ਕਵਣ ਮੂਲੁ ਕਵਣ ਮਤਿ ਵੇਲਾ ॥

"What is the root, the source of all? What teachings hold for these times?

(ਪ੍ਰਸ਼ਨ:)-(ਜੀਵਨ ਦਾ) ਕੀਹ ਮੂਲ ਹੈ? ਕੇਹੜੀ ਸਿੱਖਿਆ ਲੈਣ ਦਾ (ਇਹ ਮਨੁੱਖਾ ਜਨਮ ਦਾ) ਸਮਾ ਹੈ? ਮੂਲੁ = ਮੁੱਢ। ਵੇਲਾ = ਸਮਾ।

ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥

Who is your guru? Whose disciple are you?

ਤੇਰਾ ਕੌਣ ਗੁਰੂ ਹੈ, ਜਿਸ ਦਾ ਤੂੰ ਚੇਲਾ ਹੈਂ?

ਕਵਣ ਕਥਾ ਲੇ ਰਹਹੁ ਨਿਰਾਲੇ ॥

What is that speech, by which you remain unattached?

ਕੇਹੜੀ ਗੱਲ ਨਾਲ ਤੂੰ ਨਿਰਲੇਪ ਰਹਿੰਦਾ ਹੈਂ? ਕਥਾ = ਗੱਲ। ਕਵਣ ਕਥਾ ਲੇ = ਕੇਹੜੀ ਗੱਲ ਨਾਲ। ਨਿਰਾਲੇ = ਵੱਖਰੇ, ਨਿਰਲੇਪ।

ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥

Listen to what we say, O Nanak, you little boy.

ਨਾਨਕ ਕਹਿੰਦਾ ਹੈ (ਜੋਗੀਆਂ ਨੇ ਕਿਹਾ-) ਹੇ ਬਾਲਕ (ਨਾਨਕ!) ਸੁਣ, ਬਾਲੇ = ਹੇ ਬਾਲਕ!

ਏਸੁ ਕਥਾ ਕਾ ਦੇਇ ਬੀਚਾਰੁ ॥

Give us your opinion on what we have said.

(ਅਸਾਨੂੰ) ਇਸ ਗੱਲ ਦੀ ਭੀ ਵਿਚਾਰ ਦੱਸ,

ਭਵਜਲੁ ਸਬਦਿ ਲੰਘਾਵਣਹਾਰੁ ॥੪੩॥

How can the Shabad carry us across the terrifying world-ocean?" ||43||

(ਅਸਾਨੂੰ ਇਹ ਗੱਲ ਭੀ ਸਮਝਾ ਕਿ ਕਿਵੇਂ) ਸ਼ਬਦ ਦੀ ਰਾਹੀਂ (ਗੁਰੂ ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਕਰਨ ਦੇ ਸਮਰੱਥ ਹੈ ॥੪੩॥ ਸਬਦਿ = ਸ਼ਬਦ ਦੀ ਰਾਹੀਂ। ਲੰਘਾਵਣਹਾਰੁ = ਲੰਘਾਣ-ਯੋਗਾ, ਲੰਘਾਣ ਦੇ ਸਮਰੱਥ ॥੪੩॥

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥

From the air came the beginning. This is the age of the True Guru's Teachings.

(ਉੱਤਰ:) ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ। ਪਵਨ = ਪ੍ਰਾਣ।

ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥

The Shabad is the Guru, upon whom I lovingly focus my consciousness; I am the chaylaa, the disciple.

ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ। ਸੁਰਤਿ ਧੁਨਿ = ਸੁਰਤ ਦੀ ਧੁਨਿ, ਲਗਨ, ਟਿਕਾਉ।

ਅਕਥ ਕਥਾ ਲੇ ਰਹਉ ਨਿਰਾਲਾ ॥

Speaking the Unspoken Speech, I remain unattached.

ਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ (ਭਾਵ, ਗੁਣ ਗਾ ਕੇ) ਮਾਇਆ ਤੋਂ ਨਿਰਲੇਪ ਰਹਿੰਦਾ ਹਾਂ। ਅਕਥ = ਉਹ ਪ੍ਰਭੂ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਹੋ ਸਕਦਾ। ਰਹਉ = ਮੈਂ ਰਹਿੰਦਾ ਹਾਂ। {ਨੋਟ: ਉਪਰਲੀ ਪਉੜੀ ਦੇ ਲਫ਼ਜ਼ 'ਰਹਹੁ' ਦੇ ਜੋੜ ਦਾ ਇਸ ਲਫ਼ਜ਼ ਨਾਲੋਂ ਫ਼ਰਕ ਧਿਆਨ-ਯੋਗ ਹੈ, ਉਸ ਦਾ ਅਰਥ ਹੈ "ਤੁਸੀ ਰਹਿੰਦੇ ਹੋ"}।

ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥

O Nanak, throughout the ages, the Lord of the World is my Guru.

ਤੇ, ਹੇ ਨਾਨਕ! ਉਹ ਗੁਰ-ਗੋਪਾਲ ਹਰੇਕ ਜੁਗ ਵਿਚ ਮੌਜੂਦ ਹੈ। ਜੁਗ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ। ਗੋਪਾਲ = ਧਰਤੀ ਨੂੰ ਪਾਲਣ ਵਾਲਾ।

ਏਕੁ ਸਬਦੁ ਜਿਤੁ ਕਥਾ ਵੀਚਾਰੀ ॥

I contemplate the sermon of the Shabad, the Word of the One God.

ਕੇਵਲ ਗੁਰ-ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ, ਏਕੁ ਸਬਦੁ = ਕੇਵਲ ਸ਼ਬਦ ਹੀ। ਜਿਤੁ = ਜਿਸ ਦੀ ਰਾਹੀਂ।

ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥

The Gurmukh puts out the fire of egotism. ||44||

(ਇਸ ਸ਼ਬਦ ਦੀ ਰਾਹੀਂ ਹੀ) ਗੁਰਮੁਖ ਮਨੁੱਖ ਨੇ ਹਉਮੈ (ਖ਼ੁਦ-ਗਰਜ਼ੀ ਦੀ) ਅੱਗ (ਆਪਣੇ ਅੰਦਰੋਂ) ਦੂਰ ਕੀਤੀ ਹੈ ॥੪੪॥ ਨਿਵਾਰੀ = ਦੂਰ ਕੀਤੀ ॥੪੪॥