ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥
Fareed, this body is always barking. Who can stand this constant suffering?
ਹੇ ਫਰੀਦ! ਇਹ (ਮੇਰਾ) ਸਰੀਰ ਤਾਂ ਭੌਂਕਾ ਹੋ ਗਿਆ ਹੈ (ਭਾਵ, ਹਰ ਵੇਲੇ ਨਿੱਤ ਨਵੇਂ ਪਦਾਰਥ ਮੰਗਦਾ ਰਹਿੰਦਾ ਹੈ, ਇਸ ਦੀਆਂ ਨਿੱਤ ਦੀਆਂ ਮੰਗਾਂ ਪੂਰੀਆਂ ਕਰਨ ਦੀ ਖ਼ਾਤਰ) ਕੌਣ ਨਿੱਤ ਔਖਾ ਹੁੰਦਾ ਰਹੇ? (ਭਾਵ, ਮੈਨੂੰ ਨਹੀਂ ਪੁੱਜਦਾ ਕਿ ਨਿੱਤ ਔਖਾ ਹੁੰਦਾ ਰਹਾਂ)। ਭਉਕਣਾ = ਜਿਸ ਨੂੰ ਭਉਕਣ ਦੀ ਆਦਤ ਪੈ ਗਈ ਹੈ, ਭਉਂਕਾ। ਦੁਖੀਐ ਕਉਣੁ = ਕੌਣ ਔਖਾ ਹੁੰਦਾ ਰਹੇ?
ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥
I have put plugs in my ears; I don't care how much the wind is blowing. ||88||
ਮੈਂ ਤਾਂ ਕੰਨਾਂ ਵਿਚ ਬੁੱਜੇ ਦੇਈ ਰੱਖਾਂਗਾ ਜਿਤਨੀ ਜੀ ਚਾਹੇ ਹਵਾ ਝੁੱਲਦੀ ਰਹੇ, (ਭਾਵ, ਜਿਤਨਾ ਜੀ ਚਾਹੇ ਇਹ ਸਰੀਰ ਮੰਗਾਂ ਮੰਗਣ ਦਾ ਰੌਲਾ ਪਾਈ ਜਾਏ, ਮੈਂ ਇਸ ਦੀ ਇੱਕ ਭੀ ਨਹੀਂ ਸੁਣਾਂਗਾ) ॥੮੮॥ ਦੇ ਰਹਾਂ = ਦੇਈ ਰੱਖਾਂ, ਦੇਈ ਰੱਖਾਂਗਾ। ਕਿਤੀ = ਕਿਤਨੀ ਹੀ, ਜਿਤਨੀ ਜੀ ਚਾਹੇ। ਪਉਣੁ = ਹਵਾ ॥੮੮॥