ਸਵੈਯਾ

SWAYYA

ਸਵੈਯਾ:

ਰੋਸ ਕੀਓ ਤਿਨ ਹੂੰ ਮਨ ਮੈ ਜੋਉ ਦੈਤ ਬਚੇ ਨ੍ਰਿਪ ਊਪਰ ਧਾਏ

The demons who had survived, fell upon the king

ਜਿਹੜੇ ਦੈਂਤ ਬਚੇ ਸਨ, ਉਨ੍ਹਾਂ ਨੇ ਮਨ ਵਿਚ ਕ੍ਰੋਧ ਕਰ ਕੇ ਰਾਜੇ ਉਪਰ ਹੱਲਾ ਕਰ ਦਿੱਤਾ।

ਬਾਨ ਕਮਾਨ ਗਦਾ ਬਰਛੀ ਅਗਨਾਯੁਧ ਲੈ ਕਰਿ ਕੋਪ ਬਢਾਏ

They had arrows, swords, maces, lances and fire-arms in their hands

ਬਾਣ, ਕਮਾਨ, ਗਦਾ, ਬਰਛੀ ਅਤੇ ਅਗਨੀ-ਸ਼ਸਤ੍ਰ (ਬੰਦੂਕ) ਹੱਥ ਵਿਚ ਲੈ ਕੇ ਅਤੇ ਕ੍ਰੋਧ ਨੂੰ ਵਧਾ ਕੇ (ਚਲਾਉਂਦੇ ਹਨ)।

ਤੌ ਨ੍ਰਿਪ ਤੀਰ ਸਰਾਸਨੁ ਲੈ ਸਭ ਆਵਤ ਬਾਟ ਮੈ ਕਾਟਿ ਗਿਰਾਏ

The king, with his bow and arrows, chopped them midway and

ਤਦੋਂ ਰਾਜਾ ਤੀਰ-ਕਮਾਨ ਲੈ ਕੇ (ਵੈਰੀਆਂ ਵਲੋਂ) ਆਉਂਦੇ (ਸ਼ਸਤ੍ਰਾਂ-ਅਸਤ੍ਰਾਂ ਨੂੰ) ਉਸੇ ਵੇਲੇ ਰਸਤੇ ਵਿਚ ਹੀ ਕਟ ਕੇ ਸੁਟ ਦਿੰਦਾ ਹੈ।

ਆਪਨੇ ਕਾਢਿ ਨਿਖੰਗਹੁ ਤੇ ਸਰ ਸਤ੍ਰਨ ਕੇ ਉਰ ਬੀਚ ਲਗਾਏ ॥੧੪੭੯॥

Taking the arrows out of his quiver, pierced their chests.1479.

ਆਪਣੇ ਭੱਥੇ ਵਿਚੋ ਤੀਰ ਕਢ ਕੇ ਵੈਰੀਆਂ ਦੇ ਸੀਨੇ ਵਿਚ ਮਾਰੀ ਜਾਂਦਾ ਹੈ ॥੧੪੭੯॥