ਸਲੋਕ ॥
Salok:
ਸਲੋਕ।
ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ ॥
For his family, he works very hard; for the sake of Maya, he makes countless efforts.
ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਹਨ, ਮਾਇਆ ਦੀ ਖ਼ਾਤਰ ਅਨੇਕਾਂ ਆਹਰ ਕਰਦੇ ਹਨ, ਜਤਨ = ਕੋਸ਼ਿਸ਼ਾਂ। ਅਨੇਕ ਉਦਮਹ = ਕਈ ਆਹਰ।
ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ ॥੧॥
But without loving devotional worship of the Lord, O Nanak, he forgets God, and then, he is a mere ghost. ||1||
ਪਰ ਪ੍ਰਭੂ ਦੀ ਭਗਤੀ ਦੀ ਤਾਂਘ ਤੋਂ ਸੱਖਣੇ ਰਹਿੰਦੇ ਹਨ, ਤੇ ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਵਿਸਾਰਦੇ ਹਨ ਉਹ (ਮਾਨੋ) ਜਿੰਨ ਭੂਤ ਹਨ ॥੧॥ ਭਗਤਿ ਭਾਵ ਹੀਣੰ = ਬੰਦਗੀ ਦੀ ਤਾਂਘ ਤੋਂ ਸੱਖਣੇ। ਪ੍ਰੇਤਤਹ = ਜਿੰਨ ਭੂਤ ॥੧॥
ਤੁਟੜੀਆ ਸਾ ਪ੍ਰੀਤਿ ਜੋ ਲਾਈ ਬਿਅੰਨ ਸਿਉ ॥
That love shall break, which is established with any other than the Lord.
ਜੇਹੜੀ ਪ੍ਰੀਤ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਲਾਈਦੀ ਹੈ, ਉਹ ਆਖ਼ਰ ਟੁੱਟ ਜਾਂਦੀ ਹੈ। ਤੁਟੜੀਆ = ਟੁੱਟ ਗਈ। ਸਾ = ਉਹ। ਬਿਅੰਨ ਸਿਉ = ਕਿਸੇ ਹੋਰ ਨਾਲ।
ਨਾਨਕ ਸਚੀ ਰੀਤਿ ਸਾਂਈ ਸੇਤੀ ਰਤਿਆ ॥੨॥
O Nanak, that way of life is true, which inspires love of the Lord. ||2||
ਪਰ, ਹੇ ਨਾਨਕ! ਜੇ ਸਾਈਂ ਪ੍ਰਭੂ ਨਾਲ ਰੱਤੇ ਰਹੀਏ, ਤਾਂ ਇਹੋ ਜਿਹੀ ਜੀਵਨ-ਜੁਗਤਿ ਸਦਾ ਕਾਇਮ ਰਹਿੰਦੀ ਹੈ ॥੨॥ ਸਚੀ = ਸਦਾ ਕਾਇਮ ਰਹਿਣ ਵਾਲੀ। ਰੀਤਿ = ਮਰਯਾਦਾ। ਸੇਤੀ = ਨਾਲ। ਰਤਿਆ = ਜੇ ਰੱਤੇ ਰਹੀਏ ॥੨॥