਿਰੀ ॥੮੭॥
I yearn for my beloved like a smouldering fire. ||87||
ਮੈਂ ਤਾਂ ਇਹੋ ਜਿਹੇ (ਸਤ-ਸੰਗੀ) ਸੱਜਣਾਂ ਦੇ (ਨਾਹ ਮਿਲਣ) ਕਰਕੇ ਧੁਖਦੀ ਮਿਲੀ ਵਾਂਗ ਅੰਦਰੇ ਅੰਦਰ ਦੁਖੀ ਹੋ ਰਿਹਾ ਹਾਂ ॥੮੭॥ ਧੁਖਾਂ = ਅੰਦਰੇ ਅੰਦਰ ਦੁਖੀ ਹੋ ਰਿਹਾ ਹਾਂ। ਮਾਂਲੀਹ = ਮਿਲੀ, ਸੁੱਕੇ ਗੋਹੇ ਦਾ ਚੂਰਾ। ਮਾ = ਮੇਰਾ। ਪਿਰੀ ਕਾਰਣਿ = ਪਿਆਰੇ ਸੱਜਣਾਂ ਦੀ ਖ਼ਾਤਰ। ਤਿੰਨ੍ਹ੍ਹਾ = ਉਹਨਾਂ ॥੮੭॥