ਮਾਰੂ ਮਹਲਾ

Maaroo, Third Mehl:

ਮਾਰੂ ਤੀਜੀ ਪਾਤਿਸ਼ਾਹੀ।

ਨਿਹਚਲੁ ਏਕੁ ਸਦਾ ਸਚੁ ਸੋਈ

The One Lord is eternal and unchanging, forever True.

ਸਦਾ ਕਾਇਮ ਰਹਿਣ ਵਾਲਾ ਅਟੱਲ ਸਿਰਫ਼ ਉਹ ਪਰਮਾਤਮਾ ਹੀ ਹੈ। ਨਿਹਚਲੁ = ਅਚੱਲ, ਅਟੱਲ।

ਪੂਰੇ ਗੁਰ ਤੇ ਸੋਝੀ ਹੋਈ

Through the Perfect Guru, this understanding is obtained.

ਪੂਰੇ ਗੁਰੂ ਪਾਸੋਂ ਜਿਨ੍ਹਾਂ ਮਨੁੱਖਾਂ ਨੂੰ ਇਹ ਸਮਝ ਆ ਜਾਂਦੀ ਹੈ, ਤੇ = ਤੋਂ।

ਹਰਿ ਰਸਿ ਭੀਨੇ ਸਦਾ ਧਿਆਇਨਿ ਗੁਰਮਤਿ ਸੀਲੁ ਸੰਨਾਹਾ ਹੇ ॥੧॥

Those who are drenched with the sublime essence of the Lord, meditate forever on Him; following the Guru's Teachings, they obtain the armor of humility. ||1||

ਉਹ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਸਦਾ ਪਰਮਾਤਮਾ ਦਾ ਸਿਮਰਨ ਕਰਦੇ ਹਨ, ਗੁਰੂ ਦੀ ਮੱਤ ਉੱਤੇ ਤੁਰ ਕੇ ਉਹ ਮਨੁੱਖ ਚੰਗੇ ਆਚਰਨ ਦਾ ਸੰਜੋਅ (ਪਹਿਨੀ ਰੱਖਦੇ ਹਨ, ਜਿਸ ਕਰਕੇ ਕੋਈ ਵਿਕਾਰ ਉਹਨਾਂ ਉਤੇ ਹੱਲਾ ਨਹੀਂ ਕਰ ਸਕਦੇ) ॥੧॥ ਰਸਿ = ਰਸ ਵਿਚ। ਧਿਆਇਨਿ = ਧਿਆਉਂਦੇ ਹਨ {ਬਹੁ-ਵਚਨ}। ਸੀਲੁ = ਚੰਗਾ ਸੁਭਾਉ। ਸੰਨਾਹਾ = ਜ਼ਿਰ੍ਹਾ ਬਕਤਰ, ਸੰਜੋਅ, ਲੋਹੇ ਦੀ ਜਾਲੀ ਦੀ ਬਰਦੀ ॥੧॥

ਅੰਦਰਿ ਰੰਗੁ ਸਦਾ ਸਚਿਆਰਾ

Deep within, they love the True Lord forever.

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਹੈ, ਉਹ ਸਦਾ ਸੁਰਖ਼ਰੂ ਹੈ। ਰੰਗੁ = ਪਿਆਰ। ਸਚਿਆਰਾ = {ਸਚ-ਆਲਯ} ਸੁਰਖ਼ਰੂ।

ਗੁਰ ਕੈ ਸਬਦਿ ਹਰਿ ਨਾਮਿ ਪਿਆਰਾ

Through the Word of the Guru's Shabad, they love the Lord's Name.

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਪ੍ਰਭੂ ਦੇ ਨਾਮ ਵਿਚ ਪ੍ਰੇਮ ਬਣਾਈ ਰੱਖਦਾ ਹੈ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਨਾਮਿ = ਨਾਮ ਵਿਚ।

ਨਉ ਨਿਧਿ ਨਾਮੁ ਵਸਿਆ ਘਟ ਅੰਤਰਿ ਛੋਡਿਆ ਮਾਇਆ ਕਾ ਲਾਹਾ ਹੇ ॥੨॥

The Naam, the embodiment of the nine treasures, abides within their hearts; they renounce the profit of Maya. ||2||

ਉਸ ਦੇ ਹਿਰਦੇ ਵਿਚ ਸਾਰੇ ਹੀ ਸੁਖਾਂ ਤੇ ਪਦਾਰਥਾਂ ਦਾ ਖ਼ਜ਼ਾਨਾ ਹਰਿ-ਨਾਮ ਵੱਸਦਾ ਹੈ, ਉਹ ਮਾਇਆ ਨੂੰ ਅਸਲ ਖੱਟੀ ਮੰਨਣਾ ਛੱਡ ਦੇਂਦਾ ਹੈ ॥੨॥ ਨਉ ਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਘਟ ਅੰਤਰਿ = ਹਿਰਦੇ ਵਿਚ। ਲਾਹਾ = ਲਾਭ ॥੨॥

ਰਈਅਤਿ ਰਾਜੇ ਦੁਰਮਤਿ ਦੋਈ

Both the king and his subjects are involved in evil-mindedness and duality.

ਖੋਟੀ ਮੱਤ ਦੇ ਕਾਰਨ ਹਾਕਮ ਤੇ ਪਰਜਾ ਸਭ ਦੁਬਿਧਾ ਵਿਚ ਫਸੇ ਰਹਿੰਦੇ ਹਨ। ਦੁਰਮਤਿ = ਖੋਟੀ ਮੱਤ। ਦੋਈ = ਦ੍ਵੈਤ-ਵਿਚ, ਮੇਰ-ਤੇਰ ਵਿਚ, ਦੁਬਿਧਾ ਵਿਚ।

ਬਿਨੁ ਸਤਿਗੁਰ ਸੇਵੇ ਏਕੁ ਹੋਈ

Without serving the True Guru, they do not become one with the Lord.

ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਦੇ ਅੰਦਰ ਇਕ ਪਰਮਾਤਮਾ ਦਾ ਪਰਕਾਸ਼ ਨਹੀਂ ਹੁੰਦਾ।

ਏਕੁ ਧਿਆਇਨਿ ਸਦਾ ਸੁਖੁ ਪਾਇਨਿ ਨਿਹਚਲੁ ਰਾਜੁ ਤਿਨਾਹਾ ਹੇ ॥੩॥

Those who meditate on the One Lord find eternal peace. Their power is eternal and unfailing. ||3||

ਜਿਹੜੇ ਮਨੁੱਖ ਸਿਰਫ਼ ਪਰਮਾਤਮਾ ਨੂੰ ਸਿਮਰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ। ਉਹਨਾਂ ਨੂੰ ਅਟੱਲ (ਆਤਮਕ) ਰਾਜ ਮਿਲਿਆ ਰਹਿੰਦਾ ਹੈ ॥੩॥ ਪਾਇਨਿ = ਪਾਂਦੇ ਹਨ। ਤਿਨਾਹਾ = ਉਹਨਾਂ ਦਾ ॥੩॥

ਆਵਣੁ ਜਾਣਾ ਰਖੈ ਕੋਈ

No one can save them from coming and going.

(ਪਰਮਾਤਮਾ ਤੋਂ ਬਿਨਾ ਹੋਰ) ਕੋਈ ਜਨਮ ਮਰਨ ਦੇ ਗੇੜ ਤੋਂ ਬਚਾ ਨਹੀਂ ਸਕਦਾ। ਆਵਣੁ ਜਾਣਾ = ਜੰਮਣ ਮਰਨ ਦਾ ਗੇੜ। ਰਖੈ = ਰੋਕ ਸਕਦਾ।

ਜੰਮਣੁ ਮਰਣੁ ਤਿਸੈ ਤੇ ਹੋਈ

Birth and death come from Him.

ਇਹ ਜਨਮ ਮਰਨ (ਦਾ ਚੱਕਰ) ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। ਤਿਸੈ ਤੇ = ਉਸ (ਪਰਮਾਤਮਾ) ਤੋਂ ਹੀ।

ਗੁਰਮੁਖਿ ਸਾਚਾ ਸਦਾ ਧਿਆਵਹੁ ਗਤਿ ਮੁਕਤਿ ਤਿਸੈ ਤੇ ਪਾਹਾ ਹੇ ॥੪॥

The Gurmukh meditates forever on the True Lord. Emancipation and liberation are obtained from Him. ||4||

ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਿੱਤ ਸਿਮਰਨ ਕਰਦੇ ਰਹੋ। ਉੱਚੀ ਆਤਮਕ ਅਵਸਥਾ ਤੇ ਵਿਕਾਰਾਂ ਤੋਂ ਖ਼ਲਾਸੀ ਉਸ ਪਰਮਾਤਮਾ ਪਾਸੋਂ ਹੀ ਮਿਲਦੀ ਹੈ ॥੪॥ ਗੁਰਮੁਖਿ = ਗੁਰੂ ਦੇ ਸਰਨ ਪੈ ਕੇ। ਸਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਗਤਿ = ਉੱਚੀ ਆਤਮਕ ਅਵਸਥਾ। ਮੁਕਤਿ = (ਦੋਈ ਆਦਿਕ ਤੋਂ) ਖ਼ਲਾਸੀ। ਪਾਹਾ = ਮਿਲਦੀ ਹੈ ॥੪॥

ਸਚੁ ਸੰਜਮੁ ਸਤਿਗੁਰੂ ਦੁਆਰੈ

Truth and self-control are found through the Door of the True Guru.

ਵਿਕਾਰਾਂ ਤੋਂ ਬਚਣ ਦਾ ਪੱਕਾ ਪ੍ਰਬੰਧ ਗੁਰੂ ਦੇ ਦਰ ਤੇ (ਪ੍ਰਾਪਤ ਹੁੰਦਾ ਹੈ), ਸੰਜਮੁ = ਪਰਹੇਜ਼, ਵਿਕਾਰਾਂ ਤੋਂ ਬਚੇ ਰਹਿਣ ਦਾ ਉੱਦਮ। ਸਚੁ = ਪੱਕਾ, ਸਦਾ-ਥਿਰ। ਦੁਆਰੈ = ਦਰ ਤੇ।

ਹਉਮੈ ਕ੍ਰੋਧੁ ਸਬਦਿ ਨਿਵਾਰੈ

Egotism and anger are silenced through the Shabad.

(ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ, ਕ੍ਰੋਧ ਦੂਰ ਕਰ ਲੈਂਦਾ ਹੈ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਵਾਰੈ = ਦੂਰ ਕਰ ਲੈਂਦਾ ਹੈ।

ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਸੀਲੁ ਸੰਤੋਖੁ ਸਭੁ ਤਾਹਾ ਹੇ ॥੫॥

Serving the True Guru, lasting peace is found; humility and contentment all come from Him. ||5||

ਗੁਰੂ ਦੀ ਸਰਨ ਪਿਆਂ ਹੀ ਸਦਾ ਆਤਮਕ ਆਨੰਦ ਮਿਲਦਾ ਹੈ। ਚੰਗਾ ਆਚਰਨ, ਸੰਤੋਖ-ਇਹ ਸਭ ਕੁਝ ਗੁਰੂ ਦੇ ਦਰ ਤੇ ਹੀ ਹੈ ॥੫॥ ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਪਾਈਐ = ਪ੍ਰਾਪਤ ਕਰ ਲਈਦਾ ਹੈ। ਸੀਲੁ = ਚੰਗਾ ਆਚਰਨ। ਤਾਹਾ = ਤਹਾਂ, ਉਥੇ ॥੫॥

ਹਉਮੈ ਮੋਹੁ ਉਪਜੈ ਸੰਸਾਰਾ

Out of egotism and attachment, the Universe welled up.

ਸੰਸਾਰ ਵਿਚ ਖਚਿਤ ਰਿਹਾਂ (ਮਨੁੱਖ ਦੇ ਅੰਦਰ) ਹਉਮੈ ਪੈਦਾ ਹੋ ਜਾਂਦੀ ਹੈ, ਮਾਇਆ ਦਾ ਮੋਹ ਪੈਦਾ ਹੋ ਜਾਂਦਾ ਹੈ, ਉਪਜੈ = ਪੈਦਾ ਹੋ ਜਾਂਦਾ ਹੈ। ਸੰਸਾਰਾ = ਸੰਸਾਰਿ, ਸੰਸਾਰ ਵਿਚ ਖਚਿਤ ਰਿਹਾਂ।

ਸਭੁ ਜਗੁ ਬਿਨਸੈ ਨਾਮੁ ਵਿਸਾਰਾ

Forgetting the Naam, the Name of the Lord, all the world perishes.

(ਇਹਨਾਂ ਦੇ ਕਾਰਨ) ਪਰਮਾਤਮਾ ਦਾ ਨਾਮ ਭੁਲਾ ਕੇ ਸਾਰਾ ਜਗਤ ਆਤਮਕ ਮੌਤ ਸਹੇੜ ਲੈਂਦਾ ਹੈ। ਬਿਨਸੈ = ਆਤਮਕ ਮੌਤ ਸਹੇੜਦਾ ਹੈ। ਵਿਸਾਰਾ = ਵਿਸਾਰਿ, ਭੁਲਾ ਕੇ।

ਬਿਨੁ ਸਤਿਗੁਰ ਸੇਵੇ ਨਾਮੁ ਪਾਈਐ ਨਾਮੁ ਸਚਾ ਜਗਿ ਲਾਹਾ ਹੇ ॥੬॥

Without serving the True Guru, the Naam is not obtained. The Naam is the True profit in this world. ||6||

ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ। ਹਰਿ-ਨਾਮ ਹੀ ਜਗਤ ਵਿਚ ਸਦਾ ਕਾਇਮ ਰਹਿਣ ਵਾਲੀ ਖੱਟੀ ਹੈ ॥੬॥ ਜਗਿ = ਜਗਤ ਵਿਚ ॥੬॥

ਸਚਾ ਅਮਰੁ ਸਬਦਿ ਸੁਹਾਇਆ

True is His Will, beauteous and pleasing through the Word of the Shabad.

ਗੁਰੂ ਦੇ ਸ਼ਬਦ ਦੀ ਰਾਹੀਂ (ਜਿਸ ਮਨੁੱਖ ਨੂੰ) ਪਰਮਾਤਮਾ ਦਾ ਅਟੱਲ ਹੁਕਮ ਮਿੱਠਾ ਲੱਗਣ ਲੱਗ ਪੈਂਦਾ ਹੈ, ਅਮਰੁ = ਹੁਕਮ। ਸਚਾ = ਸੱਚਾ, ਅਟੱਲ। ਸਬਦਿ = ਸ਼ਬਦ ਵਿਚ ਜੁੜਿਆਂ। ਸੁਹਾਇਆ = ਚੰਗਾ ਲੱਗਦਾ ਹੈ।

ਪੰਚ ਸਬਦ ਮਿਲਿ ਵਾਜਾ ਵਾਇਆ

The Panch Shabad, the five primal sounds, vibrate and resonate.

(ਉਸ ਦੇ ਅੰਦਰ ਇਉਂ ਆਨੰਦ ਬਣਿਆ ਰਹਿੰਦਾ ਹੈ, ਜਿਵੇਂ) ਪੰਜ ਹੀ ਕਿਸਮਾਂ ਦੇ ਸਾਜ਼ਾਂ ਨੇ ਮਿਲ ਕੇ ਸੁੰਦਰ ਰਾਗ ਪੈਦਾ ਕੀਤਾ ਹੋਇਆ ਹੈ। ਪੰਚ ਸਬਦ ਮਿਲਿ = ਪੰਜ ਕਿਸਮਾਂ ਦੇ ਸਾਜ ਮਿਲ ਕੇ। ਵਾਇਆ = ਵਜਾਇਆ।

ਸਦਾ ਕਾਰਜੁ ਸਚਿ ਨਾਮਿ ਸੁਹੇਲਾ ਬਿਨੁ ਸਬਦੈ ਕਾਰਜੁ ਕੇਹਾ ਹੇ ॥੭॥

Through the True Name, one's actions are forever embellished. Without the Shabad, what can anyone do? ||7||

ਪਰਮਾਤਮਾ ਦੇ ਸਦਾ-ਥਿਰ ਨਾਮ ਵਿਚ ਜੁੜਿਆਂ ਜਨਮ-ਮਨੋਰਥ ਸਫਲ ਹੁੰਦਾ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਕਾਹਦਾ ਜਨਮ-ਮਨੋਰਥ? (ਜੀਵਨ ਨਿਸਫਲ ਹੀ ਜਾਂਦਾ ਹੈ) ॥੭॥ ਕਾਰਜੁ = ਜਨਮ-ਮਨੋਰਥ। ਸਚਿ ਨਾਮਿ = ਸਦਾ-ਥਿਰ ਹਰਿ-ਨਾਮ ਵਿਚ। ਸੁਹੇਲਾ = ਸੁਖੀ ॥੭॥

ਖਿਨ ਮਹਿ ਹਸੈ ਖਿਨ ਮਹਿ ਰੋਵੈ

One instant, he laughs, and the next instant, he cries.

(ਪਰਮਾਤਮਾ ਦੇ ਨਾਮ ਤੋਂ ਖੁੰਝਿਆਂ ਮਨੁੱਖ) ਘੜੀ ਵਿਚ ਹੱਸ ਪੈਂਦਾ ਹੈ ਘੜੀ ਵਿਚ ਰੋ ਪੈਂਦਾ ਹੈ (ਹਰਖ ਸੋਗ ਦੇ ਚੱਕਰ ਵਿਚ ਫਸਿਆ ਰਹਿੰਦਾ ਹੈ, ਸੋ)

ਦੂਜੀ ਦੁਰਮਤਿ ਕਾਰਜੁ ਹੋਵੈ

Because of duality and evil-mindedness, his affairs are not resolved.

ਮਾਇਆ ਦੇ ਮੋਹ ਵਿਚ ਫਸਾ ਰੱਖਣ ਵਾਲੀ ਖੋਟੀ ਮੱਤ ਦੀ ਰਾਹੀਂ ਜੀਵਨ-ਮਨੋਰਥ ਸਫਲ ਨਹੀਂ ਹੁੰਦਾ। ਦੂਜੀ ਦੁਰਮਤਿ = ਪ੍ਰਭੂ ਤੋਂ ਬਿਨਾ ਹੋਰ ਨਾਲ ਪਿਆਰ ਕਰਨ ਵਾਲੀ ਖੋਟੀ ਮੱਤ।

ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ ਕਿਰਤੁ ਚਲੈ ਚਲਾਹਾ ਹੇ ॥੮॥

Union and separation are pre-ordained by the Creator. Actions already committed cannot be taken back. ||8||

(ਪਰ, ਜੀਵਾਂ ਦੇ ਕੀਹ ਵੱਸ?) (ਹਰਿ-ਨਾਮ ਵਿਚ) ਜੁੜਨਾ ਤੇ (ਹਰਿ-ਨਾਮ ਤੋਂ) ਵਿਛੁੜ ਜਾਣਾ-(ਪਿਛਲੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਆਪ (ਜੀਵਾਂ ਦੇ ਮੱਥੇ ਉਤੇ) ਲਿਖ ਰੱਖੇ ਹਨ, ਇਹ ਪੂਰਬਲੀ ਕਰਮ-ਕਮਾਈ (ਜੀਵ ਪਾਸੋਂ) ਮਿਟਾਇਆਂ ਮਿਟਦੀ ਨਹੀਂ ॥੮॥ ਸੰਜੋਗੁ = ਮਿਲਾਪ, ਪ੍ਰਭੂ ਨਾਲ ਮੇਲ। ਵਿਜੋਗੁ = ਪ੍ਰਭੂ ਚਰਨਾਂ ਤੋਂ ਵਿਛੋੜਾ। ਕਰਤੈ = ਕਰਤਾਰ ਨੇ। ਕਿਰਤੁ = ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ ਕਮਾਈ। ਨ ਚਲੈ = ਮਿਟਦੀ ਨਹੀਂ। ਚਲਾਹਾ = ਮਿਟਾਇਆਂ ॥੮॥

ਜੀਵਨ ਮੁਕਤਿ ਗੁਰਸਬਦੁ ਕਮਾਏ

One who lives the Word of the Guru's Shabad becomes Jivan Mukta - liberated while yet alive.

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਜੀਊਂਦਾ ਹੈ, ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਨਿਰਲੇਪ ਹੈ, ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਜੀਵਨ ਮੁਕਤਿ = ਉਹ ਮਨੁੱਖ ਜਿਸ ਨੂੰ ਇਸ ਜੀਵਨ ਵਿਚ ਮੁਕਤੀ ਮਿਲ ਗਈ ਹੈ, ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਨਿਰਲੇਪ। ਸਬਦੁ ਕਮਾਏ = ਸ਼ਬਦ ਨੂੰ ਹਿਰਦੇ ਵਿਚ ਵਸਾਂਦਾ ਹੈ, ਸ਼ਬਦ ਅਨੁਸਾਰ ਜੀਵਨ ਜੀਊਂਦਾ ਹੈ।

ਹਰਿ ਸਿਉ ਸਦ ਹੀ ਰਹੈ ਸਮਾਏ

He remains forever immersed in the Lord.

ਉਹ ਸਦਾ ਹੀ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ। ਸਿਉ = ਨਾਲ। ਸਦ = ਸਦਾ।

ਗੁਰ ਕਿਰਪਾ ਤੇ ਮਿਲੈ ਵਡਿਆਈ ਹਉਮੈ ਰੋਗੁ ਤਾਹਾ ਹੇ ॥੯॥

By Guru's Grace, one is blessed with glorious greatness; he is not afflicted by the disease of egotism. ||9||

ਗੁਰੂ ਦੀ ਕਿਰਪਾ ਨਾਲ ਉਸ ਨੂੰ (ਇਸ ਲੋਕ ਤੇ ਪਰਲੋਕ ਵਿਚ) ਆਦਰ ਮਿਲਦਾ ਹੈ, ਉਸ ਦੇ ਅੰਦਰ ਹਉਮੈ ਦਾ ਰੋਗ ਨਹੀਂ ਹੁੰਦਾ ॥੯॥ ਤੇ = ਤੋਂ। ਤਾਹਾ = ਉਸ ਨੂੰ ॥੯॥

ਰਸ ਕਸ ਖਾਏ ਪਿੰਡੁ ਵਧਾਏ

Eating tasty delicacies, he fattens up his body

(ਦੂਜੇ ਪਾਸੇ ਵੇਖ ਤਿਆਗੀਆਂ ਦਾ ਹਾਲ। ਜਿਹੜਾ ਮਨੁੱਖ ਆਪਣੇ ਵੱਲੋਂ 'ਤਿਆਗ' ਕਰ ਕੇ ਖੱਟੇ ਮਿੱਠੇ ਕਸੈਲੇ ਆਦਿਕ) ਸਾਰੇ ਰਸਾਂ ਵਾਲੇ ਖਾਣੇ ਖਾਂਦਾ ਰਹਿੰਦਾ ਹੈ, ਤੇ, ਆਪਣੇ ਸਰੀਰ ਨੂੰ ਮੋਟਾ ਕਰੀ ਜਾਂਦਾ ਹੈ, ਰਸ ਕਸ = ਕਸੈਲਾ ਆਦਿਕ ਸਾਰੇ ਰਸ। ਕਸ = ਕਸੈਲਾ। ਪਿੰਡੁ = ਸਰੀਰ।

ਭੇਖ ਕਰੈ ਗੁਰਸਬਦੁ ਕਮਾਏ

and wears religious robes, but he does not live to the Word of the Guru's Shabad.

(ਤਿਆਗੀਆਂ ਵਾਲਾ) ਧਾਰਮਿਕ ਪਹਿਰਾਵਾ ਪਹਿਨਦਾ ਹੈ, ਗੁਰੂ ਦੇ ਸ਼ਬਦ ਅਨੁਸਾਰ ਜੀਵਨ ਨਹੀਂ ਬਿਤਾਂਦਾ, ਭੇਖ = ਧਾਰਮਿਕ ਪਹਿਰਾਵਾ।

ਅੰਤਰਿ ਰੋਗੁ ਮਹਾ ਦੁਖੁ ਭਾਰੀ ਬਿਸਟਾ ਮਾਹਿ ਸਮਾਹਾ ਹੇ ॥੧੦॥

Deep with the nucleus of his being is the great disease; he suffers terrible pain, and eventually sinks into the manure. ||10||

ਉਸ ਦੇ ਅੰਦਰ (ਚਸਕਿਆਂ ਦਾ) ਰੋਗ ਹੈ, ਇਹ ਉਸ ਨੂੰ ਵੱਡਾ ਭਾਰੀ ਦੁੱਖ ਵਾਪਰਿਆ ਹੋਇਆ ਹੈ, ਉਹ ਹਰ ਵੇਲੇ ਵਿਕਾਰਾਂ ਦੇ ਗੰਦ ਵਿਚ ਲੀਨ ਰਹਿੰਦਾ ਹੈ ॥੧੦॥ ਬਿਸਟਾ = ਵਿਕਾਰਾਂ ਦਾ ਗੰਦ। ਮਾਹਿ = ਵਿਚ। ਸਮਾਹਾ = ਸਮਾਇਆ ਰਹਿੰਦਾ ਹੈ ॥੧੦॥

ਬੇਦ ਪੜਹਿ ਪੜਿ ਬਾਦੁ ਵਖਾਣਹਿ

He reads and studies the Vedas, and argues about them;

(ਪੰਡਿਤ ਲੋਕ ਭੀ) ਵੇਦ (ਆਦਿਕ ਧਰਮ-ਪੁਸਤਕ) ਪੜ੍ਹਦੇ ਹਨ, (ਇਹਨਾਂ ਨੂੰ) ਪੜ੍ਹ ਕੇ ਨਿਰੀ ਚਰਚਾ ਦਾ ਸਿਲਸਿਲਾ ਛੇੜੀ ਰੱਖਦੇ ਹਨ, ਪੜਹਿ = ਪੜ੍ਹਦੇ ਹਨ {ਬਹੁ-ਵਚਨ}। ਪੜਿ = ਪੜ੍ਹ ਕੇ। ਬਾਦੁ = ਵਾਦੁ, ਚਰਚਾ। ਵਖਾਣਹਿ = ਵਖਾਣਦੇ ਹਨ, ਵਿਆਖਿਆ ਕਰਦੇ ਹਨ।

ਘਟ ਮਹਿ ਬ੍ਰਹਮੁ ਤਿਸੁ ਸਬਦਿ ਪਛਾਣਹਿ

God is within his own heart, but he does not recognize the Word of the Shabad.

ਜਿਹੜਾ ਪਰਮਾਤਮਾ ਹਿਰਦੇ ਵਿਚ ਹੀ ਵੱਸ ਰਿਹਾ ਹੈ, ਉਸ ਨਾਲ ਗੁਰ-ਸ਼ਬਦ ਦੀ ਰਾਹੀਂ ਸਾਂਝ ਨਹੀਂ ਪਾਂਦੇ। ਘਟ = ਸਰੀਰ, ਹਿਰਦਾ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨ ਪਛਾਣਹਿ = ਸਾਂਝ ਨਹੀਂ ਪਾਂਦੇ।

ਗੁਰਮੁਖਿ ਹੋਵੈ ਸੁ ਤਤੁ ਬਿਲੋਵੈ ਰਸਨਾ ਹਰਿ ਰਸੁ ਤਾਹਾ ਹੇ ॥੧੧॥

One who becomes Gurmukh churns the essence of reality; his tongue savors the sublime essence of the Lord. ||11||

ਪਰ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੱਤ ਨੂੰ ਵਿਚਾਰਦਾ ਹੈ, ਉਸ ਦੀ ਜੀਭ ਵਿਚ ਹਰਿ-ਨਾਮ ਦਾ ਸੁਆਦ ਟਿਕਿਆ ਰਹਿੰਦਾ ਹੈ ॥੧੧॥ ਗੁਰਮੁਖਿ = ਗੁਰੂ ਦੇ ਸਨਮੁਖ। ਤਤੁ = ਸਾਰ, ਮੱਖਣ। ਬਿਲੋਵੈ = ਰਿੜਕਦਾ ਹੈ, ਵਿਚਾਰਦਾ ਹੈ। ਰਸਨਾ = ਜੀਭ। ਰਸੁ = ਸੁਆਦ। ਤਾਹਾ = ਉਸ ਦੀ ॥੧੧॥

ਘਰਿ ਵਥੁ ਛੋਡਹਿ ਬਾਹਰਿ ਧਾਵਹਿ

Those who forsake the object within their own hearts, wander outside.

ਜਿਹੜੇ ਮਨੁੱਖ ਹਿਰਦੇ-ਘਰ ਵਿਚ ਵੱਸ ਰਹੇ ਨਾਮ-ਪਦਾਰਥ ਨੂੰ ਛੱਡ ਦੇਂਦੇ ਹਨ, ਤੇ, ਬਾਹਰ ਭਟਕਦੇ ਹਨ, ਘਰਿ = ਘਰ ਵਿਚ, ਸਰੀਰ ਵਿਚ, ਹਿਰਦੇ ਵਿਚ। ਵਥ = ਵਸਤੁ, ਨਾਮ-ਪਦਾਰਥ। ਛੋਡਹਿ = ਛੱਡ ਦੇਂਦੇ ਹਨ {ਬਹੁ-ਵਚਨ}। ਧਾਵਹਿ = ਦੌੜਦੇ ਹਨ {ਬਹੁ-ਵਚਨ}।

ਮਨਮੁਖ ਅੰਧੇ ਸਾਦੁ ਪਾਵਹਿ

The blind, self-willed manmukhs do not taste the flavor of God.

ਉਹ ਮਨ ਦੇ ਮੁਰੀਦ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਹਰਿ-ਨਾਮ ਦਾ ਸੁਆਦ ਨਹੀਂ ਮਾਣ ਸਕਦੇ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅੰਧੇ = ਮਾਇਆ ਦੇ ਮੋਹ ਵਿਚ ਅੰਨ੍ਹੇ।

ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰਿ ਰਸੁ ਮੂਲਿ ਤਾਹਾ ਹੇ ॥੧੨॥

Imbued with the taste of another, their tongues speak tasteless, insipid words. They never taste the sublime essence of the Lord. ||12||

ਹੋਰ ਹੋਰ ਸੁਆਦਾਂ ਵਿਚ ਮਸਤ ਉਹਨਾਂ ਦੀ ਜੀਭ ਫਿੱਕੇ ਬੋਲ ਬੋਲਦੀ ਰਹਿੰਦੀ ਹੈ, ਪਰਮਾਤਮਾ ਦੇ ਨਾਮ ਦਾ ਸੁਆਦ ਉਹਨਾਂ ਨੂੰ ਬਿਲਕੁਲ ਹਾਸਲ ਨਹੀਂ ਹੁੰਦਾ ॥੧੨॥ ਅਨ ਰਸ = ਹੋਰ ਹੋਰ ਰਸਾਂ ਵਿਚ। ਰਾਤੀ = ਰੱਤੀ ਹੋਈ, ਮਸਤ। ਰਸਨਾ = ਜੀਭ। ਮੂਲਿ = ਬਿਲਕੁਲ ਹੀ ॥੧੨॥

ਮਨਮੁਖ ਦੇਹੀ ਭਰਮੁ ਭਤਾਰੋ

The self-willed manmukh has doubt as his spouse.

ਮਾਇਆ ਦੀ ਭਟਕਣ ਮਨ ਦੇ ਮੁਰੀਦ ਮਨੁੱਖ ਦੇ ਸਰੀਰ ਦੀ ਅਗਵਾਈ ਕਰਦੀ ਹੈ, ਮਨਮੁਖ ਦੇਹੀ = ਮਨ ਦੇ ਮੁਰੀਦ ਮਨੁੱਖ ਦੀ ਕਾਇਆਂ। ਭਰਮੁ = ਭਟਕਣਾ। ਭਤਾਰੋ = ਖਸਮ, ਅਗਵਾਈ ਕਰਨ ਵਾਲਾ।

ਦੁਰਮਤਿ ਮਰੈ ਨਿਤ ਹੋਇ ਖੁਆਰੋ

He dies of evil-mindedness, and suffers forever.

(ਇਸ) ਖੋਟੀ ਮੱਤ ਦੇ ਕਾਰਨ ਮਨਮੁਖ ਆਤਮਕ ਮੌਤ ਸਹੇੜ ਲੈਂਦਾ ਹੈ, ਤੇ, ਸਦਾ ਖ਼ੁਆਰ ਹੁੰਦਾ ਹੈ। ਦੁਰਮਤਿ = ਖੋਟੀ ਮੱਤ। ਮਰੈ = ਆਤਮਕ ਮੌਤ ਸਹੇੜ ਲੈਂਦਾ ਹੈ।

ਕਾਮਿ ਕ੍ਰੋਧਿ ਮਨੁ ਦੂਜੈ ਲਾਇਆ ਸੁਪਨੈ ਸੁਖੁ ਤਾਹਾ ਹੇ ॥੧੩॥

His mind is attached to sexual desire, anger and duality, and he does not find peace, even in dreams. ||13||

ਮਨਮੁਖ ਆਪਣੇ ਮਨ ਨੂੰ ਕਾਮ ਵਿਚ, ਕ੍ਰੋਧ ਵਿਚ, ਮਾਇਆ ਦੇ ਮੋਹ ਵਿਚ ਜੋੜੀ ਰੱਖਦਾ ਹੈ, (ਇਸ ਵਾਸਤੇ) ਉਸ ਨੂੰ ਕਦੇ ਭੀ ਆਤਮਕ ਆਨੰਦ ਨਹੀਂ ਮਿਲਦਾ ॥੧੩॥ ਕਾਮਿ = ਕਾਮ ਵਿਚ। ਕ੍ਰੋਧਿ = ਕ੍ਰੋਧ ਵਿਚ। ਦੂਜੈ = ਮਾਇਆ ਦੇ ਮੋਹ ਵਿਚ। ਸੁਪਨੈ = ਸੁਪਨੇ ਵਿਚ, ਕਦੇ ਭੀ। ਸੁਖੁ = ਆਤਮਕ ਆਨੰਦ ॥੧੩॥

ਕੰਚਨ ਦੇਹੀ ਸਬਦੁ ਭਤਾਰੋ

The body becomes golden, with the Word of the Shabad as its spouse.

ਗੁਰੂ ਦਾ ਸ਼ਬਦ ਜਿਸ ਮਨੁੱਖ ਦੇ ਸੋਨੇ ਵਰਗੇ ਪਵਿੱਤਰ ਸਰੀਰ ਦਾ ਆਗੂ ਬਣਿਆ ਰਹਿੰਦਾ ਹੈ, ਕੰਚਨ = ਸੋਨਾ। ਕੰਚਨ ਦੇਹੀ = ਸੋਨੇ ਵਰਗੀ ਪਵਿੱਤਰ ਕਾਇਆਂ।

ਅਨਦਿਨੁ ਭੋਗ ਭੋਗੇ ਹਰਿ ਸਿਉ ਪਿਆਰੋ

Night and day, enjoy the enjoyments, and be in love with the Lord.

ਉਹ ਮਨੁੱਖ ਪਰਮਾਤਮਾ ਨਾਲ ਪਿਆਰ ਬਣਾਈ ਰੱਖਦਾ ਹੈ ਤੇ ਹਰ ਵੇਲੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦਾ ਹੈ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਭੋਗ ਭੋਗੇ = ਆਤਮਕ ਆਨੰਦ ਮਾਣਦੀ ਹੈ। ਸਿਉ = ਨਾਲ।

ਮਹਲਾ ਅੰਦਰਿ ਗੈਰ ਮਹਲੁ ਪਾਏ ਭਾਣਾ ਬੁਝਿ ਸਮਾਹਾ ਹੇ ॥੧੪॥

Deep within the mansion of the self, one finds the Lord, who transcends this mansion. Realizing His Will, we merge in Him. ||14||

ਉਹ ਮਨੁੱਖ ਉਸ ਲਾ-ਮਕਾਨ ਪਰਮਾਤਮਾ ਨੂੰ ਸਭ ਸਰੀਰਾਂ ਵਿਚ (ਵੱਸਦਾ) ਵੇਖ ਲੈਂਦਾ ਹੈ, ਉਸ ਦੀ ਰਜ਼ਾ ਨੂੰ ਮਿੱਠਾ ਮੰਨ ਕੇ ਉਸ ਵਿਚ ਲੀਨ ਰਹਿੰਦਾ ਹੈ ॥੧੪॥ ਮਹਲਾ ਅੰਦਰਿ = ਸਰੀਰਾਂ ਵਿਚ। ਗੈਰ ਮਹਲੁ = ਗੈਰ ਮਹਲ, ਲਾ-ਮਕਾਨ ਪਰਮਾਤਮਾ ਨੂੰ। ਭਾਣਾ ਬੁਝਿ = ਰਜ਼ਾ ਨੂੰ ਮਿੱਠਾ ਮੰਨ ਕੇ ॥੧੪॥

ਆਪੇ ਦੇਵੈ ਦੇਵਣਹਾਰਾ

The Great Giver Himself gives.

ਪਰ, (ਇਹ ਸ਼ਬਦ ਦੀ ਦਾਤਿ) ਦੇ ਸਕਣ ਵਾਲਾ ਪਰਮਾਤਮਾ ਆਪ ਹੀ ਦੇਂਦਾ ਹੈ, ਆਪੇ = ਆਪ ਹੀ। ਦੇਵਨਹਾਰਾ = ਦੇ ਸਕਣ ਵਾਲਾ ਹਰੀ।

ਤਿਸੁ ਆਗੈ ਨਹੀ ਕਿਸੈ ਕਾ ਚਾਰਾ

No one has any power to stand against Him.

ਉਸ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਚਾਰਾ = ਜ਼ੋਰ, ਪੇਸ਼।

ਆਪੇ ਬਖਸੇ ਸਬਦਿ ਮਿਲਾਏ ਤਿਸ ਦਾ ਸਬਦੁ ਅਥਾਹਾ ਹੇ ॥੧੫॥

He Himself forgives, and unites us with the Shabad; The Word of His Shabad is unfathomable. ||15||

ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ। ਉਸ ਮਾਲਕ-ਪ੍ਰਭੂ ਦਾ ਹੁਕਮ ਬਹੁਤ ਗੰਭੀਰ ਹੈ ॥੧੫॥ ਸਬਦਿ = ਸ਼ਬਦ ਵਿਚ। ਤਿਸ ਦਾ = {ਸੰਬੰਧਕ 'ਦਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਸਬਦੁ = ਹੁਕਮ। ਅਥਾਹਾ = ਬਹੁਤ ਹੀ ਡੂੰਘਾ ॥੧੫॥

ਜੀਉ ਪਿੰਡੁ ਸਭੁ ਹੈ ਤਿਸੁ ਕੇਰਾ

Body and soul, all belong to Him.

ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ। ਜੀਉ = ਜਿੰਦ। ਪਿੰਡੁ = ਸਰੀਰ। ਕੇਰਾ = ਦਾ।

ਸਚਾ ਸਾਹਿਬੁ ਠਾਕੁਰੁ ਮੇਰਾ

The True Lord is my only Lord and Master.

ਮੇਰਾ ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਸਚਾ = ਸਦਾ ਕਾਇਮ ਰਹਿਣ ਵਾਲਾ। ਠਾਕੁਰੁ = ਮਾਲਕ।

ਨਾਨਕ ਗੁਰਬਾਣੀ ਹਰਿ ਪਾਇਆ ਹਰਿ ਜਪੁ ਜਾਪਿ ਸਮਾਹਾ ਹੇ ॥੧੬॥੫॥੧੪॥

O Nanak, through the Word of the Guru's Bani, I have found the Lord. Chanting the Lord's Chant, I merge in Him. ||16||5||14||

ਹੇ ਨਾਨਕ! (ਕੋਈ ਭਾਗਾਂ ਵਾਲਾ ਮਨੁੱਖ) ਗੁਰੂ ਦੀ ਬਾਣੀ ਦੀ ਰਾਹੀਂ ਉਸ ਪਰਮਾਤਮਾ ਨੂੰ ਲੱਭ ਲੈਂਦਾ ਹੈ, ਉਸ ਹਰੀ ਦੇ ਨਾਮ ਦਾ ਜਾਪ ਜਪ ਕੇ ਉਸ ਵਿਚ ਸਮਾਇਆ ਰਹਿੰਦਾ ਹੈ ॥੧੬॥੫॥੧੪॥ ਜਾਪਿ = ਜਪ ਕੇ। ਸਮਾਹਾ = ਲੀਨ ਹੋ ਜਾਂਦਾ ਹੈ ॥੧੬॥੫॥੧੪॥