ਪਉੜੀ ॥
Pauree:
ਪਉੜੀ।
ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ ਪ੍ਰੇਤੁ ॥
Forgetting Him, one's body turns to dust, and everyone calls him a ghost.
ਜਿਸ ਜਿੰਦ ਦੇ ਵਿਛੁੜਨ ਨਾਲ (ਮਨੁੱਖ ਦਾ) ਸਰੀਰ ਸੁਆਹ ਹੋ ਜਾਂਦਾ ਹੈ, ਸਾਰੇ ਲੋਕ (ਉਸ ਸਰੀਰ) ਨੂੰ ਅਪਵਿੱਤ੍ਰ ਆਖਣ ਲੱਗ ਪੈਂਦੇ ਹਨ; ਜਿਸੁ ਬਿਸਰਤ = ਜਿਸ ਜਿੰਦ ਦੇ ਵਿਛੋੜੇ ਨਾਲ। ਭਸਮ = ਸੁਆਹ। ਪ੍ਰੇਤੁ = ਅਪਵਿਤ੍ਰ ਹਸਤੀ। ਸਭਿ = ਸਾਰੇ ਲੋਕ।
ਖਿਨੁ ਗ੍ਰਿਹ ਮਹਿ ਬਸਨ ਨ ਦੇਵਹੀ ਜਿਨ ਸਿਉ ਸੋਈ ਹੇਤੁ ॥
And those, with whom he was so much in love - they do not let him stay in their home, even for an instant.
ਜਿਨ੍ਹਾਂ ਸਨਬੰਧੀਆਂ ਨਾਲ ਇਤਨਾ ਪਿਆਰ ਹੁੰਦਾ ਹੈ, ਉਹ ਇਕ ਪਲਕ ਲਈ ਭੀ ਘਰ ਵਿਚ ਰਹਿਣ ਨਹੀਂ ਦੇਂਦੇ। ਸੋਈ ਹੇਤੁ = ਇਤਨਾ ਪਿਆਰ।
ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ ॥
Practicing exploitation, he gathers wealth, but what use will it be in the end?
ਪਾਪ ਕਰ ਕਰ ਕੇ ਧਨ ਇਕੱਠਾ ਕਰਦਾ ਰਿਹਾ, ਪਰ ਉਸ ਜਿੰਦ ਦੇ ਕਿਸੇ ਕੰਮ ਨਾਹ ਆਇਆ। ਅਨਰਥ = ਮੰਦੇ ਕੰਮ। ਦਰਬੁ = ਧਨ। ਸੰਚਿਆ = ਇਕੱਠਾ ਕੀਤਾ। ਕਰਿ = ਕਰ ਕੇ। ਕੇਤੁ ਕਾਰਜਿ = (ਉਸ ਜਿੰਦ ਦੇ) ਕਿਸ ਕੰਮ?
ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ ॥
As one plants, so does he harvest; the body is the field of actions.
ਇਹ ਸਰੀਰ (ਕੀਤੇ) ਕਰਮਾਂ ਦੀ (ਮਾਨੋ) ਪੈਲੀ ਹੈ (ਇਸ ਵਿਚ) ਜਿਹੋ ਜਿਹਾ (ਕਰਮ-ਰੂਪ ਬੀਜ ਕੋਈ) ਬੀਜਦਾ ਹੈ ਉਹੀ ਵੱਢਦਾ ਹੈ। ਲੁਣੈ = ਵੱਢਦਾ ਹੈ। ਇਹੁ = ਇਹ ਸਰੀਰ। ਕਰਮ ਖੇਤੁ = ਕਰਮਾਂ ਦਾ ਖੇਤ।
ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ ॥੪॥
The ungrateful wretches forget the Lord, and wander in reincarnation. ||4||
ਜੋ ਮਨੁੱਖ (ਪ੍ਰਭੂ ਦੇ) ਕੀਤੇ (ਉਪਕਾਰਾਂ) ਨੂੰ ਭੁਲਾਉਂਦੇ ਹਨ ਉਹ ਉਸ ਨੂੰ ਵਿਸਾਰ ਦੇਂਦੇ ਹਨ (ਆਖ਼ਰ) ਜੂਨਾਂ ਵਿਚ ਭਟਕਦੇ ਹਨ ॥੪॥ ਅਕਿਰਤਘਣਾ = (ਕ੍ਰਿਤਘਨ) ਕੀਤੇ ਨੂੰ ਭੁਲਾਉਣ ਵਾਲਾ ॥੪॥