ਮਃ ੪ ॥
Fourth Mehl:
ਚੌਥੀ ਪਾਤਿਸ਼ਾਹੀ।
ਹਰਿ ਤੂਹੈ ਦਾਤਾ ਸਭਸ ਦਾ ਸਭਿ ਜੀਅ ਤੁਮੑਾਰੇ ॥
Lord, You are the Great Giver of all; all beings are Yours.
ਹੇ ਪ੍ਰਭੂ! ਤੂੰ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਸਾਰੇ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ। ਸਭਸ ਦਾ = ਸਭ ਜੀਵਾਂ ਦਾ। ਸਭਿ = ਸਾਰੇ। ਜੀਅ = (ਲਫ਼ਜ਼ 'ਜੀਉ' ਤੋਂ ਬਹੁ-ਵਚਨ)।
ਸਭਿ ਤੁਧੈ ਨੋ ਆਰਾਧਦੇ ਦਾਨੁ ਦੇਹਿ ਪਿਆਰੇ ॥
They all worship You in adoration; You bless them with Your Bounty, O Beloved.
ਸਾਰੇ ਜੀਵ (ਦੁਨੀਆ ਦੇ ਪਦਾਰਥਾਂ ਵਾਸਤੇ) ਤੈਨੂੰ ਹੀ ਯਾਦ ਕਰਦੇ ਹਨ, ਤੇ ਹੇ ਪਿਆਰੇ! ਤੂੰ (ਸਭ ਨੂੰ) ਦਾਨ ਦੇਂਦਾ ਹੈਂ। ਦੇਹਿ = ਤੂੰ ਦੇਂਦਾ ਹੈਂ। ਪਿਆਰੇ = ਹੇ ਪਿਆਰੇ!
ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਹੁ ਵੁਠਾ ਸੈਸਾਰੇ ॥
The Generous Lord, the Great Giver reaches out with His Hands, and the rain pours down on the world.
ਹਰਿ ਦਾਤੇ ਨੇ ਹਰਿ ਦਾਤਾਰ ਨੇ (ਜਦੋਂ ਆਪਣੀ ਮਿਹਰ ਦਾ) ਹੱਥ ਕੱਢਿਆ ਤਦੋਂ ਜਗਤ ਵਿਚ (ਗੁਰੂ ਦੇ ਉਪਦੇਸ਼ ਦਾ) ਮੀਂਹ ਵੱਸਿਆ। ਦਾਤੈ = ਦਾਤੇ ਨੇ। ਦਾਤਾਰਿ = ਦਾਤਾਰ ਨੇ। ਵੁਠਾ = ਵੱਸਿਆ। ਸੈਸਾਰੇ = ਸੰਸਾਰ ਵਿਚ।
ਅੰਨੁ ਜੰਮਿਆ ਖੇਤੀ ਭਾਉ ਕਰਿ ਹਰਿ ਨਾਮੁ ਸਮੑਾਰੇ ॥
The corn germinates in the fields; contemplate the Lord's Name with love.
(ਜਿਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ) ਪ੍ਰੇਮ (-ਰੂਪ) ਵਾਹੀ ਕਰਨ ਨਾਲ (ਉਸ ਦੇ ਅੰਦਰ ਪਰਮਾਤਮਾ ਦਾ ਨਾਮ-) ਫ਼ਸਲ ਉੱਗ ਪੈਂਦਾ ਹੈ, (ਉਹ ਹਰ ਵੇਲੇ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾਂਦਾ ਹੈ। ਜੰਮਿਆ = ਪੈਦਾ ਹੋਇਆ। ਖੇਤੀ ਭਾਉ = ਪ੍ਰੇਮ-ਰੂਪ ਵਾਹੀ। ਕਰਿ = ਕਰ ਕੇ, ਕਰਨ ਨਾਲ। ਸਮ੍ਹ੍ਹਾਰੇ = ਸੰਭਾਲੇ।
ਜਨੁ ਨਾਨਕੁ ਮੰਗੈ ਦਾਨੁ ਪ੍ਰਭ ਹਰਿ ਨਾਮੁ ਅਧਾਰੇ ॥੨॥
Servant Nanak begs for the Gift of the Support of the Name of his Lord God. ||2||
ਹੇ ਪ੍ਰਭੂ! (ਤੇਰਾ) ਦਾਸ ਨਾਨਕ (ਭੀ ਤੇਰੇ ਨਾਮ ਦਾ) ਖੈਰ (ਤੈਥੋਂ) ਮੰਗਦਾ ਹੈ, ਤੇਰਾ ਨਾਮ (ਦਾਸ ਨਾਨਕ ਦੀ ਜ਼ਿੰਦਗੀ ਦਾ) ਆਸਰਾ (ਬਣਿਆ ਰਹੇ) ॥੨॥ ਅਧਾਰੇ = ਆਸਰਾ ॥੨॥