ਸਲੋਕ ਮਃ ੪ ॥
Salok, Fourth Mehl:
ਸਲੋਕ ਚੋਥੀ ਪਾਤਿਸ਼ਾਹੀ।
ਗੁਰਮੁਖਿ ਮਿਲੇ ਸਿ ਸਜਣਾ ਹਰਿ ਪ੍ਰਭ ਪਾਇਆ ਰੰਗੁ ॥
Those Gurmukhs who meet as friends are blessed with the Lord God's Love.
ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦੀ ਯਾਦ ਵਿਚ) ਜੁੜੇ ਰਹਿੰਦੇ ਹਨ (ਤੇ ਇਸ ਤਰ੍ਹਾਂ ਜਿਨ੍ਹਾਂ ਨੇ) ਪਰਮਾਤਮਾ ਦਾ ਪ੍ਰੇਮ ਹਾਸਲ ਕਰ ਲਿਆ, ਉਹ ਚੰਗੇ ਜੀਵਨ ਵਾਲੇ ਬਣ ਜਾਂਦੇ ਹਨ। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਸਨਮੁਖ ਰਹਿ ਕੇ। ਸੇ = ਉਹ ਬੰਦੇ। ਸਜਣਾ = ਚੰਗੇ ਜੀਵਨ ਵਾਲੇ ਮਨੁੱਖ। ਪ੍ਰਭ ਰੰਗੁ = ਪਰਮਾਤਮਾ ਦਾ ਪਿਆਰ।
ਜਨ ਨਾਨਕ ਨਾਮੁ ਸਲਾਹਿ ਤੂ ਲੁਡਿ ਲੁਡਿ ਦਰਗਹਿ ਵੰਞੁ ॥੧॥
O servant Nanak, praise the Naam, the Name of the Lord; you shall go to His court in joyous high spirits. ||1||
ਹੇ ਦਾਸ ਨਾਨਕ! ਤੂੰ ਭੀ ਪ੍ਰਭੂ ਦੀ ਸਿਫ਼ਤ-ਸਾਲਾਹ (ਸਦਾ) ਕਰਦਾ ਰਹੁ, ਪਰਮਾਤਮਾ ਦੀ ਹਜ਼ੂਰੀ ਵਿਚ ਬੇ-ਫ਼ਿਕਰ ਹੋ ਕੇ ਜਾਇਂਗਾ ॥੧॥ ਸਾਲਾਹਿ = ਸਿਫ਼ਤ-ਸਾਲਾਹ ਕਰਿਆ ਕਰ। ਲੁਡਿ ਲੁਡਿ = ਲੁੱਡੀ ਪਾ ਪਾ ਕੇ, ਬੇ-ਫ਼ਿਕਰ ਹੋ ਕੇ। ਵੰਞੁ = ਜਾਹ ॥੧॥