ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨੑਿ ॥
Fareed, God's dates have ripened, and rivers of honey flow.
(ਪਰ ਇਹ ਸਰੀਰ ਵਿਚਾਰਾ ਭੀ ਕੀਹ ਕਰੇ? ਇਸ ਨੂੰ ਖਿੱਚ ਪਾਣ ਲਈ ਚਾਰ-ਚੁਫੇਰੇ ਜਗਤ ਵਿਚ) ਹੇ ਫਰੀਦ! ਪਰਮਾਤਮਾ ਦੀਆਂ ਪੱਕੀਆਂ ਹੋਈਆਂ ਖਜੂਰਾਂ (ਦਿੱਸ ਰਹੀਆਂ ਹਨ), ਅਤੇ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਹਨ (ਭਾਵ, ਹਰ ਪਾਸੇ ਸੋਹਣੇ ਸੋਹਣੇ, ਸੁਆਦਲੇ ਤੇ ਮਨ-ਮੋਹਣੇ ਪਦਾਰਥ ਤੇ ਵਿਸ਼ੇ-ਵਿਕਾਰ ਮੌਜੂਦ ਹਨ)। ਰਬ ਖਜੂਰੀ = ਰੱਬ ਦੀਆਂ ਖਜੂਰਾਂ। ਮਾਖਿਅ = ਮਾਖਿਉਂ ਦੀਆਂ। ਮਾਖਿਅ ਨਈ = ਸ਼ਹਿਦ ਦੀਆਂ ਨਦੀਆਂ। ਵਹੰਨਿ = ਵਹਿੰਦੀਆਂ ਹਨ, ਵਗ ਰਹੀਆਂ ਹਨ।
ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ ॥੮੯॥
With each passing day, your life is being stolen away. ||89||
(ਉਂਞ ਇਹ ਭੀ ਠੀਕ ਹੈ ਕਿ ਇਹਨਾਂ ਪਦਾਰਥਾਂ ਦੇ ਮਾਣਨ ਵਿਚ ਮਨੁੱਖ ਦਾ) ਜੋ ਜੋ ਦਿਹਾੜਾ ਬੀਤਦਾ ਹੈ, ਉਹ ਇਸ ਦੀ ਉਮਰ ਨੂੰ ਹੀ ਹੱਥ ਪੈ ਰਹੇ ਹਨ (ਭਾਵ, ਅਜ਼ਾਈਂ ਜਾ ਰਹੇ ਹਨ) ॥੮੯॥ ਡੀਹੜਾ = ਦਿਹਾੜਾ। ਹਥ ਪਵੰਨ੍ਹ੍ਹਿ = ਹੱਥ ਪੈ ਰਹੇ ਹਨ। ਵੰਞੈ = ਜਾਂਦਾ ਹੈ, ਗੁਜ਼ਰਦਾ ਹੈ ॥੮੯॥