ਗਉੜੀ ਭੀ ਸੋਰਠਿ ਭੀ

Gauree And Also Sorat'h:

ਗਉੜੀ ਅਤੇ ਸੋਰਠ ਦੋਵੇਂ।

ਰੇ ਜੀਅ ਨਿਲਜ ਲਾਜ ਤੋੁਹਿ ਨਾਹੀ

O shameless being, don't you feel ashamed?

ਹੇ ਬੇਸ਼ਰਮ ਮਨ! ਤੈਨੂੰ ਸ਼ਰਮ ਨਹੀਂ ਆਉਂਦੀ? ਨਿਲਜ = ਬੇ-ਸ਼ਰਮ। ਤਹਿ = ਤੈਨੂੰ।

ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ

You have forsaken the Lord - now where will you go? Unto whom will you turn? ||1||Pause||

ਪ੍ਰਭੂ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈਂ? (ਭਾਵ, ਕਿਉਂ ਹੋਰ ਆਸਰੇ ਤੂੰ ਤੱਕਦਾ ਹੈਂ?) ॥੧॥ ਰਹਾਉ ॥ ਤਜਿ = ਛੱਡ ਕੇ। ਕਤ = ਕਿੱਥੇ? ਕਾਹੂ ਕੇ = ਕਿਸ ਦੇ ਪਾਸ?॥੧॥ਰਹਾਉ॥ ❀ ਨੋਟ: ਪਹਿਲੀ ਹੀ ਤੁਕ ਦੇ ਲਫ਼ਜ਼ "ਤਹਿ" ਦੇ ਅੱਖਰ 'ਤ' ਨਾਲ ਦੋ ਲਗਾਂ ਵਰਤੀਆਂ ਗਈਆਂ ਹਨ (ੋ) ਅਤੇ (ੁ)। ਲਫ਼ਜ਼ ਦੀ ਅਸਲੀ ਲਗ (ੋ) ਹੈ, ਪਰ ਇੱਥੇ (ੁ) ਪੜ੍ਹਨਾ ਹੈ, ਭਾਵ, ਲਫ਼ਜ਼ 'ਤੋਹਿ' ਨੂੰ ਇੱਥੇ 'ਤੁਹਿ' ਪੜ੍ਹਨਾ ਹੈ।

ਜਾ ਕੋ ਠਾਕੁਰੁ ਊਚਾ ਹੋਈ

One whose Lord and Master is the highest and most exalted

ਜਿਸ ਮਨੁੱਖ ਦਾ ਮਾਲਕ ਵੱਡਾ ਹੋਵੇ, ਜਾ ਕੋ = ਜਿਸ ਦਾ।

ਸੋ ਜਨੁ ਪਰ ਘਰ ਜਾਤ ਸੋਹੀ ॥੧॥

- it is not proper for him to go to the house of another. ||1||

ਉਹ ਪਰਾਏ ਘਰੀਂ ਜਾਂਦਾ ਚੰਗਾ ਨਹੀਂ ਲੱਗਦਾ ॥੧॥ ਪਰ ਘਰ = ਪਰਾਏ ਘਰਾਂ ਵਿਚ। ਜਾਤ = ਜਾਂਦਾ। ਨ ਸੋਹੀ = ਨਹੀਂ ਸੋਭਦਾ ॥੧॥

ਸੋ ਸਾਹਿਬੁ ਰਹਿਆ ਭਰਪੂਰਿ

That Lord and Master is pervading everywhere.

(ਹੇ ਮਨ!) ਉਹ ਮਾਲਕ ਪ੍ਰਭੂ ਸਭ ਥਾਈਂ ਮੌਜੂਦ ਹੈ, ਭਰਪੂਰਿ = ਸਭ ਥਾਈਂ ਮੌਜੂਦ, ਵਿਆਪਕ।

ਸਦਾ ਸੰਗਿ ਨਾਹੀ ਹਰਿ ਦੂਰਿ ॥੨॥

The Lord is always with us; He is never far away. ||2||

ਸਦਾ (ਤੇਰੇ) ਨਾਲ ਹੈ, (ਤੈਥੋਂ) ਦੂਰ ਨਹੀਂ ਹੈ ॥੨॥

ਕਵਲਾ ਚਰਨ ਸਰਨ ਹੈ ਜਾ ਕੇ

Even Maya takes to the Sanctuary of His Lotus Feet.

ਲੱਛਮੀ (ਭੀ) ਜਿਸ ਦੇ ਚਰਨਾਂ ਦਾ ਆਸਰਾ ਲਈ ਬੈਠੀ ਹੈ, ਕਵਲਾ = ਲੱਛਮੀ, ਮਾਇਆ। ਜਾ ਕੇ = ਜਿਸ (ਪ੍ਰਭੂ) ਦੇ।

ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥

Tell me, what is there which is not in His home? ||3||

ਹੇ ਭਾਈ! ਦੱਸ, ਉਸ ਪ੍ਰਭੂ ਦੇ ਘਰ ਕਿਸ ਸ਼ੈ ਦੀ ਕਮੀ ਹੈ? ॥੩॥ ਕਹੁ = ਦੱਸ, ਆਖ। ਜਨ = ਹੇ ਮਨੁੱਖ! ਕਾ ਨਾਹੀ = ਕਿਹੜੀ ਸ਼ੈ ਨਹੀਂ? ਤਾ ਕੇ = ਉਸ (ਪ੍ਰਭੂ) ਦੇ ॥੩॥

ਸਭੁ ਕੋਊ ਕਹੈ ਜਾਸੁ ਕੀ ਬਾਤਾ

Everyone speaks of Him; He is All-powerful.

ਜਿਸ ਪ੍ਰਭੂ ਦੀਆਂ (ਵਡਿਆਈਆਂ ਦੀਆਂ) ਗੱਲਾਂ ਹਰੇਕ ਜੀਵ ਕਰ ਰਿਹਾ ਹੈ, ਸਭੁ ਕੋਊ = ਹਰੇਕ ਜੀਵ। ਜਾਸੁ ਕੀ = ਜਿਸ (ਪ੍ਰਭੂ) ਦੀਆਂ।

ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥੪॥

He is His Own Master; He is the Giver. ||4||

ਉਹ ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ, ਉਹ ਸਾਡਾ (ਸਭਨਾਂ ਦਾ) ਖਸਮ ਹੈ ਤੇ ਸਭ ਪਦਾਰਥ ਦੇਣ ਵਾਲਾ ਹੈ ॥੪॥ ਸੰਮ੍ਰਥੁ = ਸਮਰਥਾ ਵਾਲਾ, ਸੱਤਿਆ ਵਾਲਾ। ਨਿਜ ਪਤਿ = ਅਸਾਡਾ ਖਸਮ। ਦਾਤਾ = ਦੇਣ ਵਾਲਾ ॥੪॥

ਕਹੈ ਕਬੀਰੁ ਪੂਰਨ ਜਗ ਸੋਈ

Says Kabeer, he alone is perfect in this world,

ਕਬੀਰ ਆਖਦਾ ਹੈ-ਸੰਸਾਰ ਵਿਚ ਕੇਵਲ ਉਹੀ ਮਨੁੱਖ ਗੁਣਾਂ ਵਾਲਾ ਹੈ, ਪੂਰਨ = ਭਰਿਆ ਹੋਇਆ, ਸਭ ਗੁਣਾਂ ਵਾਲਾ, ਜਿਸ ਵਿਚ ਕੋਈ ਊਣਤਾ ਨਾਹ ਹੋਵੇ। ਸੋਈ = ਉਹੀ ਮਨੁੱਖ।

ਜਾ ਕੇ ਹਿਰਦੈ ਅਵਰੁ ਹੋਈ ॥੫॥੩੮॥

in whose heart there is none other than the Lord. ||5||38||

ਜਿਸ ਦੇ ਹਿਰਦੇ ਵਿਚ (ਪ੍ਰਭੂ ਤੋਂ ਬਿਨਾ) ਕੋਈ ਹੋਰ (ਦਾਤਾ ਜਚਦਾ) ਨਹੀਂ ॥੫॥੩੮॥ ਜਾ ਕੈ ਹਿਰਦੈ = ਜਿਸ ਮਨੁੱਖ ਦੇ ਹਿਰਦੇ ਵਿਚ। ਅਵਰੁ = (ਪ੍ਰਭੂ ਤੋਂ ਬਿਨਾ) ਕੋਈ ਹੋਰ ॥੫॥੩੮॥